ICSE ਬੋਰਡ ਵੱਲੋਂ 10ਵੀਂ ਦੀਆਂ ਪ੍ਰੀਖਿਆਵਾਂ ਰੱਦ , 12ਵੀਂ ਦੀਆਂ ਪ੍ਰੀਖਿਆਵਾਂ ਮੁਲਤਵੀ

By  Shanker Badra April 20th 2021 10:15 AM -- Updated: April 20th 2021 11:02 AM

ਨਵੀਂ ਦਿੱਲੀ :  ਕੋਰੋਨਾ ਦੇ ਕਾਰਨ ਹੁਣ ਸੀਆਈਐਸਸੀਈ (CISCE)ਬੋਰਡ ਨੇ ਵੀ 10ਵੀਂ ਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਹਨ। ਇਸ ਤੋਂ ਪਹਿਲਾਂ ਬੋਰਡ ਨੇ ਨੋਟੀਫਿਕੇਸ਼ਨ ਵਿੱਚ ਦਸਵੀਂ ਜਮਾਤ ਦੇ ਵਿਦਿਆਰਥੀਆਂ ਲਈਪ੍ਰੀਖਿਆ ਨੂੰ ਵਿਕਲਪਿਕ ਰੱਖਿਆ ਗਿਆ ਸੀ। ਬੋਰਡ 10ਵੀਂ ਜਮਾਤ ਦੇ ਉਨ੍ਹਾਂ ਵਿਦਿਆਰਥੀਆਂ ਲਈ ਨਤੀਜਾ ਤਿਆਰ ਕਰੇਗਾ ,ਜੋ ਵਿਸ਼ੇਸ਼ ਮੁਲਾਂਕਣ ਵਿਧੀ ਨਾਲ ਪ੍ਰੀਖਿਆ ਵਿੱਚ ਸ਼ਾਮਲ ਨਹੀਂ ਹੋਣਾ ਚਾਹੁੰਦੇ।

ਪੜ੍ਹੋ ਹੋਰ ਖ਼ਬਰਾਂ : ਸ਼ਰਾਬ ਦੇ ਸ਼ੌਕੀਨਾਂ ਲਈ ਹੁਣ ਵੱਡੀ ਖ਼ਬਰ , ਚੰਡੀਗੜ੍ਹ ਪ੍ਰਸ਼ਾਸਨ ਨੇ ਲਿਆ ਅਹਿਮ ਫ਼ੈਸਲਾ  

cisce-cancels-icse-class-10-board-exams-class-11-to-begin-online-at-earliest-result-later ICSE ਬੋਰਡ ਵੱਲੋਂ 10ਵੀਂ ਦੀਆਂ ਪ੍ਰੀਖਿਆਵਾਂ ਰੱਦ , 12ਵੀਂ ਦੀਆਂ ਪ੍ਰੀਖਿਆਵਾਂ ਮੁਲਤਵੀ

ਇਸ ਦੇ ਨਾਲ ਹੀ ਜਿਹੜੇ ਵਿਦਿਆਰਥੀ ਪ੍ਰੀਖਿਆ ਦੇਣਾ ਚਾਹੁੰਦੇ ਹਨ, ਉਹ 12 ਵੀਂ ਜਮਾਤ ਦੇ ਵਿਦਿਆਰਥੀਆਂ ਦੇ ਨਾਲ ਪ੍ਰੀਖਿਆ ਵਿਚ ਭਾਗ ਲੈ ਸਕਣਗੇ। ਸੀਆਈਐਸਸੀਈ (CISCE) ਬੋਰਡ ਨੇ ਪਹਿਲਾਂ ਹੀ 12ਵੀਂ ਦੀਆਂ ਪ੍ਰੀਖਿਆਵਾਂ ਮੁਲਤਵੀ ਕਰਨ ਦਾ ਐਲਾਨ ਕਰ ਦਿੱਤਾ ਸੀ।

cisce-cancels-icse-class-10-board-exams-class-11-to-begin-online-at-earliest-result-later ICSE ਬੋਰਡ ਵੱਲੋਂ 10ਵੀਂ ਦੀਆਂ ਪ੍ਰੀਖਿਆਵਾਂ ਰੱਦ , 12ਵੀਂ ਦੀਆਂ ਪ੍ਰੀਖਿਆਵਾਂ ਮੁਲਤਵੀ

ਬੋਰਡ ਨੇ ਕਿਹਾ ਸੀ ਕਿ 12 ਵੀਂ ਦੀਆਂ ਪ੍ਰੀਖਿਆਵਾਂ (ਆਫਲਾਈਨ) ਬਾਅਦ ਵਿੱਚ ਆਯੋਜਿਤ ਕੀਤੀਆਂ ਜਾਣਗੀਆਂ। ਇਸ ਦੇ ਲਈ ਮਿਤੀ ਦਾ ਐਲਾਨ ਜੂਨ ਵਿੱਚ ਕੀਤਾ ਜਾ ਸਕਦਾ ਹੈ। ਸੀਆਈਐਸਸੀਈ ਬੋਰਡ ਦੀ 10ਵੀਂ ਦੀ ਪ੍ਰੀਖਿਆ 04 ਮਈ ਨੂੰ ਸ਼ੁਰੂ ਕੀਤੀ ਜਾਣੀ ਸੀ।

cisce-cancels-icse-class-10-board-exams-class-11-to-begin-online-at-earliest-result-later ICSE ਬੋਰਡ ਵੱਲੋਂ 10ਵੀਂ ਦੀਆਂ ਪ੍ਰੀਖਿਆਵਾਂ ਰੱਦ , 12ਵੀਂ ਦੀਆਂ ਪ੍ਰੀਖਿਆਵਾਂ ਮੁਲਤਵੀ

ਇਸ ਦਾ ਆਖਰੀ ਪੇਪਰ 07 ਜੂਨ ਨੂੰ ਹੋਣਾ ਸੀ। ਜਦੋਂ ਕਿ 12ਵੀਂ ਦੀ ਪ੍ਰੀਖਿਆ 8 ਅਪ੍ਰੈਲ ਤੋਂ ਚੱਲ ਰਹੀ ਸੀ ਅਤੇ ਇਹ 18 ਜੂਨ ਨੂੰ ਸਮਾਪਤ ਕੀਤੀ ਜਾਣੀ ਸੀ। ਦੱਸ ਦੇਈਏ ਕਿ ਸੀਆਈਐਸਸੀਈ ਦੋ ਬੋਰਡਾਂ ਨਾਲ ਬਣਿਆ ਹੈ। ਇਸਦੇ ਤਹਿਤ 10ਵੀਂ ਦੀ ਪ੍ਰੀਖਿਆ ਆਈਸੀਐਸਈ ਬੋਰਡ ਦੁਆਰਾ ਅਤੇ 12ਵੀਂ ਦੀ ਆਈਐਸਸੀ ਬੋਰਡ ਦੇ ਅਧੀਨ ਹੁੰਦੀ ਹੈ।

cisce-cancels-icse-class-10-board-exams-class-11-to-begin-online-at-earliest-result-later ICSE ਬੋਰਡ ਵੱਲੋਂ 10ਵੀਂ ਦੀਆਂ ਪ੍ਰੀਖਿਆਵਾਂ ਰੱਦ , 12ਵੀਂ ਦੀਆਂ ਪ੍ਰੀਖਿਆਵਾਂ ਮੁਲਤਵੀ

ਪੜ੍ਹੋ ਹੋਰ ਖ਼ਬਰਾਂ : ਪੰਜਾਬ 'ਚ ਵੀ ਲੱਗਿਆ ਲੌਕਡਾਊਨ, ਜਾਣੋਂ ਕੀ ਰਹੇਗਾ ਬੰਦ ਤੇ ਕੀ ਰਹੇਗਾ ਖੁੱਲ੍ਹਾ  

ਇਸ ਦੇ ਨਾਲ ਹੀ ਸਕੂਲਾਂ ਨੂੰ ਇਨ੍ਹਾਂ ਵਿਦਿਆਰਥੀਆਂ ਨੂੰ 11 ਵੀਂ ਕਲਾਸ ਦਾ ਸਿਲੇਬਸ ਛੇਤੀ ਤੋਂ ਛੇਤੀ ਪੜ੍ਹਾਉਣ ਲਈ ਕਿਹਾ ਹੈ। ਆਨਲਾਈਨ ਮੋਡ ਵਿੱਚ ਸਕੂਲਾਂ ਨੂੰ 11 ਵੀਂ ਕਲਾਸ ਵਿਚ ਦਾਖਲਾ ਪ੍ਰਕਿਰਿਆ ਸ਼ੁਰੂ ਕਰਨ ਲਈ ਕਿਹਾ ਗਿਆ ਹੈ, ਜੋ ਪਹਿਲਾਂ ਹੀ ਸ਼ੁਰੂ ਨਹੀਂ ਹੋਈਆਂ ਸੀ। ਆਈ.ਐਸ.ਸੀ.ਈ ਨੇ 11 ਵੀਂ ਕਲਾਸ ਦੇ ਵਿਦਿਆਰਥੀਆਂ ਲਈ ਜਲਦੀ ਤੋਂ ਜਲਦੀ ਆਨਲਾਈਨ ਕਲਾਸਾਂ ਸ਼ੁਰੂ ਕਰਨ ਲਈ ਇੱਕ ਪ੍ਰੋਗਰਾਮ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਹਨ।

-PTCNews

Related Post