ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ 'ਹਾਈਕਮਾਨ' ਦੇ ਸਿਰ ਭੰਨਿਆ ਭਾਂਡਾ

By  Jasmeet Singh March 11th 2022 03:25 PM

ਅੰਮ੍ਰਿਤਸਰ: ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਮਗਰੋਂ ਆਪਣੀ ਹਾਰ ਨੂੰ ਕਬੂਲ ਕਰਦਿਆਂ ਪੰਜਾਬ ਕਾਂਗਰਸ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪਣੇ ਅਹੁਦੇ ਤੋਂ ਬੀਤੇ ਦਿਨੀ ਹੀ ਅਸਤੀਫ਼ਾ ਦੇ ਦਿੱਤਾ ਹੈ ਹਾਲਾਂਕਿ ਹਾਈਕਮਾਨ ਵੱਲੋਂ ਇਸਨੂੰ ਹਾਲੇ ਤਾਈਂ ਮਨਜ਼ੂਰ ਨਹੀਂ ਕੀਤਾ ਗਿਆ ਹੈ। ਇਸ ਦਰਮਿਆਨ ਮੀਡਿਆ ਕਰਮੀਆਂ ਨਾਲ ਗਲਬਾਤ ਕਰਦਿਆਂ ਸਿੱਧੂ ਨੇ ਇੱਕ ਵਾਰੀ ਫਿਰ ਤੋਂ ਆਪਣੀ ਪਾਰਟੀ ਹਈਕਮਾਨ 'ਤੇ ਇਸ ਹਾਰ ਦਾ ਭਾਂਡਾ ਭੰਨ ਦਿੱਤਾ ਹੈ।

ਇਹ ਵੀ ਪੜ੍ਹੋ: ਬੁਲੇਟ ਮੋਟਰਸਾਈਕਲ ਹੋਇਆ ਚੋਰੀ, ਚੋਰ ਸੀਸੀਟੀਵੀ 'ਚ ਕੈਦ

ਜਦੋਂ ਮੀਡੀਆ ਕਰਮੀ ਨੇ ਸਿੱਧੂ ਨੂੰ ਪੁੱਛਿਆ ਕਿ ਤੁਸੀਂ ਹਾਰ ਦੀ ਵਜ੍ਹਾ ਹਾਈਕਮਾਨ ਨੂੰ ਮਨ ਦੇ ਹੋ ਤਾਂ ਸਿੱਧੂ ਦਾ ਕਹਿਣਾ ਸੀ ਕਿ ਕਿਸੇ ਉੱਤੇ ਜਨਤਕ ਤੌਰ 'ਤੇ ਉਂਗਲਾਂ ਚੁੱਕਣਾ ਇਹ ਛੋਟੀ ਸੋਚ ਦੇ ਮਾਲਿਕ ਦੀ ਨੀਤ ਹੁੰਦੀ ਹੈ, ਉਨਾਂ ਕਿਹਾ ਕਿ ਕ੍ਰਿਕੇਟ ਖੇਡਣ ਦਰਮਿਆਨ ਵੀ ਉਨ੍ਹਾਂ ਹਾਰਾਂ-ਜਿੱਤਾਂ ਬਹੁਤ ਵੇਖੀਆਂ ਨੇ, ਉਨ੍ਹਾਂ ਕਿਹਾ ਵੀ ਪਹਿਲਾਂ ਵੀ ਪੰਜਾਬ ਨਾਲ ਖੜਿਆ ਸੀ ਤੇ ਅੱਗੇ ਵੀ ਖੜੇ ਰਾਵਾਂਗਾ।

ਉਨ੍ਹਾਂ ਦਾ ਕਹਿਣਾ ਸੀ ਵੀ ਪਾਰਟੀ ਵਿੱਚ ਰਹਿੰਦੀਆਂ ਵੀ ਮੈਂ ਮਾਫੀਆ ਨੂੰ ਖਤਮ ਕਰਨ ਲਈ ਲੜਦਾ ਰਿਹਾਂ ਤੇ ਜਦੋਂ ਤੱਕ ਪੰਜਾਬ ਦੀ ਆਰਥਿਕ ਸਥਿਤੀ ਠੀਕ ਨਹੀਂ ਹੁੰਦੀ ਮੈਂ ਅੱਗੇ ਵੀ ਲੜਦਾ ਰਾਵਾਂਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ 'ਆਪ' ਨੂੰ ਮੌਕਾ ਪੰਜਾਬ ਦੇ ਲੋਕਾਂ ਨੇ ਦਿੱਤਾ ਤੇ 'ਆਪ' ਦੀ ਕਾਰਗੁਜ਼ਾਰੀ 'ਤੇ ਉਨ੍ਹਾਂ ਦੀ ਨਜ਼ਰ ਜ਼ਰੂਰ ਰਹੇਗੀ।

ਪੰਜਾਬ ਦੀ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਜੀਵਨ ਜੋਤ ਕੌਰ ਨੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਹਰਾਇਆ ਹੈ।

ਅੰਮ੍ਰਿਤਸਰ (ਪੂਰਬੀ) ਪੰਜਾਬ ਦੀ ਹੌਟ ਰਹੀ ਜਿੱਥੇ ਇਸ ਸੀਟ ਤੋਂ ਮੌਜੂਦਾ ਵਿਧਾਇਕ ਰਹੇ ਸਿੱਧੂ ਦੇ ਵਿਰੁੱਧ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠੀਆ ਉੱਤਰੇ ਸਨ ਅਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਇਸ ਸੀਟ ਤੋਂ ਮਹਿਲਾ ਉਮੀਦਵਾਰ ਜੀਵਨ ਜੋਤ ਕੌਰ ਨੂੰ ਮੈਦਾਨ ਵਿੱਚ ਉਤਾਰਿਆ ਸੀ।

ਇਹ ਵੀ ਪੜ੍ਹੋ: ਏਐਸਆਈ ਤੋਂ ਦੁਖੀ ਹੋ ਕੇ ਨੌਜਵਾਨ ਖ਼ੁਦ ਨੂੰ ਮਾਰੀ ਗੋਲ਼ੀ, ਹਾਲਤ ਨਾਜ਼ੁਕ ਬਣੀ

ਕੌਰ ਨੇ ਕੁੱਲ 39,679 ਵੋਟਾਂ ਲੈ ਕੇ ਜਿੱਤ ਹਾਸਲ ਕੀਤੀ ਉਥੇ ਹੀ ਕਾਂਗਰਸ ਦੇ ਸਿੱਧੂ 32,929 ਵੋਟਾਂ ਨਾਲ ਦੂਜੇ ਨੰਬਰ 'ਤੇ ਰਹੇ ਅਤੇ ਮਜੀਠੀਆ 25,188 ਵੋਟਾਂ ਨਾਲ ਤੀਜੇ ਸਥਾਨ 'ਤੇ ਰਹੇ।

-PTC News

Related Post