ਪੰਜਾਬ 'ਚ ਅੱਜ ਕੋਰੋਨਾ ਵਾਇਰਸ ਦੇ 4798 ਨਵੇਂ ਮਰੀਜ਼, ਮੌਤਾਂ ਨੇ ਵਧਾਈ ਚਿੰਤਾ

By  Jagroop Kaur May 25th 2021 09:57 PM

ਪੰਜਾਬ ਵਿਚ ਕੋਰੋਨਾ ਵਾਇਰਸ ਦਾ ਪਸਾਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਸਰਕਾਰ ਵਲੋਂ ਵੈਕਸੀਨੇਸ਼ਨ ਵੀ ਲਗਾਈ ਜਾ ਰਹੀ ਹੈ ਪਰ ਬਾਵਜੂਦ ਇਸ ਦੇ ਵਾਇਰਸ ਘਾਤਕ ਹੁੰਦਾ ਜਾ ਰਿਹਾ ਹੈ। ਇਸ ਕਾਰਣ ਪੰਜਾਬ ਸਰਕਾਰ ਵਲੋਂ ਸਮੇਂ-ਸਮੇਂ 'ਤੇ ਤਰ੍ਹਾਂ-ਤਰ੍ਹਾਂ ਦੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ। ਇਸ ਘਾਤਕ ਵਾਇਰਸ ਕਾਰਣ ਮੰਗਲਵਾਰ ਨੂੰ 172 ਮਰੀਜ਼ਾਂ ਦੀ ਜਾਨ ਚਲੀ ਗਈ ਜਦੋਂ ਕਿ ਇਸ ਲਾਗ ਕਾਰਣ 4798 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਦੇ ਨਾਲ ਹੀ ਪੰਜਾਬ 'ਚ ਕੋਰੋਨਾ ਕਾਰਣ ਹੋਣ ਵਾਲੀਆਂ ਮੌਤਾਂ ਦਾ ਅੰਕੜਾ 13642 ਤੱਕ ਪਹੁੰਚ ਗਿਆ ਹੈ।lucknow amrai village grappling in covid fear homeopathic doctor dies along with three family membersREAD More : ਇਲਾਜ ਦੇ ਨਾਂ ‘ਤੇ ਗਰੀਬਾਂ ਨਾਲ ਹੋਣ ਵਾਲੀ ਲੁੱਟ ‘ਤੇ ਕਾਬੂ ਪਾਉਣ ਲਈ ਸੁਖਬੀਰ…

ਜੇਕਰ ਜ਼ਿਲ੍ਹਾ ਪ੍ਰਤੀ ਕੋਰੋਨਾ ਮਰੀਜ਼ਾਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 'ਚ ਜਿੱਥੇ ਪਹਿਲਾਂ ਕਮੀ ਦੇਖੀ ਜਾ ਰਹੀ ਸੀ, ਉੱਥੇ ਹੀ ਹੁੱਣ ਮਾਮਲੇ ਵੱਧਦੇ ਦਿਖਾਈ ਦੇ ਰਹੇ ਹਨ। ਜਿਸਦੇ ਚੱਲਦੇ ਅੱਜ ਲੁਧਿਆਣਾ 'ਚ 536, ਐਸ. ਏ. ਐਸ ਨਗਰ 376, ਬਠਿੰਡਾ 344, ਜਲੰਧਰ 536, ਪਟਿਆਲਾ 275, ਅੰਮ੍ਰਿਤਸਰ 352, ਫਾਜ਼ਿਲਕਾ 334, ਸ੍ਰੀ ਮੁਕਤਸਰ ਸਾਹਿਬ 300, ਮਾਨਸਾ 196, ਹੁਸ਼ਿਆਰਪੁਰ 229, ਪਠਾਨਕੋਟ 243, ਸੰਗਰੂਰ 132, ਫਰੀਦਕੋਟ 140, ਰੋਪੜ 58, ਮੋਗਾ 50, ਫਿਰੋਜ਼ਪੁਰ 114, ਫਤਿਹਗੜ੍ਹ ਸਾਹਿਬ 132, ਐਸ.ਬੀ.ਐਸ ਨਗਰ 35, ਗੁਰਦਾਸਪੁਰ 233, ਕਪੂਰਥਲਾ 104, ਤਰਨਤਾਰਨ 73 ਅਤੇ ਬਰਨਾਲਾ 'ਚ 81 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।Latest Coronavirus News (Live Updates)

Read more : ਰਾਜਿੰਦਰਾ ਹਸਪਤਾਲ ਤੋਂ ਆਈ ਚੰਗੀ ਖ਼ਬਰ , ਬਲੈਕ ਫੰਗਸ ਦੇ ਮਰੀਜ਼ ਦਾ ਦੂਰਬੀਨ ਨਾਲ...

ਉੱਥੇ ਹੀ ਸੂਬੇ 'ਚ ਅੱਜ 176 ਲੋਕਾਂ ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਜਿਸ 'ਚ ਅੰਮ੍ਰਿਤਸਰ 16, ਬਰਨਾਲਾ 4, ਬਠਿੰਡਾ 14, ਫਰੀਦਕੋਟ 6, ਫਤਿਹਗੜ੍ਹ ਸਾਹਿਬ 4, ਫਾਜ਼ਿਲਕਾ 7, ਫਿਰੋਜ਼ਪੁਰ 8, ਗੁਰਦਾਸਪੁਰ 5, ਹੁਸ਼ਿਆਰਪੁਰ 3, ਜਲੰਧਰ 12, ਕਪੂਰਥਲਾ 7, ਲੁਧਿਆਣਾ 19, ਮਾਨਸਾ 6, ਮੋਗਾ 5, ਐੱਸ.ਏ.ਐੱਸ ਨਗਰ 9, ਸ੍ਰੀ ਮੁਕਤਸਰ ਸਾਹਿਬ 9, ਪਠਾਨਕੋਟ 4, ਪਟਿਆਲਾ 13, ਰੋਪੜ 2, ਸੰਗਰੂਰ 17 ਐੱਸ.ਬੀ.ਐੱਸ ਨਗਰ 3 ਅਤੇ ਤਰਨਤਾਰਨ 'ਚ 3 ਦੀ ਕੋਰੋਨਾ ਕਾਰਨ ਮੌਤ ਹੋਈ ਹੈ।

Related Post