ਹੁਣ ਫੋਨ 'ਤੇ ਸੁਣਨ ਵਾਲੀ ਕੋਰੋਨਾ ਮੈਸੇਜ ਦੀ 'ਕਾਲਰ ਟਿਊਨ' ਤੋਂ ਜਲਦ ਮਿਲੇਗਾ ਛੁਟਕਾਰਾ

By  Riya Bawa March 28th 2022 02:55 PM

Covid Caller Tune News: ਦੇਸ਼ ਵਿੱਚ ਕੋਰੋਨਾਵਾਇਰਸ ਦੀ ਸ਼ੁਰੂਆਤ ਦੇ ਨਾਲ, ਸਰਕਾਰ ਨੇ ਲੋਕਾਂ ਨੂੰ ਇਸ ਮਹਾਂਮਾਰੀ ਪ੍ਰਤੀ ਜਾਗਰੂਕ ਕਰਨ ਲਈ ਕਈ ਕਦਮ ਚੁੱਕੇ ਹਨ। ਪਿਛਲੇ ਦੋ ਸਾਲਾਂ ਤੋਂ ਹਰ ਫੋਨ 'ਚ ਕੋਰੋਨਾ ਦੀ ਕਾਲਰ ਟਿਊਨ ਸੁਣਾਈ ਦੇ ਰਹੀ ਹੈ। ਕਾਲ ਕਰਦੇ ਸਮੇਂ ਹਮੇਸ਼ਾ ਕੋਰੋਨਾ ਤੋਂ ਬਚਾਅ ਦਾ ਸੰਦੇਸ਼ ਸੁਣਨ ਨੂੰ ਮਿਲਦਾ ਹੈ, ਜਿਸ ਕਾਰਨ ਹੁਣ ਲੋਕ ਪਰੇਸ਼ਾਨ ਵੀ ਨਜ਼ਰ ਆ ਰਹੇ ਹਨ। ਪਿਛਲੇ ਦੋ ਸਾਲਾਂ ਤੋਂ ਅੱਜ ਤੱਕ ਇਸ ਕਾਲਰ ਟਿਊਨ ਨੇ ਲੋਕਾਂ ਦਾ ਪਿੱਛਾ ਨਹੀਂ ਛੱਡਿਆ ਪਰ ਅਜਿਹਾ ਲਗਦਾ ਹੈ ਕਿ ਜਲਦੀ ਹੀ ਤੁਸੀਂ ਇੱਕ ਫੋਨ ਕਾਲ 'ਤੇ ਕੋਵਿਡ ਸੰਦੇਸ਼ ਦੀ ਘੰਟੀ ਤੋਂ ਛੁਟਕਾਰਾ ਪਾ ਸਕਦੇ ਹੋ। ਬਿਮਾਰੀ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਲਗਭਗ ਦੋ ਸਾਲਾਂ ਬਾਅਦ, ਸਰਕਾਰ ਹੁਣ ਕਾਲ ਤੋਂ ਪਹਿਲਾਂ COVID-19 ਸੰਦੇਸ਼ਾਂ ਨੂੰ ਹਟਾਉਣ 'ਤੇ ਵਿਚਾਰ ਕਰ ਰਹੀ ਹੈ।

ਹੁਣ ਫੋਨ 'ਤੇ ਸੁਣਨ ਵਾਲੀ ਕੋਰੋਨਾ ਮੈਸੇਜ ਦੀ 'ਕਾਲਰ ਟਿਊਨ' ਤੋਂ ਜਲਦ ਮਿਲੇਗਾ ਛੁਟਕਾਰਾ

ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਦੂਰਸੰਚਾਰ ਵਿਭਾਗ ਨੇ ਕੇਂਦਰੀ ਸਿਹਤ ਮੰਤਰਾਲੇ ਨੂੰ ਪੱਤਰ ਲਿਖ ਕੇ ਇਨ੍ਹਾਂ ਪ੍ਰੀ-ਕਾਲ ਘੋਸ਼ਣਾਵਾਂ ਅਤੇ ਕਾਲਰ ਟਿਊਨਜ਼ ਨੂੰ ਹਟਾਉਣ ਦੀ ਬੇਨਤੀ ਕੀਤੀ ਹੈ। ਇਸ ਨੇ ਸੈਲੂਲਰ ਆਪਰੇਟਰਜ਼ ਐਸੋਸੀਏਸ਼ਨ ਆਫ ਇੰਡੀਆ ਦੇ ਨਾਲ-ਨਾਲ ਮੋਬਾਈਲ ਗਾਹਕਾਂ ਤੋਂ ਪ੍ਰਾਪਤ ਅਰਜ਼ੀਆਂ ਦਾ ਹਵਾਲਾ ਦਿੱਤਾ ਹੈ। ਇੱਕ ਅਧਿਕਾਰਤ ਸੂਤਰ ਨੇ ਕਿਹਾ, "ਸਿਹਤ ਮੰਤਰਾਲਾ ਹੁਣ ਦੇਸ਼ ਵਿੱਚ ਮਹਾਂਮਾਰੀ ਦੀ ਸਥਿਤੀ ਵਿੱਚ ਸੁਧਾਰ ਦੇ ਮੱਦੇਨਜ਼ਰ ਇਹਨਾਂ ਆਡੀਓ ਕਲਿੱਪਾਂ ਨੂੰ ਹਟਾਉਣ 'ਤੇ ਵਿਚਾਰ ਕਰ ਰਿਹਾ ਹੈ, ਜਦੋਂ ਕਿ ਮਹਾਂਮਾਰੀ ਦੇ ਵਿਰੁੱਧ ਸੁਰੱਖਿਆ ਉਪਾਵਾਂ ਬਾਰੇ ਜਨਤਕ ਜਾਗਰੂਕਤਾ ਫੈਲਾਉਣ ਲਈ ਹੋਰ ਉਪਾਅ ਜਾਰੀ ਰਹਿਣਗੇ।"

ਹੁਣ ਫੋਨ 'ਤੇ ਸੁਣਨ ਵਾਲੀ ਕੋਰੋਨਾ ਮੈਸੇਜ ਦੀ 'ਕਾਲਰ ਟਿਊਨ' ਤੋਂ ਜਲਦ ਮਿਲੇਗਾ ਛੁਟਕਾਰਾ

ਇਹ ਵੀ ਪੜ੍ਹੋ: ਸਰਕਾਰੀ ਨੀਤੀਆਂ ਦੇ ਵਿਰੋਧ 'ਚ ਦੋ ਰੋਜ਼ਾ ਹੜਤਾਲ, ਕੰਮਕਾਜ ਪ੍ਰਭਾਵਿਤ, ਲੋਕਾਂ ਨੂੰ ਹੋਵੇਗੀ ਪਰੇਸ਼ਾਨੀ

ਸਰਕਾਰ ਨੂੰ ਅਜਿਹੀਆਂ ਕਈ ਅਰਜ਼ੀਆਂ ਮਿਲੀਆਂ ਹਨ, ਜਿਨ੍ਹਾਂ 'ਚ ਕਿਹਾ ਗਿਆ ਹੈ ਕਿ ਇਨ੍ਹਾਂ ਸੰਦੇਸ਼ਾਂ ਨੇ ਉਨ੍ਹਾਂ ਦਾ ਮਕਸਦ ਪੂਰਾ ਕੀਤਾ ਹੈ। ਕਈ ਵਾਰ ਐਮਰਜੈਂਸੀ ਦੌਰਾਨ ਮਹੱਤਵਪੂਰਨ ਕਾਲਾਂ ਵਿੱਚ ਦੇਰੀ ਹੋ ਜਾਂਦੀ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਦੂਰਸੰਚਾਰ ਵਿਭਾਗ (DoT) ਨੇ ਕੇਂਦਰੀ ਸਿਹਤ ਮੰਤਰਾਲੇ ਨੂੰ ਪੱਤਰ ਲਿਖ ਕੇ ਇਨ੍ਹਾਂ ਪ੍ਰੀ-ਕਾਲ ਘੋਸ਼ਣਾਵਾਂ ਅਤੇ ਕਾਲਰ ਟਿਊਨਜ਼ ਨੂੰ ਹਟਾਉਣ ਦੀ ਬੇਨਤੀ ਕੀਤੀ ਹੈ। ਇਸ ਨੇ ਸੈਲੂਲਰ ਆਪਰੇਟਰਜ਼ ਐਸੋਸੀਏਸ਼ਨ ਆਫ ਇੰਡੀਆ (CoA) ਦੇ ਨਾਲ-ਨਾਲ ਮੋਬਾਈਲ ਗਾਹਕਾਂ ਤੋਂ ਪ੍ਰਾਪਤ ਅਰਜ਼ੀਆਂ ਦਾ ਹਵਾਲਾ ਦਿੱਤਾ ਹੈ।

ਹੁਣ ਫੋਨ 'ਤੇ ਸੁਣਨ ਵਾਲੀ ਕੋਰੋਨਾ ਮੈਸੇਜ ਦੀ 'ਕਾਲਰ ਟਿਊਨ' ਤੋਂ ਜਲਦ ਮਿਲੇਗਾ ਛੁਟਕਾਰਾ

-PTC News

Related Post