ਹਿਮਾਚਲ ਵਿਧਾਨ ਸਭਾ ਦੇ ਗੇਟ 'ਤੇ 'ਖਾਲਿਸਤਾਨ' ਦੇ ਝੰਡੇ ਮਿਲਣ ਤੋਂ ਬਾਅਦ ਮੁੱਖ ਮੰਤਰੀ ਨੇ ਦਿੱਤੇ ਜਾਂਚ ਦੇ ਹੁਕਮ

By  Jasmeet Singh May 8th 2022 11:57 AM -- Updated: May 8th 2022 12:01 PM

ਧਰਮਸ਼ਾਲਾ, 8 ਮਈ (ਏਜੰਸੀ): ਐਤਵਾਰ ਸਵੇਰੇ ਧਰਮਸ਼ਾਲਾ ਵਿਚ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਮੁੱਖ ਗੇਟ ਅਤੇ ਚਾਰਦੀਵਾਰੀ 'ਤੇ 'ਖਾਲਿਸਤਾਨ' ਝੰਡੇ ਬੰਨ੍ਹੇ ਮਿਲੇ ਸਨ। ਜਿਸ ਤੋਂ ਬਾਅਦ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਇਸ ਮਾਮਲੇ ਦੀ ਤੁਰੰਤ ਜਾਂਚ ਕਰਵਾਈ ਜਾਵੇਗੀ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਹ ਵੀ ਪੜ੍ਹੋ: ਪੰਜਾਬ ਸਰਕਾਰ ਨੇ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੀ ਗੁਜਰਾਤ ਫੇਰੀ ਲਈ ਚਾਰਟਰਡ ਫਲਾਈਟ 'ਤੇ ਖ਼ਰਚੇ 45 ਲੱਖ ਰੁਪਏ ਠਾਕੁਰ ਨੇ ਹਿੰਦੀ ਵਿੱਚ ਟਵੀਟ ਕੀਤਾ ਕਰਦਿਆਂ ਲਿਖਿਆ ਧਰਮਸ਼ਾਲਾ ਅਸੈਂਬਲੀ ਕੰਪਲੈਕਸ ਦੇ ਗੇਟ 'ਤੇ ਰਾਤ ਦੇ ਹਨੇਰੇ 'ਚ ਖਾਲਿਸਤਾਨ ਦੇ ਝੰਡੇ ਲਹਿਰਾਉਣ ਦੀ ਕਾਇਰਤਾਪੂਰਨ ਘਟਨਾ ਦੀ ਨਿੰਦਾ ਕਰਦਾ ਹਾਂ। ਇਸ ਵਿਧਾਨ ਸਭਾ ਵਿੱਚ ਸਿਰਫ਼ ਸਰਦ ਰੁੱਤ ਸੈਸ਼ਨ ਚੱਲ ਰਿਹਾ ਹੈ, ਇਸ ਲਈ ਉਸ ਦੌਰਾਨ ਹੀ ਇੱਥੇ ਹੋਰ ਸੁਰੱਖਿਆ ਪ੍ਰਬੰਧਾਂ ਦੀ ਲੋੜ ਹੁੰਦੀ ਹੈ। ਉਨ੍ਹਾਂ ਅੱਗੇ ਲਿਖਦਿਆਂ ਕਿਹਾ ਇਸੇ ਦਾ ਫਾਇਦਾ ਉਠਾ ਕੇ ਇਸ ਕਾਇਰਤਾਪੂਰਨ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਪਰ ਅਸੀਂ ਇਸ ਨੂੰ ਬਰਦਾਸ਼ਤ ਨਹੀਂ ਕਰਾਂਗੇ। ਇਸ ਘਟਨਾ ਦੀ ਜਲਦੀ ਜਾਂਚ ਕੀਤੀ ਜਾਵੇਗੀ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਮੈਂ ਉਨ੍ਹਾਂ ਲੋਕਾਂ ਨੂੰ ਕਹਿਣਾ ਚਾਹਾਂਗਾ ਕਿ ਜੇਕਰ ਤੁਹਾਡੇ 'ਚ ਹਿੰਮਤ ਹੈ ਤਾਂ ਰਾਤ ਦੇ ਹਨੇਰੇ 'ਚ ਨਹੀਂ ਦਿਨ ਦੇ ਚਾਨਣ 'ਚ ਨਿਕਲੋ। ਘਟਨਾ ਦੇ ਸਾਹਮਣੇ ਆਉਣ ਤੋਂ ਤੁਰੰਤ ਬਾਅਦ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗੇਟਾਂ ਅਤੇ ਕੰਧਾਂ ਤੋਂ ਝੰਡੇ ਹਟਾ ਦਿੱਤੇ ਗਏ ਹਨ। ਕਾਂਗੜਾ ਦੇ ਐਸਪੀ ਖੁਸ਼ਹਾਲ ਸ਼ਰਮਾ ਨੇ ਇਸ ਘਟਨਾ ਪਿੱਛੇ "ਪੰਜਾਬ ਦੇ ਕੁਝ ਸੈਲਾਨੀਆਂ" ਦਾ ਹੱਥ ਹੋਣ ਦਾ ਸ਼ੱਕ ਜਤਾਇਆ ਹੈ। ਇਹ ਵੀ ਪੜ੍ਹੋ: ਆਪ ਆਗੂ ਦੀ ਧੱਕੇਸ਼ਾਹੀ 'ਤੇ ਭੜਕੇ ਪਿੰਡ ਵਾਸੀ; ਲਾਭਪਾਤਰੀਆਂ ਨੂੰ ਜ਼ਬਰਦਸਤੀ ਨਿਰਧਾਰਤ ਤੋਂ ਘੱਟ ਕਣਕ ਵੰਡਣ ਦਾ ਮਾਮਲਾ ਐਸਪੀ ਨੇ ਕਿਹਾ "ਇਹ ਅੱਜ ਦੇਰ ਰਾਤ ਜਾਂ ਤੜਕੇ ਵਾਪਰਿਆ ਹੋ ਸਕਦਾ ਹੈ। ਅਸੀਂ ਵਿਧਾਨ ਸਭਾ ਦੇ ਗੇਟ ਤੋਂ ਖਾਲਿਸਤਾਨ ਦੇ ਝੰਡੇ ਹਟਾ ਦਿੱਤੇ ਹਨ। ਇਹ ਪੰਜਾਬ ਦੇ ਕੁਝ ਸੈਲਾਨੀਆਂ ਦੀ ਕਾਰਵਾਈ ਹੋ ਸਕਦੀ ਹੈ।" ਉਨ੍ਹਾਂ ਅੱਗੇ ਦੱਸਿਆ ਕਿ ਪੁਲਿਸ ਅੱਜ ਇਸ ਸਬੰਧੀ ਮਾਮਲਾ ਦਰਜ ਕਰੇਗੀ। -PTC News

Related Post