ਭਾਰਤ 'ਚ TIK-TOK ਬੈਨ ਕੀਤੇ ਜਾਣ 'ਤੇ ਚੀਨ ਦੀ ਵਧੀ ਬੇਚੈਨੀ

By  Shanker Badra June 30th 2020 07:15 PM

ਭਾਰਤ 'ਚ TIK-TOK ਬੈਨ ਕੀਤੇ ਜਾਣ 'ਤੇ ਚੀਨ ਦੀ ਵਧੀ ਬੇਚੈਨੀ:ਨਵੀਂ ਦਿੱਲੀ : ਦੇਸ਼ ਭਰ ਵਿੱਚ ਇਸ ਵੇਲੇ ਚੀਨੀ ਸਮਾਨ ਦੀ ਵਰਤੋਂ ਦੇ ਬਾਈਕਾਟ ਦੀ ਲਹਿਰ ਚੱਲ ਰਹੀ ਹੈ। ਭਾਰਤ ਸਰਕਾਰ ਨੇ ਟਿਕਟੌਕ, ਪਬਜੀ, ਯੂਸੀ, ਹੈਲੋ, ਸ਼ੇਅਰਚੈਟ, ਸ਼ੇਅਰਇਟ ਉੱਤੇ ਦੇਸ਼ ਵਿਚ ਪਾਬੰਦੀ ਲਾ ਦਿੱਤੀ ਹੈ। ਇਸਦੇ ਨਾਲ ਹੀ ਚਾਈਨਾ ਦੀਆਂ 59 ਹੋਰ ਐਪਲੀਕੇਸ਼ਨਾਂ ਨੂੰ ਵੀ ਭਾਰਤ ਸਰਕਾਰ ਨੇ ਬੈਨ ਕਰ ਦਿੱਤਾ ਹੈ।

ਭਾਰਤ 'ਚ ਟਿਕਟੌਕ ਸਮੇਤ 59 ਚੀਨੀ ਐਪ ਬੈਨ ਕੀਤੇ ਜਾਣ 'ਤੇ ਚੀਨ ਦੀ ਬੇਚੈਨੀ ਵੱਧ ਗਈ ਹੈ। ਚੀਨੀ ਵਿਦੇਸ਼ ਮੰਤਰੀ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਅਸੀ ਇਸ ਗੱਲ 'ਤੇ ਜ਼ੋਰ ਦੇਣਾ ਚਾਹੁੰਦੇ ਹਾਂ ਕਿ ਚੀਨੀ ਸਰਕਾਰ ਚੀਨੀ ਕਾਰੋਬਾਰਾਂ ਨੂੰ ਅੰਤਰਰਾਸ਼ਟਰੀ ਅਤੇ ਸਥਾਨਕ ਕਾਨੂੰਨਾਂ ਅਤੇ ਨਿਯਮਾਂ ਦੀ ਪਾਲਣਾ ਕਰਨ ਦੇ ਲਈ ਕਹਿੰਦੀ ਹੈ।

China uneasy over TIK-TOK ban in India । China government ਭਾਰਤ 'ਚ TIK-TOK ਬੈਨ ਕੀਤੇ ਜਾਣ 'ਤੇ ਚੀਨ ਦੀ ਵਧੀ ਬੇਚੈਨੀ

ਇਸ ਦੇ ਨਾਲ ਹੀ ਟਿਕਟੌਕ ਦੇ ਬਾਹਰਤ ਮੁਖੀ ਨਿਖ਼ਿਲ ਗਾਂਧੀ ਨੇ ਆਪਣਾ ਪ੍ਰਤੀਕਰਮ ਦਿੱਤਾ ਹੈ। ਉਨ੍ਹਾਂ ਨੇ ਭਾਰਤ ਦੇ ਸਾਰੇ ਕਾਨੂੰਨ ਦੀ ਪਾਲਣਾ ਕਰਨ ਦਾ ਭਰੋਸਾ ਦਿੱਤਾ ਹੈ। ਉਹ ਲਿਖਦੇ ਅਸੀਂ ਸਰਕਾਰ ਦੇ ਅੰਤਿਮ ਆਦੇਸ਼ ਦੀ ਪਾਲਣਾ ਕਰਨ ਪ੍ਰਤਿਕਿਰਿਆ ਵਿੱਚ ਹਾਂ। ਸਾਨੂੰ ਜਵਾਬ ਦੇਣ ਅਤੇ ਸਪਸ਼ਟੀਕਰਨ ਦਾਖ਼ਲ ਕਰਨ ਵਾਸਤੇ ਸਬੰਧਿਤ ਅਧਿਕਾਰੀਆਂ ਦੇ ਨਾਲ ਮਿਲਣ ਦਾ ਸੱਦਾ ਦਿੱਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਟਿਕਟੌਕ ਨੇ ਹਮੇਸ਼ਾ ਸਾਰੇ ਸੁਰੱਖਿਆ ਕਾਨੂੰਨਾਂ ਦੀ ਪਾਲਣਾ ਕੀਤੀ ਹੈ ਅਤੇ ਭਾਰਤ ਵਿੱਚ ਸਾਡੇ ਉਪਭੋਗਤਾਵਾਂ ਦੀ ਕੋਈ ਜਾਣਕਾਰੀ ਚੀਨੀ ਸਰਕਾਰ ਸਮੇਤ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਗਈ। ਅਸੀਂ ਉਪਭੋਗਤਾ ਦੀ ਨਿਜਤਾ ਨਾਲ ਇਮਾਨਦਾਰੀ ਦਾ ਸਭ ਤੋਂ ਵੱਧ ਧਿਆਨ ਰੱਖਦੇ ਹਾਂ।

-PTCNews

Related Post