ਰਾਹੁਲ ਗਾਂਧੀ ਤੋਂ ਬਾਅਦ ਕਾਂਗਰਸ ਦੇ ਜਨਰਲ ਸਕੱਤਰ ਹਰੀਸ਼ ਰਾਵਤ ਨੇ ਅਹੁਦੇ ਤੋਂ ਦਿੱਤਾ ਅਸਤੀਫਾ

By  Shanker Badra July 4th 2019 03:01 PM

ਰਾਹੁਲ ਗਾਂਧੀ ਤੋਂ ਬਾਅਦ ਕਾਂਗਰਸ ਦੇ ਜਨਰਲ ਸਕੱਤਰ ਹਰੀਸ਼ ਰਾਵਤ ਨੇ ਅਹੁਦੇ ਤੋਂ ਦਿੱਤਾ ਅਸਤੀਫਾ:ਉਤਰਾਖੰਡ : ਰਾਹੁਲ ਗਾਂਧੀ ਵੱਲੋਂ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਹੁਣ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਦੇ ਰਾਸ਼ਟਰੀ ਜਨਰਲ ਸਕੱਤਰ ਹਰੀਸ਼ ਰਾਵਤ ਨੇ ਵੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।ਇਸ ਦੀ ਜਾਣਕਾਰੀ ਉਨ੍ਹਾਂ ਨੇ ਫੇਸਬੁਕ 'ਤੇ ਪੋਸਟ ਕਰ ਕੇ ਦਿੱਤੀ ਹੈ।

Congress general secretary Harish Rawat resigns as Congress in-charge of Assam ਰਾਹੁਲ ਗਾਂਧੀ ਤੋਂ ਬਾਅਦ ਕਾਂਗਰਸ ਦੇ ਜਨਰਲ ਸਕੱਤਰ ਹਰੀਸ਼ ਰਾਵਤ ਨੇ ਅਹੁਦੇ ਤੋਂ ਦਿੱਤਾ ਅਸਤੀਫਾ

ਹਰੀਸ਼ ਰਾਵਤ ਨੇ ਫੇਸਬੁਕ 'ਤੇ ਪੋਸਟ 'ਚ ਭਵਿੱਖ ਦੀ ਰਣਨੀਤੀ ਦੇ ਸੰਕੇਤ ਵੀ ਦਿੱਤੇ ਹਨ।ਅਜਿਹੇ 'ਚ ਇਹ ਮੰਨਿਆ ਜਾ ਰਿਹਾ ਹੈ ਕਿ ਹਰੀਸ਼ ਰਾਵਤ 2022 'ਚ ਉਤਰਾਖੰਡ 'ਚ ਹੋਣ ਵਾਲੇ ਵਿਧਾਨ ਸਭਾ ਚੋਣਾਂ 'ਚ ਪਾਰਟੀ ਦੇ ਦਮਦਾਰ ਪ੍ਰਦਰਸ਼ਨ ਦੀ ਤਿਆਰੀ 'ਚ ਲੱਗ ਗਏ ਹਨ।

Congress general secretary Harish Rawat resigns as Congress in-charge of Assam ਰਾਹੁਲ ਗਾਂਧੀ ਤੋਂ ਬਾਅਦ ਕਾਂਗਰਸ ਦੇ ਜਨਰਲ ਸਕੱਤਰ ਹਰੀਸ਼ ਰਾਵਤ ਨੇ ਅਹੁਦੇ ਤੋਂ ਦਿੱਤਾ ਅਸਤੀਫਾ

ਉਨ੍ਹਾਂ ਕਿਹਾ ਕਿ ਅਸਾਮ 'ਚ ਪਾਰਟੀ ਵੱਲੋਂ ਚੰਗਾ ਪ੍ਰਦਰਸ਼ਨ ਨਾ ਕਰ ਪਾਉਣ ਲਈ ਪ੍ਰਭਾਰੀ ਦੇ ਰੂਪ 'ਚ ਮੈਂ ਜਵਾਬਦੇਹੀ ਹਾਂ। ਮੈਂ ਆਪਣੀ ਕਮੀ ਨੂੰ ਮੰਨਦਿਆਂ ਆਪਣੇ ਮਹਾਮੰਤਰੀ ਦੇ ਅਹੁਦੇ ਤੋਂ ਪਹਿਲਾਂ ਹੀ ਅਸਤੀਫਾ ਦੇ ਦਿੱਤਾ ਹੈ।

Congress general secretary Harish Rawat resigns as Congress in-charge of Assam ਰਾਹੁਲ ਗਾਂਧੀ ਤੋਂ ਬਾਅਦ ਕਾਂਗਰਸ ਦੇ ਜਨਰਲ ਸਕੱਤਰ ਹਰੀਸ਼ ਰਾਵਤ ਨੇ ਅਹੁਦੇ ਤੋਂ ਦਿੱਤਾ ਅਸਤੀਫਾ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਵਿਦੇਸ਼ ਤੋਂ ਘਰ ਵਾਪਸ ਆ ਰਹੇ ਪੰਜਾਬੀ ਨੌਜਵਾਨ ਨਾਲ ਵਾਪਰਿਆ ਵੱਡਾ ਹਾਦਸਾ , ਭੈਣ ਕਰ ਰਹੀ ਸੀ ਉਡੀਕਾਂ

ਜ਼ਿਕਰਯੋਗ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 303 ਸੀਟਾਂ ਜਿੱਤੀਆਂ ਸਨ ਜਦਕਿ ਐਨਡੀਏ ਦੀਆਂ ਕੁੱਲ ਸੀਟਾਂ 353 ਹਨ। ਦੂਜੇ ਪਾਸੇ ਕਾਂਗਰਸ 52 ਸੀਟਾਂ 'ਤੇ ਸੀਮਤ ਕੇ ਰਹਿ ਗਈ ਹੈ ਜਦਕਿ ਯੂ.ਪੀ.ਏ. ਦੀਆਂ ਸੀਟਾਂ ਦਾ ਅੰਕੜਾ 91 ਰਹਿ ਗਿਆ।

-PTCNews

Related Post