ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਸਾਹਮਣੇ ਆਏ 3 ਲੱਖ ਤੋਂ ਘੱਟ ਨਵੇਂ ਕੇਸ , 4100 ਤੋਂ ਵੱਧ ਮੌਤਾਂ  

By  Shanker Badra May 17th 2021 01:09 PM

ਨਵੀਂ ਦਿੱਲੀ :  ਭਾਰਤ ਵਿਚ ਕੋਰੋਨਾ ਦੀ ਦੂਜੀ ਲਹਿਰ ਦਾ ਕਹਿਰ ਥੋੜਾ ਘੱਟ ਹੋਇਆ ਹੈ ਪਰ ਕੋਰੋਨਾ ਮਰੀਜ਼ਾਂ ਦੀਆਂ ਮੌਤਾਂ ਦੀ ਗਿਣਤੀ ਅਜੇ ਵੀ ਘੱਟ ਨਹੀਂ ਹੋਈ। ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿੱਚ ਪਹਿਲੀ ਵਾਰ 3 ਲੱਖ ਤੋਂ ਘੱਟ ਕੋਰੋਨਾ ਦੇ ਨਵੇਂ ਕੇਸ ਸਾਹਮਣੇ ਆਏ ਹਨ, ਜਦੋਂਕਿ 4100 ਤੋਂ ਵੱਧ ਮਰੀਜਾਂ ਨੇ ਦਮ ਤੋੜਿਆ ਹੈ।

Coronavirus India updates : India Records 2.81 Lakh Fresh COVID-19 Cases, 4,106 Deaths ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਸਾਹਮਣੇ ਆਏ 3 ਲੱਖ ਤੋਂ ਘੱਟ ਨਵੇਂ ਕੇਸ , 4100 ਤੋਂ ਵੱਧ ਮੌਤਾਂ

ਪੜ੍ਹੋ ਹੋਰ ਖ਼ਬਰਾਂ : ਕੋਰੋਨਾ ਟੈਸਟਿੰਗ ਦੀ ਸਭ ਤੋਂ ਸਸਤੀ ਕਿੱਟ, 15 ਮਿੰਟਾਂ 'ਚ ਦੇਵੇਗੀ ਕੋਰੋਨਾ ਦੀ ਰਿਪੋਰਟ

ਕੇਂਦਰੀ ਸਿਹਤ ਮੰਤਰਾਲੇ ਅਨੁਸਾਰ ਸੋਮਵਾਰ ਨੂੰ ਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ 2,81,386 ਨਵੇਂ ਕੇਸ ਸਾਹਮਣੇ ਆਏ ਹਨ ,ਜਦਕਿ 4,106 ਲੋਕਾਂ ਦੀ ਮੌਤ ਹੋਈ ਹੈ। ਰਾਹਤ ਵਾਲੀ ਗੱਲ ਇਹ ਹੈ ਕਿ ਅੱਜ ਆਏ ਨਵੇਂ ਅੰਕੜਿਆਂ ਨਾਲੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਜ਼ਿਆਦਾ ਹੈ। ਇਸ ਦੌਰਾਨ 3,78,741 ਲੋਕ ਠੀਕ ਵੀ ਹੋਏ ਹਨ।

Coronavirus India updates : India Records 2.81 Lakh Fresh COVID-19 Cases, 4,106 Deaths ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਸਾਹਮਣੇ ਆਏ 3 ਲੱਖ ਤੋਂ ਘੱਟ ਨਵੇਂ ਕੇਸ , 4100 ਤੋਂ ਵੱਧ ਮੌਤਾਂ

ਇਸ ਤਰ੍ਹਾਂ ਦੇਸ਼ 'ਚ ਕੁੱਲ ਮਾਮਲਿਆਂ ਦੀ ਗਿਣਤੀ 2,49,65,463 ਹੋ ਗਈ ਹੈ ਅਤੇ 2,74,390 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਸਮੇਂ ਦੇਸ਼ 'ਚ ਸਰਗਰਮ ਮਾਮਲਿਆਂ ਦੀ ਗਿਣਤੀ 35,16,997 ਹੈ। ਹੁਣ ਤੱਕ 2,11,74,076 ਮਰੀਜ਼ ਠੀਕ ਹੋ ਗਏ ਹਨ। ਉੱਥੇ ਹੀ ਹੁਣ ਤੱਕ 18,29,26,460 ਲੋਕਾਂ ਦਾ ਟੀਕਾਕਰਨ ਹੋ ਚੁੱਕਿਆ ਹੈ।

Coronavirus India updates : India Records 2.81 Lakh Fresh COVID-19 Cases, 4,106 Deaths ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਸਾਹਮਣੇ ਆਏ 3 ਲੱਖ ਤੋਂ ਘੱਟ ਨਵੇਂ ਕੇਸ , 4100 ਤੋਂ ਵੱਧ ਮੌਤਾਂ

ਦਿੱਲੀ ਵਿੱਚਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਦੇ ਨਵੇਂ ਮਾਮਲਿਆਂ ਵਿੱਚ ਗਿਰਾਵਟ ਆ ਰਹੀ ਹੈ। ਰਾਜਧਾਨੀ ਵਿੱਚ ਐਤਵਾਰ ਨੂੰ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 6 ਹਜ਼ਾਰ 456 ਨਵੇਂ ਕੇਸ ਸਾਹਮਣੇ ਆਏ ਅਤੇ 262 ਲੋਕਾਂ ਦੀ ਮੌਤ ਹੋ ਗਈ। ਦਿੱਲੀ ਵਿਚ ਸਕਾਰਾਤਮਕ ਦਰ ਵੀ 10.40 ਫੀਸਦ 'ਤੇ ਆ ਗਈ ਹੈ, ਜੋ ਕਿ 11 ਅਪ੍ਰੈਲ ਤੋਂ ਬਾਅਦ ਦੀ ਸਭ ਤੋਂ ਘੱਟ ਹੈ।

Coronavirus India updates : India Records 2.81 Lakh Fresh COVID-19 Cases, 4,106 Deaths ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਸਾਹਮਣੇ ਆਏ 3 ਲੱਖ ਤੋਂ ਘੱਟ ਨਵੇਂ ਕੇਸ , 4100 ਤੋਂ ਵੱਧ ਮੌਤਾਂ

ਪੜ੍ਹੋ ਹੋਰ ਖ਼ਬਰਾਂ : ਰਾਸ਼ਨ ਦੀਆਂ ਦੁਕਾਨਾਂ ਦੇਰ ਤੱਕ ਖੁੱਲ੍ਹੀਆਂ ਰਹਿਣ ,ਗਰੀਬਾਂ ਨੂੰ ਮਿਲ ਸਕੇ ਮੁਫ਼ਤ ਰਾਸ਼ਨ : ਕੇਂਦਰ

ਮਹਾਰਾਸ਼ਟਰ ਵਿੱਚ ਕੋਰੋਨਾ ਦੇ ਕੇਸ ਲਗਾਤਾਰ ਘਟਦੇ ਜਾ ਰਹੇ ਹਨ। ਹਾਲਾਂਕਿ ਰਾਜ ਵਿਚ ਕੋਰੋਨਾ ਤੋਂ ਮਰਨ ਵਾਲਿਆਂ ਦੀ ਗਿਣਤੀ ਬਹੁਤ ਚਿੰਤਾਜਨਕ ਬਣੀ ਹੋਈ ਹੈ। ਮਹਾਰਾਸ਼ਟਰ ਵਿੱਚ ਪਿਛਲੇ 24 ਘੰਟਿਆਂ ਵਿੱਚ ਇੱਕ ਦਿਨ ਵਿੱਚ ਕੋਰੋਨਾ ਕਾਰਨ 34 ਹਜ਼ਾਰ 389 ਨਵੇਂ ਕੇਸ ਆਏ ਅਤੇ 974 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਮੁੰਬਈ ਵਿਚ ਕੋਰੋਨਾ ਦੇ 1544 ਮਾਮਲੇ ਸਾਹਮਣੇ ਆਏ ਅਤੇ 60 ਲੋਕਾਂ ਦੀ ਮੌਤ ਹੋ ਗਈ। ਇਸ ਸਮੇਂ ਮਹਾਰਾਸ਼ਟਰ ਵਿੱਚ ਕੋਰੋਨਾ ਦੇ ਚਾਰ ਲੱਖ 69 ਹਜ਼ਾਰ ਤੋਂ ਵੱਧ ਸਰਗਰਮ ਮਾਮਲੇ ਹਨ।

-PTCNews

Related Post