ਤੇਲੰਗਾਨਾ ਦੀ ਡਿਪਟੀ ਕੁਲੈਕਟਰ ਬਣੀ ਸ਼ਹੀਦ ਕਰਨਲ ਸੰਤੋਸ਼ ਬਾਬੂ ਦੀ ਪਤਨੀ

By  Shanker Badra July 23rd 2020 04:11 PM

ਤੇਲੰਗਾਨਾ ਦੀ ਡਿਪਟੀ ਕੁਲੈਕਟਰ ਬਣੀ ਸ਼ਹੀਦ ਕਰਨਲ ਸੰਤੋਸ਼ ਬਾਬੂ ਦੀ ਪਤਨੀ:ਹੈਦਰਾਬਾਦ : ਪੂਰਬੀ ਲੱਦਾਖ ਵਿੱਚ ਚੀਨੀ ਫ਼ੌਜ ਨਾਲ ਹੋਏ ਹਿੰਸਕ ਟਕਰਾਅ ਵਿੱਚ ਸ਼ਹੀਦ ਹੋਏ ਕਰਨਲ ਬੀ. ਸੰਤੋਸ਼ ਬਾਬੂ ਦੀ ਪਤਨੀ ਸੰਤੋਸ਼ੀ ਨੂੰ ਤੇਲੰਗਾਨਾ ਸਰਕਾਰ ਨੇ ਡਿਪਟੀ ਜ਼ਿਲ੍ਹਾ ਮੈਜਿਸਟਰੇਟ ਨਿਯੁਕਤ ਕੀਤਾ ਹੈ।ਮੁੱਖ ਮੰਤਰੀ ਚੰਦਰਸ਼ੇਖਰ ਰਾਓ ਨੇ ਹੈਦਰਾਬਾਦ ਸਥਿਤ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਪ੍ਰਗਤੀ ਭਵਨ ਵਿਖੇ ਵੀਰੰਗਾਨਾ ਸੰਤੋਸ਼ੀ ਨੂੰ ਨਿਯੁਕਤੀ ਪੱਤਰ ਸੌਂਪਿਆ ਹੈ।

ਤੇਲੰਗਾਨਾ ਦੀ ਡਿਪਟੀ ਕੁਲੈਕਟਰ ਬਣੀ ਸ਼ਹੀਦ ਕਰਨਲ ਸੰਤੋਸ਼ ਬਾਬੂ ਦੀ ਪਤਨੀ    

ਉਨ੍ਹਾਂ ਨੇ ਸੈਕਟਰੀ ਸਮਿਤਾ ਸਭਰਵਾਲ ਨੂੰ ਹਦਾਇਤ ਕੀਤੀ ਕਿ ਉਹ ਸੰਤੋਸੀ ਦੇ ਨਾਲ ਰਹਿਣ ,ਜਦੋਂ ਤੱਕ ਉਹ ਸਿਖਲਾਈ ਪ੍ਰਾਪਤ ਨਹੀਂ ਕਰਦੀ ਅਤੇ ਨੌਕਰੀ ਦੀ ਜਿੰਮੇਵਾਰੀ ਪੂਰੀ ਤਰ੍ਹਾਂ ਸਾਂਭ ਨਹੀਂ ਲੈਂਦੀ। ਸੀਐਮ ਰਾਓ ਇਸ ਤੋਂ ਪਹਿਲਾਂ ਸ਼ਹੀਦ ਪਰਿਵਾਰ ਨੂੰ ਦਿਲਾਸਾ ਦੇਣ ਲਈ ਸੰਤੋਸ਼ ਬਾਬੂ ਦੇ ਘਰ ਗਏ ਸਨ। ਇਸ ਮੌਕੇ ਉਨ੍ਹਾਂ ਪਰਿਵਾਰ ਨੂੰ ਪੰਜ ਕਰੋੜ ਰੁਪਏ ਦੀ ਵਿੱਤੀ ਸਹਾਇਤਾ ਵੀ ਦਿੱਤੀ ਹੈ।

ਤੇਲੰਗਾਨਾ ਦੀ ਡਿਪਟੀ ਕੁਲੈਕਟਰ ਬਣੀ ਸ਼ਹੀਦ ਕਰਨਲ ਸੰਤੋਸ਼ ਬਾਬੂ ਦੀ ਪਤਨੀ    

ਜ਼ਿਕਰਯੋਗ ਹੈ ਕਿ 15 ਜੂਨ ਨੂੰ ਚੀਨ ਅਤੇ ਭਾਰਤ ਦੇ ਫ਼ੌਜੀਆਂ ਵਿਚਾਲੇ ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿਚ ਹੋਈ ਹਿੰਸਕ ਝੜਪ ਵਿਚ 20 ਭਾਰਤੀ ਜਵਾਨ ਸ਼ਹੀਦ ਹੋ ਗਏ, ਜਿਸ ਵਿਚ ਬਿਹਾਰ ਰੈਜੀਮੈਂਟ ਦੇ ਕਮਾਂਡਿੰਗ ਅਫ਼ਸਰ ਕਰਨਲ ਸੰਤੋਸ਼ ਬਾਬੂ ਵੀ ਸ਼ਾਮਲ ਸਨ। ਸੰਤੋਸ਼ ਬਾਬੂ ਆਪਣੇ ਪਿੱਛੇ ਪਤਨੀ,ਨੌਂ ਸਾਲਾਂ ਦੀ ਬੇਟੀ ਅਤੇ ਇੱਕ ਚਾਰ ਸਾਲਾਂ ਦਾ ਬੇਟਾ ਛੱਡ ਕੇ ਦੇਸ਼ ਲਈ ਕੁਰਬਾਨ ਹੋ ਗਏ ਹਨ।

-PTCNews

Related Post