Coronavirus: ਹਾਂਗਕਾਂਗ ‘ਚ ਪਾਲਤੂ ਕੁੱਤੇ ਦੀ ਕੋਰੋਨਾ ਵਾਇਰਸ ਕਰਕੇ ਹੋਈ ਮੌਤ,ਪੜ੍ਹੋ ਪੂਰੀ ਖ਼ਬਰ

By  Shanker Badra March 18th 2020 04:57 PM

Coronavirus: ਹਾਂਗਕਾਂਗ ‘ਚ ਪਾਲਤੂ ਕੁੱਤੇ ਦੀ ਕੋਰੋਨਾ ਵਾਇਰਸ ਕਰਕੇ ਹੋਈ ਮੌਤ,ਪੜ੍ਹੋ ਪੂਰੀ ਖ਼ਬਰ:ਹਾਂਗਕਾਂਗ : ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਦੁਨੀਆ ਦੇ ਕਈ ਦੇਸ਼ਾਂ ਵਿਚ ਆਪਣੇ ਪੈਰ ਜਮਾ ਚੁੱਕਿਆ ਹੈ। ਦੁਨੀਆ ਭਰ ‘ਚ ਤਬਾਹੀ ਮਚਾ ਰਿਹਾ ਕੋਰੋਨਾ ਵਾਇਰਸ ਦਿਨੋਂ-ਦਿਨ ਖ਼ਤਰਨਾਕ ਹੁੰਦਾ ਜਾ ਰਿਹਾ ਹੈ। ਹੁਣ ਇਹ ਵਾਇਰਸ ਮਨੁੱਖਾਂ ਦੇ ਨਾਲ-ਨਾਲ ਜਾਨਵਰਾਂ ਨੂੰ ਵੀ ਲਪੇਟ 'ਚ ਲੈ ਰਿਹਾ ਹੈ। ਹਾਂਗਕਾਂਗ 'ਚ ਪਿਛਲੇ ਦਿਨੀਂ ਪਾਲਤੂ ਕੁੱਤੇ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਸੀ ਅਤੇ ਹੁਣ ਕੋਰੋਨਾ ਦਾ ਸ਼ਿਕਾਰ ਕੁੱਤੇ ਦੀ ਇਲਾਜ ਦੇ ਬਾਵਜੂਦ ਅਚਾਨਕ ਮੌਤ ਹੋ ਗਈ ਹੈ।

Coronavirus : First dog to test positive for Coronavirus has died in Hong Kong Coronavirus: ਹਾਂਗਕਾਂਗ ‘ਚ ਪਾਲਤੂ ਕੁੱਤੇ ਦੀ ਕੋਰੋਨਾ ਵਾਇਰਸ ਕਰਕੇ ਹੋਈ ਮੌਤ, ਪੜ੍ਹੋ ਪੂਰੀ ਖ਼ਬਰ

ਜਾਣਕਰੀ ਅਨੁਸਾਰ ਇਸ ਪੋਮੇਰਿਅਨ ਨਸਲ ਦੇ ਕੁੱਤੇ ਨੂੰ ਇਸ ਦੀ ਮਾਲਕਣ ਤੋਂ ਕੋਰੋਨਾ ਵਾਇਰਸ ਹੋਇਆ ਸੀ,ਜਿਸ ਦੇ ਬਾਅਦ ਇਸ ਨੂੰ ਪਿਛਲੇ 20 ਦਿਨਾਂ ਤੋਂ ਅਲੱਗ ਰੱਖਿਆ ਗਿਆ ਸੀ। ਇਸ ਦੀ ਜਾਂਚ 12 ਅਤੇ 13 ਮਾਰਚ ਨੂੰ ਕੀਤੀ ਗਈ ਸੀ। ਕੁੱਤੇ ਦੀ ਮਾਲਕਣ 60 ਸਾਲਾਂ ਦੀ ਔਰਤ ਹੈ,ਜਿਸ ਨੂੰ 25 ਫਰਵਰੀ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਅਤੇ 8 ਮਾਰਚ ਨੂੰ ਜਦੋਂ ਉਹ ਠੀਕ ਹੋਈ ਤਾਂ ਉਸ ਨੂੰ ਛੁੱਟੀ ਦੇ ਦਿੱਤੀ ਗਈ ਸੀ।

Coronavirus : First dog to test positive for Coronavirus has died in Hong Kong Coronavirus: ਹਾਂਗਕਾਂਗ ‘ਚ ਪਾਲਤੂ ਕੁੱਤੇ ਦੀ ਕੋਰੋਨਾ ਵਾਇਰਸ ਕਰਕੇ ਹੋਈ ਮੌਤ, ਪੜ੍ਹੋ ਪੂਰੀ ਖ਼ਬਰ

ਇਹ ਕੁੱਤਾ ਕੋਰੋਨਾ ਤੋਂ ਪੀੜਤ ਪਾਏ ਜਾਣ ਤੋਂ ਬਾਅਦ 26 ਫਰਵਰੀ ਤੋਂ ਅਲੱਗ ਰੱਖਿਆ ਜਾ ਰਿਹਾ ਸੀ ਅਤੇ ਉਸਦਾ ਇਲਾਜ ਚੱਲ ਰਿਹਾ ਸੀ। ਸ਼ਨੀਵਾਰ ਨੂੰ ਹੀ ਇਸ ਨੂੰ ਕੋਰੋਨਾ ਮੁਕਤ ਘੋਸ਼ਿਤ ਕੀਤਾ ਗਿਆ ਸੀ, ਜਿਸ ਤੋਂ ਬਾਅਦ ਇਸ ਨੂੰ ਘਰ ਲਿਆਂਦਾ ਗਿਆ। ਹਾਂਗਕਾਂਗ ਦੇ ਖੇਤੀਬਾੜੀ ਅਤੇ ਮੱਛੀ ਪਾਲਣ ਵਿਭਾਗ ਮੁਤਾਬਕ 16 ਮਾਰਚ ਨੂੰ ਕੁੱਤੇ ਦੀ ਅਚਾਨਕ ਮੌਤ ਹੋ ਗਈ। ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ,ਜਿਥੇ ਉਸ ਦੀ ਮੌਤ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

Coronavirus : First dog to test positive for Coronavirus has died in Hong Kong Coronavirus: ਹਾਂਗਕਾਂਗ ‘ਚ ਪਾਲਤੂ ਕੁੱਤੇ ਦੀ ਕੋਰੋਨਾ ਵਾਇਰਸ ਕਰਕੇ ਹੋਈ ਮੌਤ, ਪੜ੍ਹੋ ਪੂਰੀ ਖ਼ਬਰ

ਦੱਸ ਦੇਈਏ ਕਿ ਹੁਣ ਤੱਕ ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਦੇ ਕੁੱਲ 198,718 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ‘ਚੋਂ 7,989 ਲੋਕਾਂ ਦੀ ਮੌਤ ਹੋ ਚੁੱਕੀ ਹੈ। ਭਾਰਤ 'ਚ 147 ਲੋਕਾਂ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ ਅਤੇ 3 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਟਲੀ ‘ਚ ਕੋਰੋਨਾ ਵਾਇਰਸ ਦੇ ਕੁੱਲ 31,506 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਮ੍ਰਿਤਕਾਂ ਦੀ ਕੁਲ ਗਿਣਤੀ 2,503 ਹੋ ਗਈ ਹੈ।

-PTCNews

Related Post