ਦੇਸ਼ 'ਚ ਫਿਰ ਵਧੇ ਕੋਰੋਨਾ ਦੇ ਮਾਮਲੇ, 7584 ਨਵੇਂ ਕੇਸ ਆਏ ਸਾਹਮਣੇ

By  Ravinder Singh June 10th 2022 10:53 AM

ਨਵੀਂ ਦਿੱਲੀ : ਦੇਸ਼ ਵਿੱਚ ਕੋਰੋਨਾ ਦੇ ਨਵੇਂ ਮਾਮਲਿਆਂ ਵਿੱਚ ਵਾਧਾ ਹੋਇਆ ਹੈ। ਲਗਾਤਾਰ ਦੂਜੇ ਦਿਨ ਸੱਤ ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਸਿਹਤ ਮੰਤਰਾਲੇ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਸੰਕਰਮਣ ਦੇ 7,584 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਪਹਿਲਾਂ ਕੱਲ੍ਹ ਯਾਨੀ ਵੀਰਵਾਰ ਨੂੰ ਕੋਰੋਨਾ ਦੇ 7,240 ਮਾਮਲੇ ਸਾਹਮਣੇ ਆਏ ਸਨ।

ਦੇਸ਼ 'ਚ ਫਿਰ ਵਧੇ ਕੋਰੋਨਾ ਦੇ ਮਾਮਲੇ, 7584 ਨਵੇਂ ਕੇਸ ਆਏ ਸਾਹਮਣੇ

ਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ ਅਤੇ ਪਿਛਲੇ 24 ਘੰਟਿਆਂ 'ਚ 7,584 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਮੌਜੂਦਾ ਸਮੇਂ 'ਚ ਸਰਗਰਮ ਮਰੀਜ਼ਾਂ ਦੀ ਗਿਣਤੀ 36,267 ਹੋ ਗਈ ਹੈ। ਸਰਕਾਰੀ ਅੰਕੜਿਆਂ ਅਨੁਸਾਰ ਦੋ ਹਫ਼ਤਿਆਂ ਵਿੱਚ ਸਰਗਰਮ ਮਰੀਜ਼ਾਂ ਦੀ ਗਿਣਤੀ ਅੱਠ ਗੁਣਾ ਵੱਧ ਗਈ ਹੈ। ਇਸ ਦੇ ਨਾਲ ਹੀ ਪਿਛਲੇ 24 ਘੰਟਿਆਂ ਵਿੱਚ ਇਸ ਵਾਇਰਸ ਕਾਰਨ 24 ਲੋਕਾਂ ਦੀ ਮੌਤ ਹੋ ਗਈ ਹੈ। ਰੋਜ਼ਾਨਾ ਸਕਾਰਾਤਮਕਤਾ ਦਰ 2.26% ਹੈ ਅਤੇ ਹਫ਼ਤਾਵਾਰ ਸਕਾਰਾਤਮਕਤਾ ਦਰ 1.50% ਹੈ।

ਦੇਸ਼ 'ਚ ਫਿਰ ਵਧੇ ਕੋਰੋਨਾ ਦੇ ਮਾਮਲੇ, 7584 ਨਵੇਂ ਕੇਸ ਆਏ ਸਾਹਮਣੇ

24 ਘੰਟਿਆਂ 'ਚ 3,791 ਲੋਕਾਂ ਨੇ ਕੋਰੋਨਾ ਨੂੰ ਹਰਾਇਆ ਹੈ। ਇਸ ਨਾਲ ਦੇਸ਼ ਵਿੱਚ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 4,26,44,092 ਹੋ ਗਈ ਹੈ। ਰਿਕਵਰੀ ਰੇਟ ਵਰਤਮਾਨ ਵਿੱਚ 98.70% ਹੈ। ਦੇਸ਼ ਵਿੱਚ ਹੁਣ ਤੱਕ ਕੁੱਲ 85.41 ਕਰੋੜ ਕੋਰੋਨਾ ਟੈਸਟ ਕੀਤੇ ਜਾ ਚੁੱਕੇ ਹਨ। ਪਿਛਲੇ 24 ਘੰਟਿਆਂ ਵਿੱਚ 3,35,050 ਕੋਰੋਨਾ ਟੈਸਟ ਕੀਤੇ ਗਏ ਹਨ। ਇਸ ਤੋਂ ਇਲਾਵਾ ਪਿਛਲੇ 24 ਘੰਟਿਆਂ ਦੌਰਾਨ ਮਰਨ ਵਾਲਿਆਂ ਦੀ ਗਿਣਤੀ ਵੀ ਵਧੀ ਹੈ। ਕੋਰੋਨਾ ਕਾਰਨ ਇਸ ਦੌਰਾਨ 24 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਵੀਰਵਾਰ ਨੂੰ 9 ਲੋਕਾਂ ਦੀ ਮੌਤ ਹੋ ਗਈ ਹੈ। ਕੋਰੋਨਾ ਦੇ ਨਵੇਂ ਮਾਮਲਿਆਂ ਦੇ ਮੁਕਾਬਲੇ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਲਗਾਤਾਰ ਘੱਟ ਹੈ। ਇਸ ਕਾਰਨ ਐਕਟਿਵ ਕੇਸ ਤੇਜ਼ੀ ਨਾਲ ਵੱਧ ਰਹੇ ਹਨ।

ਦੇਸ਼ 'ਚ ਫਿਰ ਵਧੇ ਕੋਰੋਨਾ ਦੇ ਮਾਮਲੇ, 7584 ਨਵੇਂ ਕੇਸ ਆਏ ਸਾਹਮਣੇਦੇਸ਼ ਵਿੱਚ 3,791 ਮਰੀਜ਼ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ। ਇਸ ਨਾਲ ਹੁਣ ਕੋਰੋਨਾ ਦੇ ਐਕਟਿਵ ਕੇਸ ਵਧ ਕੇ 36,267 ਹੋ ਗਏ ਹਨ। ਮੰਤਰਾਲੇ ਨੇ ਕਿਹਾ ਕਿ ਹੁਣ ਤਕ ਕੁੱਲ 4 ਕਰੋੜ 26 ਲੱਖ 44 ਹਜ਼ਾਰ 092 ਲੋਕ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ ਜਦਕਿ 5 ਲੱਖ 24 ਹਜ਼ਾਰ 747 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ICMR) ਨੇ ਕਿਹਾ ਕਿ ਕੱਲ੍ਹ ਭਾਰਤ ਵਿੱਚ ਕੋਰੋਨਾ ਵਾਇਰਸ ਲਈ 3,35,050 ਨਮੂਨੇ ਦੇ ਟੈਸਟ ਕੀਤੇ ਗਏ ਸਨ। ਇਸ ਨਾਲ ਕੱਲ੍ਹ ਤਕ ਕੁੱਲ 85,41,98,288 ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ।

ਇਹ ਵੀ ਪੜ੍ਹੋ : ਰਾਜ ਸਭਾ ਚੋਣਾਂ ਲਈ ਵੋਟਿੰਗ ਪ੍ਰਕਿਰਿਆ ਆਰੰਭ ,16 ਸੀਟਾਂ ਲਈ ਦਿਲਚਸਪ ਮੁਕਾਬਲਾ

Related Post