ਕਿਸ ਮੰਤਵ ਨਾਲ ਕਾਂਗਰਸ ਨੇ ਇਸ ਪੱਧਰ ਦੇ ਘਿਨੌਣੇ ਅਪਰਾਧੀ ਨੁੰ ਦਿੱਤੀ ਸ਼ਰਣ : ਡਾ. ਦਲਜੀਤ ਸਿੰਘ ਚੀਮਾ

By  Jagroop Kaur March 26th 2021 08:00 PM

ਚੰਡੀਗੜ੍ਹ, 26 ਮਾਰਚ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਉਸ ਫੌਜਦਾਰੀ ਸਾਜ਼ਿਸ਼ ਦੀ ਨਿਆਇਕ ਹਿਰਾਸਤ ਦੀ ਮੰਗ ਕੀਤੀ ਜਿਸ ਤਹਿਤ ਸਿਆਸੀ ਸਾਜ਼ਿਸ਼ ਅਧੀਨ ਅੰਡਰ ਵਰਲਡ ਦੇ ਡਾਨ ਮੁਖ਼ਤਾਰ ਅੰਸਾਰੀ ਨੁੰ ਰੋਪੜ ਜੇਲ੍ਹ ਵਿਚ ‘ਸਰਕਾਰੀ ਮਹਿਮਾਨ’ ਵਜੋਂ ਦੋ ਸਾਲਾਂ ਤੋਂ ਰੱਖਿਆ ਗਿਆ । ਸੁਪਰੀਮ ਕੋਰਟ ਵੱਲੋਂ ਸੁਣਾਏ ਫੈਸਲੇ, ਜਿਸ ਵਿਚ ਅਦਾਲਤ ਨੇ ਹੁਕਮ ਦਿੱਤਾ ਹੈ ਕਿ ਅੰਸਾਰੀ ਨੁੰ ਉੱਤਰ ਪ੍ਰਦੇਸ਼ ਵਿਚ ਤਬਦੀਲ ਕੀਤਾ ਜਾਵੇ ਤਾਂ ਜੋ ਉਹ ਉਥੇ ਆਪਣੇ ਗੁਨਾਹਾਂ ਦਾ ਜਵਾਬ ਦੇਵੇ, ਦਾ ਸਵਾਗਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਸ ਫੈਸਲੇ ਨਾਲ ਦੇਸ਼ ਭਰ ਵਿਚ ਪੰਜਾਬ ਦੀ ਬਦਨਾਮੀ ਹੋਈ ਹੈ।

READ MORE : ਪੁਲਿਸ ਮਹਿਕਮੇ ‘ਚ ਹੋਇਆ ਫੇਰਬਦਲ,10 ਸੀਨੀਅਰ ਅਧਿਕਾਰੀਆਂ ਦੇ ਹੋਏ ਤਬਾਦਲੇ

ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਅਪਰਾਧੀਆਂ ਨੁੰ ਬਚਾਉਣ ਲਈ ਕਿਸੇ ਵੀ ਪੱਧਰ ਤੱਕ ਡਿੱਗ ਸਕਦੀ ਹੈ। ਉਹਨਾਂ ਕਿਹਾ ਕਿ ਇਹ ਫੈਸਲਾ ਪੰਜਾਬ ਸਰਕਾਰ ਨੂੰ ਦੋਸ਼ੀ ਠਹਿਰਾਉਂਦਾ ਹੈ ਜਿਸਨੇ ਆਪਣੀਆਂ ਸ਼ਕਤੀਆਂ ਦੀ ਦੁਰਵਰਤੋਂ ਕਰ ਕੇ ਅੰਸਾਰੀ ਨੁੰ ਦੋ ਸਾਲਾਂ ਤੋਂ ਉੱਤਰ ਪ੍ਰਦੇਸ਼ ਭੇਜਣ ਤੋਂ ਰੋਕੀਂ ਰੱਖਿਆ ਹੈ। ਉਹਨਾਂ ਕਿਹਾ ਕਿ ਸਰਕਾਰ ਨੁੰ ਇਹਨਾਂ ਸਵਾਲਾਂ ਦਾ ਜਵਾਬ ਦੇਣਾ ਚਾਹੀਦਾ ਹੈ ਕਿ ਇਕ ਖੰਖਾਰ ਅਪਰਾਧੀ ਨੁੰ ਆਪਣੀਆਂ ਜੇਲ੍ਹਾਂ ਵਿਚ ਰੱਖਣ ਪਿੱਛੇ ਇਸਦਾ ਮਕਸਦ ਕੀ ਹੈ ਤੇ ਇਸਨੇ ਚੋਟੀ ਦੇ ਵਕੀਲ ਕਰ ਕੇ ਅੰਸਾਰੀ ਨੁੰ ਉੱਤਰ ਪ੍ਰਦੇਸ਼ ਭੇਜਣ ਦਾ ਵਿਰੋਧ ਕਰਨ ਲਈ ਵੱਡੀ ਰਕਮ ਕਿਉਂ ਖਰਚ ਕੀਤੀ ਹੈ।

SC orders transfer of MLA Mukhtar Ansari from Punjab to UP, dismisses his 'threat' claims - India News

READ MORE : ਛਾਪਾ ਮਾਰਨ ਘਰ ਆਈ ACB ਦੀ ਟੀਮ ਨੂੰ ਦੇਖ ਕੇ ਤਹਿਸੀਲਦਾਰ ਨੇ ਚੁੱਲ੍ਹੇ ‘ਚ ਸਾੜ ਦਿੱਤੇ 20 ਲੱਖ ਰੁਪਏ      

ਡਾ. ਚੀਮਾ ਨੇ ਮੰਗ ਕੀਤੀ ਕਿ ਇਸ ਮਾਮਲੇ ਦੀ ਪੜਤਾਲ ਵਿਚ ਕੇਸ ਦੇ ਸਾਰੇ ਪੱਖਾਂ ਨੁੰ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਜਿਹਨਾਂ ਵਿਚ ਅੰਸਾਰੀ ਦੀ ਗ੍ਰਿਫਤਾਰੀ ਤੇ 7 ਜਨਵਰੀ 2019 ਨੁੰ ‘ਇਕ ਅੰਸਾਰੀ’ ਵੱਲੋਂ ਇਕ ਪ੍ਰਾਪਰਟੀ ਡੀਲਰ ਨੂੰ ਧਮਕੀ ਦਿੱਤੇ ਜਾਣ ਤੋਂ ਬਾਅਦ ਉਸਨੁੰ ਪੰਜਾਬ ਲਿਆਉਣ ਦਾ ਮਾਮਲਾ ਵੀ ਸ਼ਾਮਲ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸ਼ਿਕਾਇਤ ਦਾ ਸਰੂਪ ਸ਼ੱਕੀ ਹੋਣ ਦੇ ਬਾਵਜੂਦ ਵੀ ਮੁਹਾਲੀ ਪੁਲਿਸ ਨੇ ਬਿਜਲੀ ਦੀ ਤੇਜ਼ ਰਫਤਾਰ ਨਾਲ ਕੇਸ ਦਰਜ ਕੀਤਾ ਤੇ ਅਗਲੇ ਹੀ ਦਿਨ 12 ਜਨਵਰੀ ਨੂੰ ਗੈਂਗਸਟਰ ਲਈ ਪ੍ਰੋਡਕਸ਼ਨ ਵਾਰੰਟ ਹਾਸਲ ਕਰ ਲਏ ਤੇ ਉਸਨੁੰ 22 ਜਨਵਰੀ ਨੁੰ ਅਦਾਲਤ ਵਿਚ ਪੇਸ਼ ਕਰ ਦਿੱਤਾ।

ਸੋਨੂੰ ਸੂਦ ਨੂੰ ਇਕ ਵਾਰ ਫਿਰ ਮਿਲਿਆ ਕੌਮਾਂਤਰੀ ਪੱਧਰ ‘ਤੇ ਐਵਾਰਡ, ਤੋਹਫ਼ੇ ਲਈ ਫੋਰਬਸ ਦਾ ਕੀਤਾ ਧੰਨਵਾਦ

ਉਹਨਾਂ ਕਿਹਾ ਕਿ ਇਸ ਮਗਰੋਂ ਮੁਹਾਲੀ ਪੁਲਿਸ ਨੇ ਪੁੱਠਾ ਗੇਅਰ ਪਾ ਲਿਆ ਤੇ ਅਗਲੇ 60 ਦਿਨਾਂ ਵਿਚ ਚਲਾਨ ਹੀ ਪੇਸ਼ ਨਹੀਂ ਕਰ ਸਕੀ। ਉਹਨਾਂ ਕਿਹਾ ਕਿ ਅੰਸਾਰੀ ਨੇ ਜ਼ਮਾਨਤ ਵਾਸਤੇ ਅਪਲਾਈ ਨਹੀਂ ਕੀਤਾ ਤੇ ਸੂਬਾ ਸਰਕਾਰ ਨੂੰ ਨਾ ਸਿਰਫ ਉਸਨੁੰ ਜੇਲ੍ਹ ਵਿਚ ਰੱਖ ਕੇ ਬੁਲਕਿ ਇਕ ਤੋਂ ਬਾਅਦ ਇਕ ਬਹਾਨਾ ਘੜ ਕੇ ਉਸਨੁੰ ਉੱਤਰ ਪ੍ਰਦੇਸ਼ ਤਬਦੀਲ ਕਰਨ ਤੋਂ ਰੋਕਣ ਵਿਚ ਹੀ ਸੰਤੁਸ਼ਟੀ ਪ੍ਰਗਟ ਕੀਤੀ।

ਡਾ. ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਰਵੱਈਏ ਨੇ ਗਲਤ ਉਦਾਹਰਣ ਪੇਸ਼ ਕੀਤੀ ਹੈ। ਉਹਨਾਂ ਕਿਹਾ ਕਿ ਜੇਕਰ ਸੁਬਾ ਸਰਕਾਰਾਂ ਹੀ ਇਕ ਦੂਜੇ ਨਾਲ ਸਹਿਯੋਗ ਕਰਨ ਲਈ ਤਿਆਰ ਨਹੀਂ ਹਨ ਤਾਂ ਫਿਰ ਅਸੀਂ ਇਕ ਦੂਜੇ ਮੁਲਕਾਂ ਤੋਂ ਅਪਰਾਧੀਆਂ ਨੂੰ ਇਕ ਦੂਜੇ ਹਵਾਲੇ ਕਰਨ ਦੀ ਆਸ ਕਿਵੇਂ ਕਰ ਸਕਦੇ ਹਾਂ। ਉਹਨਾਂ ਕਿਹਾ ਕਿ ਅਜਿਹੀਆਂ ਕਾਰਵਾਈਆਂ ਨਾਲ ਸਿਰਫ ਅਪਰਾਧੀਆਂ ਦੇ ਹੌਂਸਲੇ ਹੀ ਬੁਲੰਦ ਹੋਣਗੇ ਤੇ ਸੂਬੇ ਵਿਚ ਅਪਰਾਧ ਵਧੇਗਾ। ਉਹਨਾਂ ਕਿਹਾਕਿ ਅਜਿਹੀਆਂ ਕਾਰਵਾਈਆਂ ਕਾਰਨ ਹੀ ਪੰਜਾਬ ਅਪਰਾਧੀਆਂ ਦਾ ਗੜ੍ਹ ਬਣ ਗਿਆ ਹੈ। ਉਹਨਾਂ ਕਿਹਾ ਕਿ ਪਹਿਲਾਂ ਅਪਰਾਧੀ ਅਪਰਾਧ ਕਰਨ ਤੋਂ ਬਾਅਦ ਪੰਜਾਬ ਤੋਂ ਯੂ ਪੀ ਭੱਜਦੇ ਸਨ ਪਰ ਹੁਣ ਉਲਟਾ ਦੌਰ ਚੱਲ ਪਿਆ ਹੈ।

Related Post