ਨਹੀਂ ਰੁਕ ਰਿਹਾ ਕਰੋਨਾ ਦਾ ਕਹਿਰ, ਮੁਲਤਵੀ ਹੋਏ IIFA Awards 2020

By  PTC NEWS March 6th 2020 02:28 PM

ਨਵੀਂ ਦਿੱਲੀ: ਕਰੋਨਾ ਵਾਇਰਸ ਦੇ ਰੂਪ 'ਚ ਇਸ ਸਮੇਂ ਦੁਨੀਆ ਭਰ 'ਚ ਕਹਿਰ ਫੈਲਿਆ ਹੋਇਆ ਹੈ। ਇਸ ਵਾਇਰਸ ਕਾਰਨ ਹੁਣ ਤੱਕ ਚੀਨ 'ਚ 3000 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਹੁਣ ਭਾਰਤ 'ਚ ਇਸ ਨੇ ਦਸਤਕ ਦੇ ਦਿੱਤੀ ਹੈ। ਕਰੋਨਾ ਵਾਇਰਸ ਦੇ ਇਸ ਖਤਰੇ ਨੂੰ ਦੇਖਦੇ ਹੋਏ ਦੁਨੀਆ ਭਰ 'ਚ ਕਈ ਅਹਿਮ ਈਵੈਂਟ ਅਤੇ ਆਯੋਜਨ ਰੱਦ ਕਰਨੇ ਪੈ ਰਹੇ ਹਨ ਅਤੇ ਹੁਣ ਫਿਲਮ ਇੰਡਸਟਰੀ ਦੇ ਸਭ ਤੋਂ ਵੱਡੇ ਐਵਾਰਡ ਸ਼ੋਅ 'ਤੇ ਇਸ ਦਫ਼ਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਦਰਅਸਲ, ਮਾਰਚ ਦੇ ਆਖਰੀ 'ਚ ਹੋਣ ਜਾ ਰਹੇ IIFA Awards 2020 ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਵਾਰ ਦੇ ਐਵਾਰਡ ਮੱਧ ਪ੍ਰਦੇਸ਼ ਦੇ ਇੰਦੌਰ 'ਚ ਹੋਣ ਜਾ ਰਹੇ ਸਨ, ਪਰ ਹੁਣ ਇੱਕ ਅਧਿਕਾਰਿਕ ਬਿਆਨ ਜਾਰੀ ਕਰਦਿਆਂ ਕਮੇਟੀ ਨੇ ਸਾਫ਼ ਕਰ ਦਿੱਤਾ ਹੈ ਕਿ ਵਾਇਰਸ ਕਾਰਨ ਇਹ ਐਵਾਰਡ ਤੈਅ ਤਾਰੀਕ ;ਤੇ ਨਹੀਂ ਹੋਣਗੇ। ਆਈਫਾ ਵੱਲੋਂ ਜਾਰੀ ਬਿਆਨ ਅਨੁਸਾਰ, ਕੋਰੋਨਾ ਵਾਇਰਸ ਦੇ ਵਧ ਰਹੇ ਖ਼ਤਰੇ ਕਾਰਨ ਪ੍ਰਸ਼ੰਸਕਾਂ ਦੀ ਸਿਹਤ ਅਤੇ ਸੁਰੱਖਿਆ ਦੇ ਮੱਦੇਨਜ਼ਰ ਜਨਰਲ ਕਮੇਟੀ, ਫਿਲਮ ਇੰਡਸਟਰੀ ਦੇ ਲੋਕਾਂ ਅਤੇ ਮੱਧ ਪ੍ਰਦੇਸ਼ ਸਰਕਾਰ ਨਾਲ ਸਲਾਹ ਕਰਨ ਤੋਂ ਬਾਅਦ ਆਈਫਾ 2020 ਐਵਾਰਡ ਮੁਲਤਵੀ ਕਰਨ ਦਾ ਫੈਸਲਾ ਕੀਤਾ ਗਿਆ ਹੈ। -PTC News

Related Post