ਵੱਖ ਵੱਖ ਸੂਬਿਆਂ 'ਚ ਵਧਿਆ ਕੋਰੋਨਾ ਦਾ ਕਹਿਰ, 24 ਘੰਟਿਆਂ 'ਚ ਕੁੱਲ 3176 ਮਾਮਲੇ ਆਏ ਸਾਹਮਣੇ

By  Jagroop Kaur March 26th 2021 10:02 PM

ਚੰਡੀਗੜ੍ਹ: ਅੱਜ ਫਿਰ ਪੰਜਾਬ ਵਿੱਚ ਇਸ ਸਾਲ ਦੇ ਸਭ ਤੋਂ ਵੱਧ ਕੇਸ ਇੱਕ ਦਿਨ 'ਚ ਦਰਜ ਕੀਤੇ ਗਏ ਹਨ। ਪਿਛਲੇ 24 ਘੰਟਿਆਂ ਵਿੱਚ ਰਾਜ ਵਿੱਚ ਤਾਜ਼ਾ ਕੋਰੋਨਾਵਾਇਰਸ ਦੇ 3,176 ਕੇਸ ਦਰਜ ਹੋਏ ਅਤੇ 59 ਮੌਤਾਂ ਹੋਈਆਂ। ਸੂਬੇ ਤੋਂ ਦੇਸ਼ ਦੇ ਸਰਗਰਮ ਮਾਮਲਿਆਂ 'ਚ ਇਕ ਵੱਡਾ ਹਿੱਸਾ ਹੈ। ਹੁਣ ਪੰਜਾਬ 'ਚ 22,652 ਐਕਟਿਵ ਕੇਸ ਹਨ। ਰਾਜ ਵਿੱਚ ਸਰਗਰਮ ਮਾਮਲੇ ਵੀਰਵਾਰ ਨੂੰ 21,000 ਤੋਂ ਵੱਧ ਕੇ 22,652 ਹੋ ਗਏ। ਰਾਜ ਵਿੱਚ ਕੁੱਲ ਮਾਮਲਿਆਂ ਦੀ ਗਿਣਤੀ 2,26,059 ਹੈ ਜਦਕਿ ਮੌਤਾਂ ਦੀ ਗਿਣਤੀ 6,576 ਹੈ।

ਕੋਰੋਨਾ ਮੁੜ ਕਹਿਰਵਾਨ, ਸਖਤੀ ਲਾਗੂ, ਨਹੀਂ ਹੋਣਗੇ ਸਿਆਸੀ ਤੇ ਸਮਾਜਿਕ ਪ੍ਰੋਗਰਾਮ, ਵਿਆਹ 'ਚ 20 ਬੰਦਿਆਂ ਨੂੰ ਮਨਜੂਰੀ

READ MORE : ਭਿਆਨਕ ਹਾਦਸੇ ‘ਚ ਗਈਆਂ ਕਈ ਮਾਸੂਮ ਜਾਨਾਂ, ਮੰਤਰਾਲੇ ਵੱਲੋਂ ਜਾਂਚ ਜਾਰੀ

ਰਾਜ ਵਿੱਚ ਪਿਛਲੇ 24 ਘੰਟਿਆਂ ਵਿੱਚ 40,000 ਤੋਂ ਵੱਧ ਕੋਵਿਡ -19 ਟੈਸਟ ਲਏ ਗਏ। ਸ਼ੁਕਰਵਾਰ ਨੂੰ 1,816 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ, ਜਿਨ੍ਹਾਂ ਨਾਲ ਸਿਹਤਯਾਬ ਹੋਏ ਮਰੀਜ਼ਾਂ ਦੀ ਗਿਣਤੀ 1,96,831 ਹੋ ਗਈ ਹੈ। ਸਿਹਤ ਵਿਭਾਗ ਵੱਲੋਂ ਜਾਰੀ ਰਿਪੋਰਟ ਅਨੁਸਾਰ ਕੋਵਿਡ-19 ਦੇ ਜ਼ਿਲਾ ਕਪੂਰਥਲਾ ‘ਚ 327 ਪਾਜੇਟਿਵ ਕੇਸਾਂ ਦੀ ਪੁਸ਼ਟੀ ਕੀਤੀ ਗਈ।

Read mOre : ਭਲਕੇ ਸਵੇਰ 11 ਤੋਂ 12 ਵਜੇ ਤਕ ਕੋਰੋਨਾ ਮਹਾਮਾਰੀ ਨਾਲ ਜਾਨ ਗਵਾਉਣ ਵਾਲੇ ਲੋਕਾਂ...

ਜਿਸ ‘ਚ ਆਰ.ਸੀ.ਐਫ ਤੋਂ 6, ਸ਼ੇਖੂਪੁਰ ਤੋਂ 6, ਥਾਣਾ ਸਦਰ ਨਾਲ 1 ਤੇ ਸਿਵਲ ਹਸਪਤਾਲ ਤੋਂ 1 ਮਰੀਜ਼ ਦੀ ਪੁਸ਼ਟੀ ਹੋਈ ਹੈ। ਫਗਵਾੜਾ ਤੋਂ 300, ਭੁਲੱਥ ਤੋਂ 38, ਸੁਲਤਾਨਪੁਰ ਲੋਧੀ ਤੋਂ 46, ਬੇਗੋਵਾਲ ਤੋਂ 108, ਢਿਲਵਾਂ ਤੋਂ 123, ਕਾਲਾ ਸੰਘਿਆਂ ਤੋਂ 72, ਫੱਤੂਢੀਂਗਾ ਤੋਂ 48, ਪਾਂਛਟਾ ਤੋਂ 80 ਤੇ ਟਿੱਬਾ ਤੋਂ 30 ਲੋਕਾਂ ਦੇ ਸੈਂਪਲ ਲਏ ਗਏ।Coronavirus India Highlights: Total cases inch closer to 27,000; casualties  due to COVID-19 at 826

ਜ਼ਿਕਰਯੋਗ ਹੈ ਕਿ ਬੀਤੇ ਕਰੀਬ 26 ਦਿਨਾਂ ਤੋਂ ਰੋਜ਼ਾਨਾ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ ਅਤੇ ਮੌਤਾਂ ਦੀ ਗਿਣਤੀ ਵੀ ਵੱਧ ਰਹੀ ਹੈ। ਲੋਕਾਂ ਨੂੰ ਬਿਨਾਂ ਮਾਸਕ, ਸਮਾਜਿਕ ਦੂਰੀ ਦਾ ਪਾਲਣ ਨਾ ਕਰਦੇ ਹੋਏ ਬਾਜ਼ਾਰਾਂ, ਜਨਤਕ ਥਾਵਾਂ 'ਤੇ ਘੁੰਮਦਿਆਂ ਆਮ ਹੀ ਦੇਖਿਆ ਜਾ ਸਕਦਾ ਹੈ। ਜ਼ਿਲੇ ‘ਚ ਹੋ ਰਹੇ ਕੋਰੋਨਾ ਬਲਾਸਟ ਦੇ ਬਾਵਜੂਦ ਵੀ ਲੋਕ ਪਤਾ ਨਹੀ ਕਿਸ ਗੱਲ ਦੀ ਉਡੀਕ ਕਰ ਰਹੇ ਹਨ।

ਜੇਕਰ ਕੋਰੋਨਾ ਤੋਂ ਲੋਕ ਨਿਜਾਤ ਪਾਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਕੋਰੋਨਾ ਸਬੰਧੀ ਸਰਕਾਰ ਵੱਲੋਂ ਜਾਰੀ ਹਿਦਾਇਤਾਂ ਦਾ ਪਾਲਣਾ ਕਰਨਾ ਪਵੇਗਾ ਨਹੀ ਤਾਂ ਇਸੇ ਤਰ੍ਹਾਂ ਵੱਡੀ ਗਿਣਤੀ ‘ਚ ਕੇਸ ਆਉਣ ਤੇ ਮੌਤ ਹੋਣ ਦਾ ਸਿਲਸਿਲਾ ਜਾਰੀ ਰਹੇਗਾ

Related Post