ਮੋਹਾਲੀ ਨਗਰ ਨਿਗਮ ਚੋਣਾਂ 2021 : ਕਾਂਗਰਸ ਨੂੰ 37 ਸੀਟਾਂ ਤੇ ਆਜ਼ਾਦ ਉਮੀਦਵਾਰਾਂ ਨੂੰ ਮਿਲੀਆਂ 13 ਸੀਟਾਂ

By  Shanker Badra February 18th 2021 01:32 PM

ਮੋਹਾਲੀ : ਮੋਹਾਲੀ ਨਗਰ ਨਿਗਮ ਲਈ ਬੀਤੇ ਕੱਲ ਪਈਆਂ ਵੋਟਾਂ ਦੇ ਨਤੀਜੇ ਸਾਹਮਣੇ ਆ ਚੁੱਕੇ ਹਨ। ਮੋਹਾਲੀ ਦੇ ਸਾਹਮਣੇ ਆ ਰਹੇ ਚੋਣ ਨਤੀਜਿਆਂ ਮੁਤਾਬਕ ਹੁਣ ਤੱਕ ਕਾਂਗਰਸ ਦਾ ਦਬਦਬਾ ਦਿਖਾਈ ਦੇ ਰਿਹਾ ਹੈ। ਇਸ ਦੌਰਾਨ ਮੋਹਾਲੀ ਦੇ ਸੈਕਟਰ -78 'ਚ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਵੋਟਾਂ ਦੀ ਗਿਣਤੀ ਕੀਤੀ ਗਈ ਹੈ। ਇਨ੍ਹਾਂ ਚੋਣ ਨਤੀਜਿਆਂ ਵਿਚ ਕਾਂਗਰਸ ਪਾਰਟੀ ਨੇ ਮੁਹਾਲੀ ਦੇ ਵਾਰਡ ਨੰ. 1 ਤੋਂ ਜਿੱਤ ਨਾਲ ਖਾਤਾ ਖੋਲ੍ਹਿਆ ਹੈ।

ਮੋਹਾਲੀ ਨਗਰ ਨਿਗਮ ਚੋਣਾਂ 2021 : ਕਾਂਗਰਸ ਨੂੰ 37 ਸੀਟਾਂ ਤੇਆਜ਼ਾਦ ਉਮੀਦਵਾਰਾਂ ਨੂੰਮਿਲੀਆਂ 13 ਸੀਟਾਂ

ਮੋਹਾਲੀ ਨਗਰ ਨਿਗਮ ਚੋਣਾਂ ਵਿੱਚ ਕਾਂਗਰਸ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਮੋਹਾਲੀਨਗਰ ਨਿਗਮ ਦੇ 50 ਵਾਰਡਾਂ ਲਈ ਹੋਈਆਂ ਚੋਣਾਂ ਵਿੱਚ ਕਾਂਗਰਸ ਨੂੰ 37 ਸੀਟਾਂ ,ਆਜ਼ਾਦ ਉਮੀਦਵਾਰਾਂ ਨੂੰ 13 ਸੀਟਾਂ ਮਿਲੀਆਂ ਹਨ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੂੰ ਕੋਈ ਸੀਟ ਨਹੀਂ ਮਿਲੀ।ਮੋਹਾਲੀ ਦੇ ਵਾਰਡ ਨੰਬਰ-42 'ਚ ਸਾਬਕਾ ਮੇਅਰ ਕੁਲਵੰਤ ਸਿੰਘ ਦਾ ਮੁਕਾਬਲਾ ਕਾਂਗਰਸ ਦੇ ਉਮੀਦਵਾਰ ਅਮਰੀਕ ਸਿੰਘ ਸੋਹਲ ਨਾਲ ਹੋਇਆ ਸੀ। ਕੁਲਵੰਤ ਸਿੰਘ 267 ਵੋਟਾਂ ਨਾਲ ਕਾਂਗਰਸੀ ਉਮੀਦਵਾਰ ਅਮਰੀਕ ਸਿੰਘ ਕੋਲੋਂ ਹਾਰ ਗਏ ਹਨ।

Former Mayor Kulwant Singh lost from Ward No. 42 of Mohali For Municipal Election ਸਥਾਨਕ ਚੋਣਾਂ : ਮੋਹਾਲੀ ਤੋਂ ਆਜ਼ਾਦ ਗਰੁੱਪ ਦੇ ਮੁਖੀ ਅਤੇ ਸਾਬਕਾ ਮੇਅਰ ਕੁਲਵੰਤ ਸਿੰਘ ਆਪਣੇ ਹੀ ਵਾਰਡ 'ਚੋਂ ਚੋਣ ਹਾਰੇ

ਮੋਹਾਲੀ ਤੋਂ ਆਜ਼ਾਦ ਗਰੁੱਪ ਦੇ ਮੁਖੀ ਅਤੇ ਸਾਬਕਾ ਮੇਅਰ ਕੁਲਵੰਤ ਸਿੰਘ ਵਾਰਡ ਨੰਬਰ-42 'ਚ ਕਾਂਗਰਸੀ ਉਮੀਦਵਾਰ ਕੋਲੋਂ ਹਾਰ ਗਏ ਹਨ ,ਜਦਕਿ ਸਰਬਜੀਤ ਸਿੰਘ ਸਮਾਣਾ ਅਤੇ ਕਈ ਹੋਰ ਸਾਥੀ ਚੋਣ ਜਿੱਤ ਗਏ ਹਨ। ਮੋਹਾਲੀ ਵਿੱਚ ਕਾਂਗਰਸ ਲਈ ਆਪਣਾ ਮੇਅਰ ਬਣਾਉਣ ਦਾ ਰਾਹ ਸਾਫ ਹੋ ਗਿਆ ਹੈ। ਮੋਹਾਲੀ ਤੋਂ ਕਾਂਗਰਸ ਦੇ ਮੇਅਰ ਦੇ ਉਮੀਦਵਾਰ ਅਤੇ ਸਿਹਤ ਮੰਤਰੀ ਦੇ ਛੋਟੇ ਭਰਾ ਅਮਰਜੀਤ ਸਿੰਘ ਜੀਤੀ ਸਿੱਧੂ ਚੋਣ ਜਿੱਤ ਗਏ ਹਨ। ਸਾਬਕਾ ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ ਅਤੇ ਉਨ੍ਹਾਂ ਦੀ ਪਤਨੀ ਰਾਣੀ ਜੈਨ ਅਤੇ ਸਾਬਕਾ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਵੀ ਚੋਣ ਜਿੱਤ ਗਏ ਹਨ।

ਮੋਹਾਲੀ ਦੇ ਵਾਰਡ ਨੰਬਰ -1 ਤੋਂ ਕਾਂਗਰਸ ਦੀ ਉਮੀਦਵਾਰ ਜਸਪ੍ਰੀਤ ਕੌਰ ਜੇਤੂ ਕਰਾਰ ਦਿੱਤੀ ਗਈ ਹੈ।

ਮੋਹਾਲੀ ਦੇ ਵਾਰਡ ਨੰਬਰ  - 2 ਤੋਂ ਆਜ਼ਾਦ ਉਮੀਦਵਾਰ ਮਨਜੀਤ ਸਿੰਘ ਸੇਠੀ ਚੋਣ ਜਿੱਤੇ ਹਨ।

ਮੋਹਾਲੀ ਦੇ ਵਾਰਡ ਨੰਬਰ - 3 ਤੋਂ ਕਾਂਗਰਸ ਦੀ ਉਮੀਦਵਾਰ ਦਵਿੰਦਰ ਕੌਰ ਵਾਲੀਆ ਜੇਤੂ ਕਰਾਰ ਦਿੱਤੀ ਗਈ ਹੈ।

ਮੋਹਾਲੀ ਦੇ ਵਾਰਡ ਨੰਬਰ - 4 ਤੋਂ ਕਾਂਗਰਸ ਦਾ ਉਮੀਦਵਾਰ ਰਾਜਿੰਦਰ ਸਿੰਘ ਰਾਣਾ ਜੇਤੂ ਰਹੇ ਹਨ।

ਮੋਹਾਲੀ ਦੇ ਵਾਰਡ ਨੰਬਰ - 5 ਤੋਂ ਕਾਂਗਰਸ ਦੀ ਉਮੀਦਵਾਰ ਰੁਪਿੰਦਰ ਕੌਰ ਰੀਨਾ ਨੇ ਚੋਣ ਜਿੱਤੀ ਹੈ।

ਮੋਹਾਲੀ ਦੇ ਵਾਰਡ ਨੰਬਰ - 6 ਤੋਂ ਕਾਂਗਰਸ ਦੇ ਉਮੀਦਵਾਰ ਜਸਪ੍ਰੀਤ ਸਿੰਘ ਗਿੱਲ ਨੇ ਚੋਣ ਜਿੱਤੀ ਹੈ।

ਮੋਹਾਲੀ ਦੇ ਵਾਰਡ ਨੰਬਰ - 7 ਤੋਂ ਕਾਂਗਰਸ ਦੀ ਉਮੀਦਵਾਰ ਬਲਜੀਤ ਕੌਰ ਨੇ ਚੋਣ ਜਿੱਤੀ ਹੈ।

ਮੋਹਾਲੀ ਦੇ ਵਾਰਡ ਨੰਬਰ - 8 ਤੋਂ ਕਾਂਗਰਸ ਦੇ ਉਮੀਦਵਾਰ ਕੁਲਜੀਤ ਸਿੰਘ ਬੇਦੀ ਨੇ ਚੋਣ ਜਿੱਤੀ ਹੈ।

ਮੋਹਾਲੀ ਦੇ ਵਾਰਡ ਨੰਬਰ - 9 ਤੋਂ ਕਾਂਗਰਸ ਦੀ ਉਮੀਦਵਾਰਬਲਰਾਜ ਕੌਰ ਧਾਲੀਵਾਲ ਜੇਤੂ ਰਹੀ ਹੈ।

ਮੋਹਾਲੀ ਦੇ ਵਾਰਡ ਨੰਬਰ -10 ਤੋਂ ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਦੇ ਭਰਾ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਭਾਰੀ ਬਹੁਮਤ ਨਾਲ ਚੋਣ ਜਿੱਤੀ ਹੈ।

ਸਥਾਨਕ ਚੋਣਾਂ : ਮੋਹਾਲੀ ਦੇ ਵਾਰਡ ਨੰਬਰ - 12 ਤੋਂ ਕਾਂਗਰਸ ਦੇ ਉਮੀਦਵਾਰ ਪਰਮਜੀਤ ਸਿੰਘ ਹੈਪੀ ਨੇ ਜਿੱਤੀ ਚੋਣ

ਮੋਹਾਲੀ ਦੇ ਵਾਰਡ ਨੰਬਰ -11 ਤੋਂ ਕਾਂਗਰਸ ਦੀ ਉਮੀਦਵਾਰ ਅਨੁਰਾਧਾ ਆਨੰਦ ਨੇ ਚੋਣ ਜਿੱਤੀ ਹੈ।

ਮੋਹਾਲੀ ਦੇ ਵਾਰਡ ਨੰਬਰ - 12 ਤੋਂ ਕਾਂਗਰਸ ਦੇ ਉਮੀਦਵਾਰ ਪਰਮਜੀਤ ਸਿੰਘ ਹੈਪੀ ਨੇ ਚੋਣ ਜਿੱਤੀ ਹੈ।

ਮੋਹਾਲੀ ਦੇ ਵਾਰਡ ਨੰਬਰ - 13 ਤੋਂ ਕਾਂਗਰਸ ਦੀ ਉਮੀਦਵਾਰ ਨਮਰਤਾ ਕੌਰ ਢਿੱਲੋਂ ਨੇ ਚੋਣ ਜਿੱਤੀ ਹੈ।

ਮੋਹਾਲੀ ਦੇਵਾਰਡ ਨੰਬਰ -14 ਤੋਂ ਕਾਂਗਰਸੀ ਉਮੀਦਵਾਰ ਕਮਲਪ੍ਰੀਤ ਸਿੰਘ ਬੰਨੀ ਨੇ ਜਿੱਤ ਦਰਜ ਕੀਤੀ ਹੈ।

ਮੋਹਾਲੀ ਦੇਵਾਰਡ ਨੰਬਰ -15 ਤੋਂ ਨਿਰਮਲ ਕੌਰ ਆਜ਼ਾਦ ਉਮੀਦਵਾਰ ਜੇਤੁ

ਮੋਹਾਲੀ ਦੇ ਵਾਰਡ ਨੰਬਰ - 26 ਤੋਂ ਆਜ਼ਾਦ ਉਮੀਦਵਾਰ ਰਵਿੰਦਰ ਬਿੰਦਰਾ ਜੇਤੂ ਰਹੇ ਹਨ।

ਮੋਹਾਲੀ ਦੇ ਵਾਰਡ ਨੰਬਰ - 27 ਤੋਂ ਕਾਂਗਰਸੀ ਉਮੀਦਵਾਰ ਜੇਤੂ

ਮੋਹਾਲੀ ਦੇ ਵਾਰਡ ਨੰਬਰ - 28 ਤੋਂ ਆਜ਼ਾਦ ਉਮੀਦਵਾਰ ਰਮਨਪ੍ਰੀਤ ਕੌਰ ਕੁੰਭੜਾ ਜੇਤੂ ਰਹੇ ਹਨ।

ਮੋਹਾਲੀ ਦੇ ਵਾਰਡ ਨੰਬਰ - 29 ਤੋਂ ਆਜ਼ਾਦ ਉਮੀਦਵਾਰ ਕੁਲਦੀਪ ਕੌਰ ਧਨੋਆ ਜੇਤੂ ਰਹੇ ਹਨ।

ਮੋਹਾਲੀ ਦੇ ਵਾਰਡ ਨੰਬਰ - 30 ਤੋਂ ਕਾਂਗਰਸੀ ਉਮੀਦਵਾਰ ਜੇਤੂ

ਮੋਹਾਲੀ ਦੇ ਵਾਰਡ ਨੰਬਰ - 33 ਤੋਂ ਆਜ਼ਾਦ ਗਰੁੱਪ ਦੀ ਹਰਜਿੰਦਰ ਕੌਰ ਸੋਹਾਣਾ ਜੇਤੂ

ਮੋਹਾਲੀ ਦੇ ਵਾਰਡ ਨੰਬਰ -34 ਤੋਂ ਆਜ਼ਾਦ ਗਰੁੱਪ ਦੇ ਸੁਖਦੇਵ ਪਟਵਾਰੀ ਜੇਤੂ

ਮੋਹਾਲੀ ਦੇ ਵਾਰਡ ਨੰਬਰ -35 ਤੋਂ ਆਜ਼ਾਦ ਗਰੁੱਪ ਦੀ ਅਰੁਣਾ ਜੇਤੂ

ਮੋਹਾਲੀ ਦੇ ਵਾਰਡ ਨੰਬਰ -39 ਤੋਂ ਆਜ਼ਾਦ ਗਰੁੱਪ ਦੀ ਕਰਮਜੀਤ ਕੌਰ ਜੇਤੂ

ਮੋਹਾਲੀ ਦੇ ਵਾਰਡ ਨੰਬਰ -15 ਤੋਂ ਨਿਰਮਲ ਕੌਰ ਆਜ਼ਾਦ ਉਮੀਦਵਾਰ ਜੇਤੁ

ਮੋਹਾਲੀ ਦੇ ਵਾਰਡ ਨੰਬਰ -38 ਤੋਂ ਸਰਵਜੀਤ ਸਿੰਘ ਸਮਾਣਾ ਆਜ਼ਾਦ ਗਰੁੱਪ ਜੇਤੂ

ਮੋਹਾਲੀ ਦੇ ਵਾਰਡ ਨੰਬਰ -42 ਤੋਂ ਕਾਂਗਰਸੀ ਉਮੀਦਵਾਰ ਅਮਰੀਕ ਸਿੰਘ ਸੋਹਲ ਜੇਤੂ ,ਸਾਬਕਾ ਮੇਅਰ ਕੁਲਵੰਤ ਸਿੰਘ ਹਾਰ ਗਏ।

Congress Candidate Jaspreet Singh Gill from Mohali's Ward No. 6 won the Municipal Election ਮੋਹਾਲੀ ਦੇ ਵਾਰਡ ਨੰਬਰ - 6 ਤੋਂ ਕਾਂਗਰਸ ਦੇ ਉਮੀਦਵਾਰ ਜਸਪ੍ਰੀਤ ਸਿੰਘ ਗਿੱਲ ਨੇ ਜਿੱਤੀ ਚੋਣ

ਦਰਅਸਲ 'ਚ ਮੋਹਾਲੀ ਨਗਰ ਨਿਗਮ ਦੇ ਵਾਰਡ ਨੰਬਰ -10 ਦੇ 2 ਬੂਥਾਂ (ਬੂਥ ਨੰਬਰ 32 ਅਤੇ 33) 'ਤੇ 17 ਫ਼ਰਵਰੀ ਨੂੰ ਦੁਬਾਰਾ ਪੋਲਿੰਗ ਕਰਵਾਈ ਗਈ ਸੀ। ਜਿਸ ਦੌਰਾਨ ਵੋਟਾਂ ਪਾਉਣ ਦਾ ਕੰਮ ਸਖਤ ਸੁਰੱਖਿਆ ਪ੍ਰਬੰਧਾਂ ਤਹਿਤ ਆਰੰਭ ਕੀਤਾ ਗਿਆ ਸੀ ਪਰ ਬਾਅਦ ਵਿੱਚ ਉੱਥੇ ਰੌਲਾ ਪੈ ਗਿਆ ਸੀ। ਮੋਹਾਲੀ ਨਗਰ ਨਿਗਮ ਦੇ 2 ਬੂਥਾਂ 'ਤੇ ਗੜਬੜੀ ਦੀਆਂ ਵਾਪਰੀਆਂ ਘਟਨਾਵਾਂ ਕਾਰਨ ਮੁੜ ਪੋਲਿੰਗ ਹੋਈ ਸੀ।

-PTCNews

Related Post