ਚੀਨ ਨੂੰ ਸਭ ਤੋਂ ਪਹਿਲਾਂ ਕੋਰੋਨਾ ਵਾਇਰਸ ਬਾਰੇ ਅਗਾਹ ਕਰਨ ਵਾਲੇ ਡਾਕਟਰ ਦੀ ਮੌਤ

By  Shanker Badra February 7th 2020 02:22 PM

ਚੀਨ ਨੂੰ ਸਭ ਤੋਂ ਪਹਿਲਾਂ ਕੋਰੋਨਾ ਵਾਇਰਸ ਬਾਰੇ ਅਗਾਹ ਕਰਨ ਵਾਲੇ ਡਾਕਟਰ ਦੀ ਮੌਤ:ਚੀਨ : ਚੀਨ ਵਿਚ ਕੋਰੋਨਾ ਵਾਇਰਸ ਵਰਗੇ ਖ਼ਤਰਨਾਕ ਵਾਇਰਸ ਬਾਰੇ ਚੀਨ ਨੂੰ ਸਭ ਤੋਂ ਪਹਿਲਾਂ ਅਗਾਹ ਕਰਨ ਵਾਲਾ ਡਾਕਟਰ ਖ਼ੁਦ ਇਸ ਦੀ ਲਪੇਟ 'ਚ ਆ ਗਿਆ ਹੈ ਅਤੇ ਅੱਜ ਉਸਦੀ ਮੌਤ ਹੋ ਗਈ ਹੈ।ਪਿਛਲੇ ਸਾਲ ਦਸੰਬਰ 'ਚ ਵਾਇਰਸ ਬਾਰੇ ਰਿਪੋਰਟ ਕਰਨ ਵਾਲੇ ਉਹ ਪਹਿਲੇ ਵਿਅਕਤੀ ਸਨ। ਚੀਨੀ ਡਾਕਟਰ ਲੀ ਵੀਨਲਿਆਂਗ ਨੇ ਵੀਰਵਾਰ ਨੂੰ ਆਖ਼ਰੀ ਸਾਹ ਲਿਆ ਹੈ ਅਤੇ ਉਹ 34 ਸਾਲ ਦੇ ਸਨ।

Chinese Doctor Li Wenliang Who First Warned About Coronavirus Death ਚੀਨ ਨੂੰ ਸਭ ਤੋਂ ਪਹਿਲਾਂ ਕੋਰੋਨਾ ਵਾਇਰਸ ਬਾਰੇ ਅਗਾਹ ਕਰਨ ਵਾਲੇ ਡਾਕਟਰ ਦੀ ਮੌਤ

ਉਹ ਉਨ੍ਹਾਂ 8 ਲੋਕਾਂ 'ਚੋਂ ਇਕ ਸੀ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਇਸ ਜਾਨਲੇਵਾ ਵਾਇਰਸ ਨੂੰ ਮਹਿਸੂਸ ਕਰ ਲਿਆ ਸੀ ਤੇ ਸਰਕਾਰ ਨੂੰ ਚਿਤਾਵਨੀ ਦਿੱਤੀ ਸੀ। ਚੀਨ ਦੀਆਂ ਮੀਡਿਆ ਰਿਪੋਰਟਾਂ ਮੁਤਾਬਕ ਲੀ ਵੀਨਲਿਆਂਗ ਨੇ ਉਸੇ ਵੁਹਾਨ 'ਚ ਦਮ ਤੋੜਿਆ ,ਜਿੱਥੋਂ ਇਸ ਵਾਇਰਸ ਦਾ ਸੰਕ੍ਰਮਣ ਚੀਨ ਤੇ ਫਿਰ ਦੁਨੀਆ ਦੇ ਕਈ ਦੇਸ਼ਾਂ ਵਿਚ ਫੈਲਿਆ ਹੈ।

Chinese Doctor Li Wenliang Who First Warned About Coronavirus Death ਚੀਨ ਨੂੰ ਸਭ ਤੋਂ ਪਹਿਲਾਂ ਕੋਰੋਨਾ ਵਾਇਰਸ ਬਾਰੇ ਅਗਾਹ ਕਰਨ ਵਾਲੇ ਡਾਕਟਰ ਦੀ ਮੌਤ

ਡਾਕਟਰ ਲੀ ਵੈਨਲਿੰਗ ਨੇ ਹਸਪਤਾਲ ਤੋਂ ਇਕ ਵੀਡੀਓ ਪੋਸਟ ਕਰਕੇ ਲੋਕਾਂ ਨੂੰ ਕੋਰੋਨਾ ਵਾਇਰਸ ਬਾਰੇ ਚੇਤਾਵਨੀ ਦਿੱਤੀ ਸੀ। ਇਸ ਤੋਂ ਬਾਅਦ ਡਾਕਟਰ ਤੋਂ ਚੀਨ ਦੇ ਸਥਾਨਕ ਸਿਹਤ ਵਿਭਾਗ ਨੇ ਪੁੱਛਗਿੱਛ ਕੀਤੀ। ਇੰਨਾ ਹੀ ਨਹੀਂ ਵੂਹਾਨ ਪੁਲਿਸ ਨੇ ਡਾ: ਲੀ ਵੇਨਲਿੰਗ ਨੂੰ ਵੀ ਨੋਟਿਸ ਜਾਰੀ ਕੀਤਾ ਸੀ ਅਤੇ ਉਸ 'ਤੇ ਸੋਸ਼ਲ ਮੀਡੀਆ ਰਾਹੀਂ ਅਫਵਾਹਾਂ ਫੈਲਾਉਣ ਦਾ ਦੋਸ਼ ਲਾਇਆ ਗਿਆ ਸੀ। ਉਸਨੇ ਕਿਹਾ ਸੀ ਕਿ ਟੈਸਟ ਵਿੱਚ ਇਹ ਸਪੱਸਟ ਹੋ ਗਿਆ ਹੈ ਕਿ ਇਹ ਵਾਇਰਸ ਕਰੋਨਾ ਸਮੂਹ ਨਾਲ ਸਬੰਧਤ ਹੈ।

Chinese Doctor Li Wenliang Who First Warned About Coronavirus Death ਚੀਨ ਨੂੰ ਸਭ ਤੋਂ ਪਹਿਲਾਂ ਕੋਰੋਨਾ ਵਾਇਰਸ ਬਾਰੇ ਅਗਾਹ ਕਰਨ ਵਾਲੇ ਡਾਕਟਰ ਦੀ ਮੌਤ

ਉਸੇ ਸਮੂਹ ਵਿੱਚ ਗੰਭੀਰ ਸਾਹ ਲੈਣ ਵਾਲਾ ਸਿੰਡਰੋਮ (ਸਾਰਜ਼) ਵਾਇਰਸ ਵੀ ਹੈ ,ਜਿਸ ਕਾਰਨ 2003 ਵਿੱਚ ਚੀਨ ਅਤੇ ਪੁਰੀ ਵਿੱਚ 800 ਮੌਤਾਂ ਹੋਈਆਂ ਸਨ। ਵੈਨਲਿੰਗ ਨੇ ਆਪਣੇ ਦੋਸਤਾਂ ਨੂੰ ਕਿਹਾ ਸੀ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਸੁਚੇਤ ਰਹਿਣ ਲਈ ਕਹਿਣ, ਉਸਦਾ ਸੁਨੇਹਾ ਜਲਦੀ ਹੀ ਵਾਇਰਲ ਹੋ ਗਿਆ ਸੀ। ਚੀਨ ਵਿਚ ਹੁਣ ਤੱਕ 630 ਲੋਕਾਂ ਦੀ ਮੌਤ ਵਾਇਰਸ ਕਾਰਨ ਹੋਈ ਹੈ,ਜਦਕਿ 30000 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ।

-PTCNews

Related Post