US Election 2020 : ਰਾਸ਼ਟਰਪਤੀ ਅਹੁਦੇ ਦੀ ਦੂਜੀ ਬਹਿਸ ਅਧਿਕਾਰਤ ਤੌਰ 'ਤੇ ਹੋਈ ਰੱਦ

By  Shanker Badra October 10th 2020 06:30 PM

US Election 2020 : ਰਾਸ਼ਟਰਪਤੀ ਅਹੁਦੇ ਦੀ ਦੂਜੀ ਬਹਿਸ ਅਧਿਕਾਰਤ ਤੌਰ 'ਤੇ ਹੋਈ ਰੱਦ:ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਡੈਮੋਕ੍ਰੈਟਿਕ ਉਮੀਦਵਾਰ ਜੋ ਬਿਡੇਨ ਵਿਚਕਾਰ ਰਾਸ਼ਟਰਪਤੀ ਅਹੁਦੇ ਦੀ ਚੋਣ ਤੋਂ ਪਹਿਲਾਂ ਹੋਣ ਵਾਲੀ ਦੂਜੀ ਬਹਿਸ ਅਧਿਕਾਰਤ ਤੌਰ 'ਤੇ ਰੱਦ ਹੋ ਗਈ ਹੈ। ਹੁਣ ਤੀਜੀ ਅਤੇ ਆਖਰੀ ਬਹਿਸ 22 ਅਕਤੂਬਰ ਨੂੰ ਹੋਵੇਗੀ।

US Election 2020 : ਰਾਸ਼ਟਰਪਤੀ ਅਹੁਦੇ ਦੀ ਦੂਜੀ ਬਹਿਸ ਅਧਿਕਾਰਤ ਤੌਰ 'ਤੇ ਹੋਈ ਰੱਦ

ਰਾਸ਼ਟਰਪਤੀ ਦੇ ਬਹਿਸਾਂ ਬਾਰੇ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਪੁਸ਼ਟੀ ਕੀਤੀ ਸੀ ਕਿ 15 ਅਕਤੂਬਰ ਨੂੰ ਹੋਣ ਵਾਲੀ ਬਹਿਸ ਰੱਦ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਵੀ ਕਮਿਸ਼ਨ ਨੇ ਐਲਾਨ ਕੀਤਾ ਸੀ ਕਿ ਟਰੰਪ ਦੇ ਕੋਰੋਨਾ ਪੀੜਤ ਪਾਏ ਜਾਣ ਤੋਂ ਬਾਅਦ ਇਹ ਡਿਜੀਟਲ ਢੰਗ ਨਾਲ ਕਰਵਾਈ ਜਾਵੇਗੀ ਪਰ ਇਸ ਐਲਾਨ ਦੇ ਇੱਕ ਦਿਨ ਬਾਅਦ ਹੀ ਬਹਿਸ ਰੱਦ ਕਰ ਦਿੱਤੀ ਗਈ।

US Election 2020 : ਰਾਸ਼ਟਰਪਤੀ ਅਹੁਦੇ ਦੀ ਦੂਜੀ ਬਹਿਸ ਅਧਿਕਾਰਤ ਤੌਰ 'ਤੇ ਹੋਈ ਰੱਦ

ਰਾਸ਼ਟਰਪਤੀ ਦੇ ਬਹਿਸਾਂ ਬਾਰੇ ਕਮਿਸ਼ਨ ਨੇ ਇੱਕ ਬਿਆਨ ਵਿੱਚ ਕਿਹਾ ਕਿ 15 ਅਕਤੂਬਰ ਨੂੰ ਕੋਈ ਬਹਿਸ ਨਹੀਂ ਹੋਵੇਗੀ। ਸਾਰੇ ਉਮੀਦਵਾਰਾਂ ਨੇ ਕਮਿਸ਼ਨ ਨੂੰ ਉਸ ਦਿਨ ਦੀਆਂ ਆਪਣੀਆਂ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ ਹੈ। ਇਸ ਤੋਂ ਪਹਿਲਾਂ, ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਸੀ ਕਿ ਉਹ 15 ਅਕਤੂਬਰ ਨੂੰ ਹੋਣ ਵਾਲੀ ਦੂਜੀ ਰਾਸ਼ਟਰਪਤੀ ਬਹਿਸ ਲਈ ਪੂਰੀ ਤਰ੍ਹਾਂ ਫਿਟ ਹਨ।

US Election 2020 : ਰਾਸ਼ਟਰਪਤੀ ਅਹੁਦੇ ਦੀ ਦੂਜੀ ਬਹਿਸ ਅਧਿਕਾਰਤ ਤੌਰ 'ਤੇ ਹੋਈ ਰੱਦ

ਦੱਸਣਯੋਗ ਹੈ ਕਿਹਾਲ ਹੀ ਵਿੱਚ, ਯੂਐਸ ਦੀ ਚੋਣ ਲਈ ਉਪ ਰਾਸ਼ਟਰਪਤੀ ਦੇ ਉਮੀਦਵਾਰਾਂ ਵਿਚਕਾਰ ਇੱਕ ਬਹਿਸ ਹੋਈ, ਜਿਸ ਵਿੱਚ ਕਮਲਾ ਹੈਰਿਸ ਅਤੇ ਮਾਈਕ ਪੈਂਸ ਇੱਕ ਦੂਜੇ ਦੇ ਸਾਹਮਣੇ ਸਨ। ਇਸ ਬਹਿਸ ਨੂੰ ਲੈ ਕੇ ਕਾਫ਼ੀ ਵਿਵਾਦ ਹੈ, ਇਕ ਪਾਸੇ ਡੋਨਾਲਡ ਟਰੰਪ ਨੇ ਕਿਹਾ ਕਿ ਕਮਲਾ ਹੈਰਿਸ ਬਹਿਸ ਵਿਚ ਘਬਰਾ ਗਈ ਅਤੇ ਪੂਰੀ ਤਰ੍ਹਾਂ ਹਾਰ ਗਈ ਹੈ।

-PTCNews

Related Post