Tokyo Olympics: ਭਾਰਤੀ ਪੁਰਸ਼ ਹਾਕੀ ਟੀਮ ਵੱਲੋਂ ਸ਼ਾਨਦਾਰ ਪ੍ਰਦਰਸ਼ਨ, ਸਪੇਨ ਨੂੰ 3-0 ਨਾਲ ਦਿੱਤੀ ਕਰਾਰੀ ਮਾਤ

By Jashan A - July 27, 2021 10:07 am

ਨਵੀਂ ਦਿੱਲੀ: ਟੋਕੀਓ ਓਲੰਪਿਕ (Tokyo Olympic 2020) ਦਾ ਰੋਮਾਂਚ ਜਾਰੀ ਹੈ ਤੇ ਸਾਰੀਆਂ ਹੀ ਟੀਮਾਂ ਵੱਖ-ਵੱਖ ਖੇਡਾਂ 'ਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰ ਰਹੀਆਂ ਹਨ। ਜੇ ਗੱਲ ਕੀਤੀ ਜਾਵੇ ਭਾਰਤੀ ਪੁਰਸ਼ ਹਾਕੀ ਟੀਮ (Indian Men Hockey Team) ਦੀ ਤਾਂ ਭਾਰਤ ਨੇ ਆਸਟਰੇਲੀਆ ਖ਼ਿਲਾਫ਼ ਪਿਛਲੇ ਮੈਚ ’ਚ ਕਰਾਰੀ ਹਾਰ ਦੇ ਬਾਅਦ ਜ਼ੋਰਦਾਰ ਵਾਪਸੀ ਕਰਦੇ ਹੋਏ ਆਪਣੇ ਤੀਜੇ ਮੈਚ ’ਚ ਸਪੇਨ ਨੂੰ 3-0 ਨਾਲ ਕਰਾਰੀ ਮਾਤ ਦਿੱਤੀ ਹੈ। ਭਾਰਤ ਵੱਲੋਂ ਰੁਪਿੰਦਰ ਪਾਲ ਸਿੰਘ ਨੇ 2 ਜਦਕਿ ਸਿਮਰਨਜੀਤ ਸਿੰਘ ਨੇ ਇਕ ਗੋਲ ਦਾਗ਼ਿਆ।

ਹੋਰ ਪੜ੍ਹੋ: ਇੱਕ ਵਾਰ ਫਿਰ ਤੋਂ ਕਿਸਾਨਾਂ ਦੀ ਆਵਾਜ਼ ਬਣਿਆ ‘ਵਿਚਾਰ ਤਕਰਾਰ’

ਭਾਰਤ ਨੇ ਆਪਣੇ ਪਹਿਲੇ ਮੈਚ ’ਚ ਨਿਊਜ਼ੀਲੈਂਡ ਨੂੰ 3-2 ਨਾਲ ਹਰਾ ਕੇ ਜੇਤੂ ਸ਼ੁਰੂਆਤ ਕੀਤੀ ਸੀ ਪਰ ਆਸਟਰੇਲੀਆ ਖ਼ਿਲਾਫ਼ ਇਕਪਾਸੜ ਮੁਕਾਬਲੇ ’ਚ ਉਸ ਨੂੰ 1-7 ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਹੁਣ ਭਾਰਤੀ ਹਾਕੀ ਟੀਮ ਦਾ ਅਗਲਾ ਮੁਕਾਬਲਾ ਅਰਜਨਟੀਨਾ ਨਾਲ ਹੋਵੇਗਾ।
-PTC News

adv-img
adv-img