Coronavirus India : ਇੱਕ ਦਿਨ 'ਚ ਸਾਹਮਣੇ ਆਏ 1 ਲੱਖ 68 ਹਜ਼ਾਰ ਤੋਂ ਵੱਧ ਨਵੇਂ ਕੋਰੋਨਾ ਕੇਸ ,904ਮੌਤਾਂ

By  Shanker Badra April 12th 2021 02:25 PM

ਨਵੀਂ ਦਿੱਲੀ : ਦੇਸ਼ 'ਚ ਕੋਰੋਨਾ ਵੈਕਸੀਨ ਦੀਆਂ ਖ਼ੁਰਾਕਾਂ ਦਿੱਤੇ ਜਾਣ ਦੇ ਬਾਵਜੂਦ ਇਸ ਮਹਾਮਾਰੀ ਵਾਲੇ ਵਾਇਰਸ ਦੀ ਲਾਗ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਕੋਰੋਨਾ ਦੇ ਰੋਜ਼ਾਨਾ ਨਵੇਂ ਰਿਕਾਰਡ ਤੋੜ ਮਾਮਲੇ ਸਾਹਮਣੇ ਆ ਰਹੇ ਹਨ। ਦੇਸ਼ ਭਰ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਪਿਛਲੇ ਸਾਲ ਵਾਂਗ ਇਸ ਸਾਲ ਵੀ  ਅਪ੍ਰੈਲ ਮਹੀਨੇ ’ਚ ਕੋਰੋਨਾ ਕੇਸਾਂ ’ਚ ਮੁੜ ਤੇਜ਼ੀ ਆ ਗਈ ਹੈ।

Coronavirus India : India records 1.7 lakh new COVID-19 cases, 904 deaths Coronavirus India : ਇੱਕ ਦਿਨ 'ਚ ਸਾਹਮਣੇ ਆਏ 1 ਲੱਖ 68 ਹਜ਼ਾਰ ਤੋਂ ਵੱਧ ਨਵੇਂ ਕੋਰੋਨਾ ਕੇਸ ,904ਮੌਤਾਂ

ਪੜ੍ਹੋ ਹੋਰ ਖ਼ਬਰਾਂ : ਮਸ਼ਹੂਰ ਪੰਜਾਬੀ ਕਲਾਕਾਰ ਸਤੀਸ਼ ਕੌਲ ਦਾ ਕੋਰੋਨਾ ਕਾਰਨ ਹੋਇਆ ਦੇਹਾਂਤ

ਦੇਸ਼ ਵਿਚ ਪਹਿਲੀ ਵਾਰ ਇੱਕ ਦਿਨ ਵਿਚ ਡੇਢ ਲੱਖ ਤੋਂ ਜ਼ਿਆਦਾ ਨਵੇਂ ਕੇਸ ਮਿਲੇ ਹਨ। ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 1,68,912 ਨਵੇਂ ਕੇਸ ਸਾਹਮਣੇ ਆਏ ਹਨ , ਜੋ ਕਿ ਹੁਣ ਤੱਕ ਦਾ ਸਭ ਤੋਂ ਵੱਡਾ ਰਿਕਾਰਡ ਹੈ। ਇਸ ਸਮੇਂ ਦੌਰਾਨ ਪਿਛਲੇ 24 ਘੰਟਿਆਂ ਵਿਚ 904 ਲੋਕਾਂ ਨੇ ਕੋਰੋਨਾ ਨਾਲ ਆਪਣੀਆਂ ਜਾਨਾਂ ਗੁਆਈਆਂ ਹਨ। ਦੱਸਿਆ ਗਿਆ ਹੈ ਕਿ ਦੇਸ਼ ’ਚ ਜੇਰੇ ਇਲਾਜ ਮਰੀਜ਼ਾਂ ਦੀ ਗਿਣਤੀ 12 ਲੱਖ ਤੋਂ ਵੱਧ ਹੋ ਗਈ ਹੈ।

Coronavirus India : India records 1.7 lakh new COVID-19 cases, 904 deaths Coronavirus India : ਇੱਕ ਦਿਨ 'ਚ ਸਾਹਮਣੇ ਆਏ 1 ਲੱਖ 68 ਹਜ਼ਾਰ ਤੋਂ ਵੱਧ ਨਵੇਂ ਕੋਰੋਨਾ ਕੇਸ ,904ਮੌਤਾਂ

ਇਨ੍ਹਾਂ ਦੇ ਇਲਾਵਾ ਇੱਕ ਦਿਨ ਵਿਚ 90,584 ਮਰੀਜ ਤੰਦੁਰੁਸਤ ਹੋਏ ਹਨ। ਇਹ ਵੀ ਇੱਕ ਦਿਨ ਵਿਚ ਸਭ ਤੋਂ ਜ਼ਿਆਦਾ ਹੈ। ਫਿਲਹਾਲ ਠੀਕ ਹੋਣ ਦੀ ਦਰ ਘੱਟ ਕੇ 90.44 ਫੀਸਦੀ ਹੋ ਗਈ ਹੈ। 10 ਸੂਬਿਆ ਵਿਚ ਇੱਕ ਦਿਨ ਵਿਚ ਕੋਰੋਨਾ ਤੋਂ ਕਿਸੇ ਵੀ ਮਰੀਜ ਦੀ ਮੌਤ ਨਹੀਂ ਹੋਈ ਹੈ। ਫਿਲਹਾਲ ਦੇਸ਼ ਵਿਚ ਐਕਟਿਵ ਦਰ 8.29 ਫੀਸਦੀ ਹੈ। ਪਿਛਲੇ ਇੱਕ ਦਿਨ ਵਿਚ 61,456 ਸਰਗਰਮ ਮਾਮਲੇ ਵਧੇ ਹਨ।

Coronavirus India : ਇੱਕ ਦਿਨ 'ਚ ਸਾਹਮਣੇ ਆਏ 1 ਲੱਖ 68 ਹਜ਼ਾਰ ਤੋਂ ਵੱਧ ਨਵੇਂ ਕੋਰੋਨਾ ਕੇਸ ,904ਮੌਤਾਂ

ਇਸ ਬੀਮਾਰੀ ਤੋਂ ਹੁਣ ਤੱਕ 1,21,56,529 ਲੋਕ ਠੀਕ ਹੋ ਚੁੱਕੇ ਹਨ, ਜਦਕਿ ਮੌਤ ਦਰ 1,26 ਫ਼ੀਸਦੀ ਹੈ। ਭਾਰਤੀ ਆਯੂਵਿਗਿਆਨ ਖੋਜ ਪਰੀਸ਼ਦ ਮੁਤਾਬਕ 11 ਅਪ੍ਰੈਲ 2021 ਤੱਕ 25,78,06,986 ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ, ਜਿਨ੍ਹਾਂ ’ਚੋਂ 11,80,136 ਨਮੂਨਿਆਂ ਦੀ ਜਾਂਚ ਐਤਵਾਰ ਨੂੰ ਕੀਤੀ ਗਈ। ਜੇਕਰ ਟੀਕਾਕਰਨ ਦੀ ਗੱਲ ਕੀਤੀ ਜਾਵੇ ਤਾਂ ਦੇਸ਼ ’ਚ ਹੁਣ 10,45,28,565 ਲੋਕਾਂ ਨੂੰ ਕੋਰੋਨਾ ਵੈਕਸੀਨੀ ਲਾਈ ਜਾ ਚੁੱਕੀ ਹੈ।

-PTCNews

Related Post