ਕੈਪਟਨ ਦੇ ਸ਼ਰਾਬ ਦੀ ਹੋਮ ਡਲਿਵਰੀ ਵਾਲੇ ਫ਼ੈਸਲੇ ਦਾ ਮੰਤਰੀਆਂ ਅਤੇ ਵਿਧਾਇਕਾਂ ਦੀਆਂ ਘਰਵਾਲੀਆਂ ਨੇ ਕੀਤਾ ਵਿਰੋਧ

By  Shanker Badra May 9th 2020 02:41 PM -- Updated: May 9th 2020 02:44 PM

ਕੈਪਟਨ ਦੇ ਸ਼ਰਾਬ ਦੀ ਹੋਮ ਡਲਿਵਰੀ ਵਾਲੇ ਫ਼ੈਸਲੇ ਦਾ ਮੰਤਰੀਆਂ ਅਤੇ ਵਿਧਾਇਕਾਂ ਦੀਆਂ ਘਰਵਾਲੀਆਂ ਨੇ ਕੀਤਾ ਵਿਰੋਧ:ਚੰਡੀਗੜ੍ਹ : ਪੰਜਾਬ ਸਰਕਾਰ ਨੇ ਸੂਬੇ ਵਿੱਚ ਸ਼ਰਾਬ ਦੇ ਠੇਕੇ ਖੋਲ੍ਹਣ ਦੇ ਨਾਲ-ਨਾਲ ਸ਼ਰਾਬ ਦੀ ਹੋਮ ਡਲਿਵਰੀ ਕਰਨ ਦੀ ਸਹੂਲਤ ਵੀ ਦੇ ਦਿੱਤੀ ਹੈ ਪਰ ਹੁਣ ਕੈਪਟਨ ਦੀ ਇਸ ਨੀਤੀ ਖਿਲਾਫ਼ ਪੰਜਾਬ ਭਰ 'ਚੋਂ ਆਵਾਜ ਉੱਠਣ ਲੱਗੀ ਹੈ। ਪੰਜਾਬੀਆਂ ਦੇ ਇਲਜ਼ਾਮ ਨੇ ਕਿ ਘਰ -ਘਰ ਨੌਕਰੀ ਤਾਂ ਨਹੀਂ ,ਘਰ ਘਰ ਸ਼ਰਾਬ ਪਹੁੰਚਾ ਕੇ ਪੰਜਾਬ ਸਰਕਾਰ ਸੂਬੇ ਦਾ ਮਾਹੌਲ ਖ਼ਰਾਬ ਕਰੇਗੀ। ਇਸ ਦੌਰਾਨ ਸ਼ਰਾਬ ਦੀ ਹੋਮ ਡਲਿਵਰੀ ਦੇ ਫੈਸਲੇ ਨੂੰ ਲੈ ਕੇ ਕਾਂਗਰਸ 'ਚ ਵੀ ਵਿਰੋਧ ਉਠ ਗਿਆ ਹੈ।

ਸਰਕਾਰ ਦੇ ਇਸ ਫੈਸਲੇ ਨਾਲ ਜਿਥੇ ਪਿਆਕੜਾਂ ਦੇ ਚਿਹਰੇ ਖਿੜੇ ਹੋਏ ਹਨ, ਉਥੇ ਹੀ ਇਸ ਦਾ ਵਿਰੋਧ ਵੀ ਸ਼ੁਰੂ ਹੋ ਗਿਆ ਹੈ। ਇਸ ਦਾ ਵਿਰੋਧ ਕਰਨ ਵਾਲਿਆਂ ਵਿੱਚ ਕੋਈ ਆਮ ਮਹਿਲਾ ਨਹੀਂ , ਸਗੋਂ ਕਾਂਗਰਸੀ ਕਾਂਗਰਸੀ ਮੰਤਰੀਆਂ ਅਤੇ ਵਿਧਾਇਕਾਂ ਦੀਆਂ ਪਤਨੀਆਂ ਹਨ। ਜਿਨ੍ਹਾਂ ਦਾ ਕਹਿਣਾ ਹੈ ਕਿ ਹੋਮ ਡਲਿਵਰੀ ਨਾਲ ਘਰੇਲੂ ਹਿੰਸਾ ਵੱਧ ਸਕਦੀ ਹੈ।ਅਜਿਹੇ 'ਚ ਉਨ੍ਹਾਂ ਦੀਆਂ ਪਤਨੀਆਂ ਦਾ ਵਿਰੋਧ ਕਰਨਾ ਸਾਫ ਸੰਕੇਤ ਦਿੰਦਾ ਹੈ ਕਿ ਉਹ ਸਰਕਾਰ ਦੇ ਫੈਸਲੇ ਦੇ ਹੱਕ 'ਚ ਨਹੀਂ ਹਨ।

Congress leaders’ wives condemn the decision of allowing home delivery of liquor ਕੈਪਟਨ ਦੇ ਸ਼ਰਾਬ ਦੀ ਹੋਮ ਡਲਿਵਰੀ ਵਾਲੇ ਫ਼ੈਸਲੇ ਦਾ ਮੰਤਰੀਆਂ ਅਤੇ ਵਿਧਾਇਕਾਂ ਦੀਆਂ ਘਰਵਾਲੀਆਂ ਨੇਕੀਤਾ ਵਿਰੋਧ

ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਕੌਂਸਲਰ ਪਤਨੀ ਮਮਤਾ ਆਸ਼ੂ ਨੇ ਮੁੱਖ ਮੰਤਰੀ ਨੂੰ ਟਵੀਟ ਕਰਕੇ ਸ਼ਰਾਬ ਦੀ ਹੋਮ ਡਲਿਵਰੀ ਵਾਲੇ ਫ਼ੈਸਲੇ' ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ।ਇਸ ਟਵੀਟ ਵਿਚ ਮਮਤਾ ਆਸ਼ੂ ਨੇ ਕਿਹਾ ਕਿਅਸੀਂ ਜਾਣਦੇ ਹਾਂ ਕਿ ਨਸ਼ਿਆਂ ਖਿਲਾਫ਼ ਲੜਨਾ ਸਾਡਾ ਚੋਣ ਵਾਅਦਾ ਸੀ ਪਰ ਸ਼ਰਾਬ ਦੇ ਠੇਕਿਆਂ ਨੂੰ ਖੋਲ੍ਹਣ ਦੇ ਨਾਲ -ਨਾਲ ਸ਼ਰਾਬ ਦੀ ਹੋਮ ਡਲਿਵਰੀ ਵਾਲੇ ਆਪਣੇਫ਼ੈਸਲੇ' ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ। ਉਨ੍ਹਾਂ ਸ਼ਰਾਬ ਦੀ ਹੋਮ ਡਲਿਵਰੀ ਨਾਲ ਘਰੇਲੂ ਹਿੰਸਾ ਵਧਣ ਦਾ ਖ਼ਦਸ਼ਾ ਜ਼ਾਹਿਰ ਕੀਤਾ ਹੈ ,ਇੱਥੋਂ ਤਕ ਕਿ ਠੇਕੇਦਾਰ ਵੀ ਠੇਕੇ ਖੋਲ੍ਹਣ ਲਈ ਤਿਆਰ ਨਹੀਂ ਹਨ।

Congress leaders’ wives condemn the decision of allowing home delivery of liquor ਕੈਪਟਨ ਦੇ ਸ਼ਰਾਬ ਦੀ ਹੋਮ ਡਲਿਵਰੀ ਵਾਲੇ ਫ਼ੈਸਲੇ ਦਾ ਮੰਤਰੀਆਂ ਅਤੇ ਵਿਧਾਇਕਾਂ ਦੀਆਂ ਘਰਵਾਲੀਆਂ ਨੇਕੀਤਾ ਵਿਰੋਧ

ਇਸ ਦੇ ਨਾਲ ਹੀ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਧਰਮਪਤਨੀ ਅੰਮ੍ਰਿਤਾ ਵੜਿੰਗ ਨੇ ਵੀ ਇਕ ਟਵੀਟ ਦੇ ਜ਼ਰੀਏ ਕੈਪਟਨ ਅਮਰਿੰਦਰ ਸਿੰਘ ਨੂੰ ਸ਼ਰਾਬ ਦੀ ਹੋਮ ਡਿਲਿਵਰੀ ਦੇ ਫ਼ੈਸਲੇ ਨੂੰ ਮੁੜ ਵਿਚਾਰਣ ਦੀ ਅਪੀਲ ਕੀਤੀ ਹੈ। ਇਸ ਟਵੀਟ ਵਿਚ ਅੰਮ੍ਰਿਤਾ ਵੜਿੰਗ ਨੇ ਕਿਹਾ ਹੈ ਕਿ ਕੈਪਟਨ ਜੀ ਮੇਰੀ ਸਨਿਮਰ ਬੇਨਤੀ ਹੈ ਕਿ ਸ਼ਰਾਬ ਦੀ ਹੋਮ ਡਿਲਿਵਰੀ ਦੇ ਫ਼ੈਸਲੇ ਨੂੰ ਮੁੜ ਵਿਚਾਰਿਆ ਜਾਵੇ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਘਰੇਲੂ ਹਿੰਸਾ ਵਿਚ ਵਾਧਾ ਹੋਵੇਗਾ।

ਦੱਸ ਦੇਈਏ ਕਿ ਪੰਜਾਬ ਸਰਕਾਰ ਨੇ ਸੂਬੇ 'ਚ 7 ਮਈ ਤੋਂ ਸ਼ਰਾਬ ਦੇ ਠੇਕੇ ਖੋਲ੍ਹਣ ਨੂੰ ਹਰੀ ਝੰਡੀ ਦੇ ਦਿੱਤੀ ਹੈ। ਸਵੇਰੇ 9 ਤੋਂ ਦੁਪਹਿਰ 1 ਵਜੇ ਤੱਕ ਠੇਕੇ ਖੋਲ੍ਹੇ ਜਾਣਗੇ। ਪੰਜਾਬ ਸਰਕਾਰ ਨੇ ਸੂਬੇ 'ਚ ਸ਼ਰਾਬ ਦੇ ਠੇਕੇ ਖੋਲ੍ਹਣ ਦੇ ਨਾਲ-ਨਾਲ ਹੋਮ ਡਲਿਵਰੀ ਦੀ ਵੀ ਛੋਟ ਦਿੱਤੀ ਸੀ।ਹਾਲਾਂਕਿ ਇਹ ਹੋਮ ਡਲਿਵਰੀ ਓਦੋਂ ਤਕ ਨਹੀਂ ਹੋ ਸਕਦੀ,ਜਦੋਂ ਤਕ ਸ਼ਰਾਬ ਦੀਆਂ ਦੁਕਾਨਾਂ ਤੈਅ ਸਮੇਂ ਤਕ ਨਾ ਖੁੱਲ ਜਾ। ਉਥੇ ਹੀ ਸ਼ਰਾਬ ਦੀ ਹੋਮ ਡਲਿਵਰੀ ਦੀ ਇਜਾਜ਼ਤ ਜ਼ਿਲ੍ਹੇ ਦੇ ਡਿਪਟੀ ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ ਤੇ ਡਿਪਟੀ ਕਮਿਸ਼ਨਰ ਨੇ ਦੇਣੀ ਹੈ।

-PTCNews

Related Post