ਉੱਤਰੀ ਕੋਰੀਆ 'ਚ ਕੋਰੋਨਾ ਦਾ ਕਹਿਰ, ਮਰੀਜ਼ਾਂ ਦਾ ਅੰਕੜਾ 20 ਲੱਖ

By  Pardeep Singh May 19th 2022 02:55 PM

ਸਿਓਲ: ਉੱਤਰੀ ਕੋਰੀਆ ਵਿੱਚ ਵੀਰਵਾਰ ਨੂੰ ਕੋਵਿਡ-19 ਦੇ ਸ਼ੱਕੀ ਲੱਛਣਾਂ ਦੇ 262,270 ਹੋਰ ਮਾਮਲੇ ਸਾਹਮਣੇ ਆਏ ਹਨ। ਇੱਥੇ ਕੋਰੋਨਾ ਦੇ ਮਾਮਲੇ 20 ਲੱਖ ਤੱਕ ਪਹੁੰਚ ਗਏ ਹਨ। ਸਿਹਤ ਸੰਭਾਲ ਦੇ ਸਾਧਨਾਂ ਦੀ ਘਾਟ ਨਾਲ ਜੂਝ ਰਿਹਾ ਦੇਸ਼ ਅਰਥਚਾਰੇ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਜੋ ਤੱਥ ਸਾਹਮਣੇ ਆਏ ਹਨ, ਉਹ ਇਸ ਤੋਂ ਵੱਧ ਹਨ। ਉੱਤਰੀ ਕੋਰੀਆ ਜਾਣਬੁੱਝ ਕੇ ਕਿਮ ਜੋਂਗ ਦੇ ਪ੍ਰਭਾਵ ਕਾਰਨ ਮਰਨ ਵਾਲਿਆਂ ਦੀ ਗਿਣਤੀ ਘੱਟ ਦਿਖਾ ਸਕਦਾ ਹੈ।ਉੱਤਰੀ ਕੋਰੀਆ ਦੇ ਐਂਟੀ ਵਾਇਰਸ ਹੈੱਡਕੁਆਰਟਰ ਨੇ ਬੁੱਧਵਾਰ ਨੂੰ 24 ਘੰਟਿਆਂ ਵਿੱਚ ਇੱਕ ਮੌਤ ਦੀ ਸੂਚਨਾ ਦਿੱਤੀ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ 63 ਹੋ ਗਈ।

 ਇਸ ਬਾਰੇ ਮਾਹਿਰਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਨਾਲ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆ ਰਹੇ ਹਨ, ਉਸ ਦੇ ਮੁਕਾਬਲੇ ਇਹ ਬਹੁਤ ਘੱਟ ਹੈ। ਅਧਿਕਾਰਤ ਕੋਰੀਅਨ ਸੈਂਟਰਲ ਨਿਊਜ਼ ਏਜੰਸੀ ਨੇ ਦੱਸਿਆ ਕਿ ਅਪ੍ਰੈਲ ਦੇ ਅੰਤ ਤੋਂ ਹੁਣ ਤੱਕ 1.98 ਮਿਲੀਅਨ ਤੋਂ ਵੱਧ ਲੋਕ ਬੁਖਾਰ ਦੇ ਲੱਛਣਾਂ ਤੋਂ ਪੀੜਤ ਹਨ। ਜ਼ਿਆਦਾਤਰ Omicron ਵੇਰੀਐਂਟ ਲਈ ਕਮਜ਼ੋਰ ਹਨ। ਹਾਲਾਂਕਿ ਦੇਸ਼ ਨੇ ਬਹੁਤ ਘੱਟ ਸੰਕਰਮਣ ਦੇ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ।ਮਿਲੀ ਜਾਣਕਾਰੀ ਅਨੁਸਾਰ ਘੱਟੋ-ਘੱਟ 740,160 ਲੋਕ ਸੰਕਰਮਣ ਦਾ ਸ਼ਿਕਾਰ ਹਨ। ਉੱਤਰੀ ਕੋਰੀਆ ਨੇ ਪਿਛਲੇ ਵੀਰਵਾਰ ਨੂੰ ਆਪਣੇ ਸਥਾਨ 'ਤੇ ਕੋਵਿਡ 19 ਦੇ ਪਹਿਲੇ ਕੇਸ ਦੀ ਪੁਸ਼ਟੀ ਕੀਤੀ। ਕਿਮ ਨੇ ਅਧਿਕਾਰੀਆਂ ਦੀ ਕੀਤੀ ਆਲੋਚਨਾ: ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ-ਉਨ ਨੇ ਕੋਵਿਡ -19 ਦੇ ਪ੍ਰਕੋਪ ਦੇ ਸ਼ੁਰੂਆਤੀ ਪੜਾਅ ਵਿੱਚ ਅਸਫਲ ਰਹਿਣ ਲਈ ਅਧਿਕਾਰੀਆਂ ਦੀ ਆਲੋਚਨਾ ਕੀਤੀ।

ਤੁਹਾਨੂੰ ਦੱਸ ਦੇਈਏ ਕਿ ਬੀਤੇ ਦਿਨਾਂ ਤੋਂ ਕੋਰੋਨਾ ਵਾਇਰਸ ਦਾ ਕਹਿਰ ਉੱਤਰੀ ਕੋਰੀਆ ਵਿੱਚ ਕਹਿਰ ਜਾਰੀ ਹੈ। ਕੋਰੋਨਾ ਦਾ ਪਹਿਲਾ ਕੇਸ ਆਉਣ ਉੱਤੇ ਕਿਮ ਜੋਂਗ ਨੇ ਲੌਕਡਾਊਨ ਲਗਾ ਦਿੱਤਾ ਸੀ। ਉੱਤਰੀ ਕੋਰੀਆ ਨੇ ਕੋਰੋਨਾ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਪੂਰੀ ਸਖਤੀ ਕੀਤੀ ਗਈ ਸੀ।

ਇਹ ਵੀ ਪੜ੍ਹੋ:ਮਹਿੰਗਾਈ ਨੂੰ ਲੈ ਕੇ ਸਿੱਧੂ ਦਾ ਅਨੋਖਾ ਪ੍ਰਦਰਸ਼ਨ, ਹਾਥੀ 'ਤੇ ਸਵਾਰ ਹੋ ਕੇ ਵਧਦੀ ਮਹਿੰਗਾਈ ਦਾ ਕੀਤਾ ਵਿਰੋਧ

-PTC News

Related Post