ਕਾਂਗਰਸ 'ਚ ਮੁੱਦਿਆਂ 'ਤੇ ਨਹੀ, ਕੁਰਸੀ ਲਈ ਹੋ ਰਹੀ ਸੀ ਲੜਾਈ: ਬਿਕਰਮ ਮਜੀਠੀਆ

By  Jashan A July 27th 2021 01:30 PM -- Updated: July 27th 2021 01:36 PM

ਜੰਡਿਆਲਾ ਗੁਰੂ: ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ (Bikram Singh Majithia)ਨੇ ਅੱਜ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਾਂਗਰਸ ਸਰਕਾਰ (Punjab Congress)ਨੂੰ ਆੜੇ ਹੱਥੀਂ ਲਿਆ ਤੇ ਸੂਬਾ ਸਰਕਾਰ ਦੀ ਕਾਰਗੁਜ਼ਾਰੀ 'ਤੇ ਕਈ ਸਵਾਲ ਖੜੇ ਕੀਤੇ। ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਬਿਕਰਮ ਸਿੰਘ ਮਜੀਠੀਆ (Bikram Singh Majithia) ਨੇ ਕਿਹਾ ਕਿ ਕਾਂਗਰਸ 'ਚ ਮੁੱਦਿਆਂ 'ਤੇ ਨਹੀ, ਕੁਰਸੀ ਲਈ ਲੜਾਈ ਹੋ ਰਹੀ ਸੀ। ਨਾਲ ਉਹਨਾਂ ਨੇ ਕਾਂਗਰਸ ਦੇ ਘੁਟਾਲਿਆਂ ਦਾ ਪਰਦਾਫਾਸ਼ ਵੀ ਕੀਤਾ ਕਿ ਕਿਸ ਤਰਾਂ ਕਾਂਗਰਸ ਸਰਕਾਰ ਤੇ ਉਹਨਾਂ ਦੇ ਮੰਤਰੀਆਂ ਵੱਲੋਂ ਸੂਬੇ ਦੇ ਲੋਕਾਂ ਨਾਲ ਵਾਅਦੇ ਕੀਤੇ ਸਨ, ਪਰ ਉਹਨਾਂ ਦੀ ਉਡੀਕ ਅਜੇ ਵੀ ਲੋਕ ਕਰ ਰਹੇ ਹਨ।

ਸੂਬੇ 'ਚ ਲਗਾਤਾਰ ਸ਼ਰਾਬ ਅਤੇ ਮਾਈਨਿੰਗ ਮਾਫੀਆ ਵੱਧ ਰਹੀ ਹੈ, ਪਰ ਸੂਬਾ ਸਰਕਾਰ ਚੁੱਪ ਬੈਠੀ ਹੈ, ਇਸ ਮੁੱਦੇ 'ਤੇ ਵੀ ਬਿਕਰਮ ਸਿੰਘ ਮਜੀਠੀਆ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਆੜੇ ਹੱਥੀਂ ਲਿਆ।

ਹੋਰ ਪੜ੍ਹੋ: Tokyo Olympics: ਭਾਰਤੀ ਪੁਰਸ਼ ਹਾਕੀ ਟੀਮ ਵੱਲੋਂ ਸ਼ਾਨਦਾਰ ਪ੍ਰਦਰਸ਼ਨ, ਸਪੇਨ ਨੂੰ 3-0 ਨਾਲ ਦਿੱਤੀ ਕਰਾਰੀ ਮਾਤ

ਰਾਹੁਲ ਗਾਂਧੀ ਵੱਲੋਂ ਸਦਨ 'ਚ ਟਰੈਕਟਰ 'ਤੇ ਜਾਣ 'ਤੇ ਵੀ ਬਿਕਰਮ ਮਜੀਠੀਆ ਨੇ ਬੋਲਿਆ ਕਿ ਹੁਣ ਕਿਉਂ ਕਾਂਗਰਸ ਕਿਸਾਨਾਂ ਦੀ ਹਿਮਾਇਤ ਬਣ ਰਹੀ ਹੈ, ਉਸ ਸਮੇਂ ਕਿਥੇ ਸੀ ਉਹ ਜਦੋਂ ਇਹ ਤਿੰਨੇ ਕਾਨੂੰਨ ਪਾਸ ਹੋਏ ਸਨ। ਖੇਤੀ ਬਿੱਲਾਂ 'ਤੇ ਵੋਟਿੰਗ ਦੌਰਾਨ ਕਾਂਗਰਸ ਪਾਰਟੀ ਸਦਨ 'ਚੋਂ ਕਿਉਂ ਰਹੀ ਬਾਹਰ, ਇਸ ਦਾ ਜਵਾਬ ਮੰਗ ਰਹੇ ਨੇ ਲੋਕ। ਨਾਲ ਹੀ ਮਜੀਠੀਆ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਤਿੰਨੇ ਖੇਤੀ ਕਾਨੂੰਨ ਰੱਦ ਕੀਤੇ ਜਾਣਗੇ, ਕਿਉਂਕਿ ਲੰਮੇ ਸਮੇਂ ਤੋਂ ਕਿਸਾਨ ਦਿੱਲੀ ਦੀਆਂ ਬਰੂਹਾਂ 'ਤੇ ਡਟੇ ਹੋਏ ਹਨ।

ਨਵਜੋਤ ਸਿੱਧੂ (Navjot Singh Sidhu) ਬਾਰੇ ਬੋਲਦਿਆਂ ਮਜੀਠੀਆ ਨੇ ਕਿਹਾ ਕਿ ਦੁਸ਼ਹਿਰਾ ਹਾਦਸੇ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਕੀਤੇ ਵਾਅਦੇ ਸਿੱਧੂ ਨੇ ਪੂਰੇ ਨਹੀਂ ਕੀਤੇ। ਸਿੱਧੂ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਗੋਦ ਲੈਣ ਦੀ ਗੱਲ ਆਖੀ ਸੀ, ਪਰ ਹੁਣ ਉਹਨਾਂ ਨੂੰ ਅੱਖੋਂ ਪਰੋਖੇ ਕਿਉਂ ਕੀਤਾ ਜਾ ਰਿਹਾ ਹੈ। ਅੱਗੇ ਉਹਨਾਂ ਇਹ ਵੀ ਕਿਹਾ ਕਿ ਕਾਂਗਰਸ ਨੇ ਬੇਸ਼ੱਕ ਪ੍ਰਧਾਨ ਬਦਲ ਲਿਆ ਹੈ, ਪਰ ਪੰਜਾਬ ਦੇ ਮੁੱਦੇ ਹੱਲ ਨਹੀਂ ਹੋਏ।

-PTC News

Related Post