ਕੋਰੋਨਾ ਨਾਲ ਲੜ੍ਹਨ ਲਈ ਭਾਰਤੀ ਰੇਲਵੇ ਦੀ ਵੱਡੀ ਤਿਆਰੀ, ਮਰੀਜ਼ਾਂ ਨੂੰ ਅਲੱਗ ਰੱਖਣ ਲਈ ਟਰੇਨ 'ਚ ਬਣਾਏ ਆਈਸੋਲੇਸ਼ਨ ਡੱਬੇ

By  Shanker Badra March 28th 2020 04:34 PM

ਕੋਰੋਨਾ ਨਾਲ ਲੜ੍ਹਨ ਲਈ ਭਾਰਤੀ ਰੇਲਵੇ ਦੀ ਵੱਡੀ ਤਿਆਰੀ, ਮਰੀਜ਼ਾਂ ਨੂੰ ਅਲੱਗ ਰੱਖਣ ਲਈ ਟਰੇਨ 'ਚ ਬਣਾਏ ਆਈਸੋਲੇਸ਼ਨ ਡੱਬੇ:ਨਵੀਂ ਦਿੱਲੀ : ਕੋਰੋਨਾ ਵਾਇਰਸ ਮਹਾਮਾਰੀ ਨਾਲ ਲੜਨ ਲਈ ਭਾਰਤੀ ਰੇਲਵੇ ਵੱਲੋਂ ਵੱਡੀ ਪਹਿਲ ਕਦਮੀ ਕਰਦਿਆਂ ਆਈਸੋਲੇਸ਼ਨ ਡੱਬੇ ਤਿਆਰ ਕੀਤੇ ਗਏ ਹਨ। ਭਵਿੱਖ ਵਿੱਚ ਕੋਰੋਨਾ ਦੇ ਮਾਮਲੇ ਵਧਣ ਨਾਲ ਰੇਲਵੇ ਦੇ ਇਨ੍ਹਾਂ ਕੋਚਾਂ ਦੀ ਵਰਤੋਂ ਸ਼ੱਕੀ ਵਿਅਕਤੀਆਂ ਜਾਂ ਮਰੀਜ਼ਾਂ ਨੂੰ ਅਲੱਗ ਕਰਨ ਲਈ ਕੀਤੀ ਜਾ ਸਕਦੀ ਹੈ। ਜਿਸ ਕਰਕੇ ਹਰ ਹਫ਼ਤੇ 10 ਡੱਬੇ ਆਈਸੋਲੇਸ਼ਨ 'ਚ ਤਬਦੀਲ ਕੀਤੇ ਜਾਣਗੇ। ਇਸ ਦੇ ਨਾਲ ਹੋ ਕੋਰੋਨਾ ਦੇ ਮਰੀਜ਼ਾਂ ਲਈ ਅਲੱਗ ਬਾਥਰੂਮ ਵੀ ਤਿਆਰ ਕੀਤੇ ਗਏ ਹਨ।

ਚੀਨ ਇਟਲੀ ਅਤੇ ਅਮਰੀਕਾ ਦੇ ਹਾਲਾਤ ਦੇਖ ਕੇ ਭਾਰਤ ਸਮੇਤ ਸਾਰੇ ਦੇਸ਼ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪੂਰੀਆਂ ਤਿਆਰੀਆਂ ਕਰ ਰਹੇ ਹਨ। ਅਜਿਹੇ 'ਚ ਸਰਕਾਰਾਂ ਖ਼ਰਾਬ ਤੋਂ ਖ਼ਰਾਬ ਸਥਿਤੀ ਲਈ ਵੀ ਤਿਆਰੀ ਕਰ ਰਹੀ ਹੈ। ਇਹੀ ਕਾਰਨ ਹੈ ਕਿ ਮੋਦੀ ਸਰਕਾਰ ਨੂੰ ਰੇਲਵੇ ਕੋਟ ਨੂੰ ਆਈਸੋਲੇਸ਼ਨ ਵਾਰਡ 'ਚ ਤਬਦੀਲ ਕਰਨ ਦੀ ਲੋੜ ਮਹਿਸੂਸ ਹੋਈ। ਹਾਲਾਂਕਿ ਭਾਰਤ 'ਚ ਹਾਲੇ ਕੋਰੋਨਾ ਵਾਇਰਸ ਦੀ ਰਫ਼ਤਾਰ ਕਾਫੀ ਧੀਮੀ ਹੈ।

ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮੰਗਲਵਾਰ ਅੱਧੀ ਰਾਤ ਤੋਂ ਦੇਸ਼ ਭਰ ਵਿੱਚ 21 ਦਿਨਾਂ ਦੇ ਲਾਕਡਾਊਨ ਕਰਨ ਦੇ ਐਲਾਨ ਤੋਂ ਬਾਅਦ ਭਾਰਤੀ ਰੇਲਵੇ ਵੱਲੋਂ ਸਾਰੀਆਂ ਯਾਤਰੀ ਟ੍ਰੇਨ ਸੇਵਾਵਾਂ ਨੂੰ 14 ਅਪ੍ਰੈਲ ਤੱਕ ਰੱਦ ਕਰ ਦਿੱਤਾ ਗਿਆ ਸੀ।ਇਸ ਤੋਂ ਪਹਿਲਾਂ ਰੇਲਵੇ ਨੇ 22 ਮਾਰਚ ਤੋਂ 31 ਮਾਰਚ ਤੱਕ ਦੀਆਂ ਸਾਰੀਆਂ ਯਾਤਰੀ ਸੇਵਾਵਾਂ ਬੰਦ ਕਰਨ ਦਾ ਐਲਾਨ ਕੀਤਾ ਸੀ।

-PTCNews

Related Post