ਕੋਰੋਨਾ ਵਾਇਰਸ 'ਤੇ WHO ਦੀ ਸਖ਼ਤ ਚਿਤਾਵਨੀ, ਇਹ ਮੌਸਮੀ ਬਿਮਾਰੀ ਨਹੀਂ ਜੋ ਮੌਸਮ ਦੇ ਬਦਲਣ ਨਾਲ ਘੱਟ ਜਾਵੇਗੀ

By  Shanker Badra July 29th 2020 07:23 PM

ਕੋਰੋਨਾ ਵਾਇਰਸ 'ਤੇ WHO ਦੀ ਸਖ਼ਤ ਚਿਤਾਵਨੀ, ਇਹ ਮੌਸਮੀ ਬਿਮਾਰੀ ਨਹੀਂ ਜੋ ਮੌਸਮ ਦੇ ਬਦਲਣ ਨਾਲ ਘੱਟ ਜਾਵੇਗੀ:ਜਨੇਵਾ : ਕੋਰੋਨਾ ਵਾਇਰਸ 'ਤੇ ਵਿਸ਼ਵ ਸਿਹਤ ਸੰਗਠਨ (WHO) ਨੇ ਇੱਕ ਵਾਰ ਫਿਰ ਲੋਕਾਂ ਨੂੰ ਚਿਤਾਵਨੀ  ਦਿੱਤੀ ਹੈ। ਡਬਲਿਊਐਚਓ ਦਾ ਕਹਿਣਾ ਹੈ ਕਿ ਲੋਕਾਂ ਨੂੰ ਕਿਸੇ ਵੀ ਕਿਸਮ ਦੇ ਭੁਲੇਖੇ ਵਿੱਚ ਨਹੀਂ ਰਹਿਣਾ ਚਾਹੀਦਾ ਹੈ ਕਿ ਕੋਰੋਨਾ ਵਾਇਰਸ ਇੱਕ ਮੌਸਮੀ ਬਿਮਾਰੀ ਹੈ ,ਜੋ ਮੌਸਮ ਦੇ ਬਦਲਣ ਨਾਲ ਘੱਟ ਜਾਵੇਗੀ।

ਕੋਰੋਨਾ ਵਾਇਰਸ 'ਤੇ WHO ਦੀ ਸਖ਼ਤ ਚਿਤਾਵਨੀ, ਇਹ ਮੌਸਮੀ ਬਿਮਾਰੀ ਨਹੀਂ ਜੋ ਮੌਸਮ ਦੇ ਬਦਲਣ ਨਾਲ ਘੱਟ ਜਾਵੇਗੀ

ਵਿਸ਼ਵ ਸਿਹਤ ਸੰਗਠਨ ਦੇ ਬੁਲਾਰੇ ਮਾਰਗਰੇਟ ਹੈਰਿਸ ਨੇ ਇਕ ਵਰਚੂਅਲ ਬ੍ਰੀਫਿੰਗ ਦੌਰਾਨ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਇਕ ਵੱਡੀ ਲਹਿਰ ਹੈ। ਉਨ੍ਹਾਂ ਕਰੋਨਾ ਵਾਇਰਸ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਨਾ ਵਰਤਣ ਦੀ ਚਿਤਾਵਨੀ ਦਿੰਦਿਆਂ ਕਿਹਾ ਕਿ ਇਹ ਕਿਸੇ ਆਮ ਇਨਫਲੂਏਜਾ ਵਾਂਗ ਨਹੀਂ ਹੈ ਜੋ ਮੌਸਮ ਬਦਲਣ ਦੇ ਨਾਲ ਘੱਟ ਹੋ ਜਾਵੇਗਾ।

ਕੋਰੋਨਾ ਵਾਇਰਸ 'ਤੇ WHO ਦੀ ਸਖ਼ਤ ਚਿਤਾਵਨੀ, ਇਹ ਮੌਸਮੀ ਬਿਮਾਰੀ ਨਹੀਂ ਜੋ ਮੌਸਮ ਦੇ ਬਦਲਣ ਨਾਲ ਘੱਟ ਜਾਵੇਗੀ

ਇਸੇ ਦੌਰਾਨ ਹਾਂਗਕਾਂਗ 'ਚ ਕੋਰੋਨਾ ਦੇ ਮੁੜ ਰਫ਼ਤਾਰ ਫੜਨ 'ਤੇ ਚਿੰਤਾ ਪ੍ਰਗਟਾਉਂਦਿਆਂ ਉਨ੍ਹਾਂ ਕਿਹਾ ਕਿ ਇਹ ਵਾਇਰਸ ਇਨਸਾਨਾਂ ਦੇ ਕੰਟਰੋਲ ਤੋਂ ਬਾਹਰ ਹੈ, ਹਾਲਾਂਕਿ ਅਸੀਂ ਇਕੱਠੇ ਮਿਲ ਕੇ ਇਸ ਨੂੰ ਫੈਲਣ ਤੋਂ ਕੁੱਝ ਹੱਦ ਤੱਕ ਰੋਕ ਜ਼ਰੂਰ ਸਕਦੇ ਹਾਂ। ਹੈਰਿਸ ਨੇ ਕਿਹਾ ਕਿ ਅਸੀਂ ਹੁਣ ਕੋਰੋਨਾ ਵਾਇਰਸ ਦੀ ਪਹਿਲੀ ਲਹਿਰ ਨਾਲ ਜੂਝ ਰਹੇ ਹਨ।

ਕੋਰੋਨਾ ਵਾਇਰਸ 'ਤੇ WHO ਦੀ ਸਖ਼ਤ ਚਿਤਾਵਨੀ, ਇਹ ਮੌਸਮੀ ਬਿਮਾਰੀ ਨਹੀਂ ਜੋ ਮੌਸਮ ਦੇ ਬਦਲਣ ਨਾਲ ਘੱਟ ਜਾਵੇਗੀ

ਅਮਰੀਕਾ 'ਚ ਗਰਮੀ ਦੇ ਮੌਸਮ ਦੌਰਾਨ ਵੀ ਕੋਰੋਨਾ ਦੇ ਵਧੇਰੇ ਮਾਮਲੇ ਸਾਹਮਣੇ ਆਉਣ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਕਿਹਾ ਕਿ ਸਾਨੂੰ ਜ਼ਿਆਦਾ ਚੌਕਸ ਤੇ ਸੁਰੱਖਿਆ ਦੇ ਨਿਯਮਾਂ ਦੀ ਇੰਨ-ਬਿਨ ਪਾਲਣਾ ਨੂੰ ਯਕੀਨੀ ਬਣਾਉਣ ਦੀ ਲੋੜ ਹੈ। ਲੋਕਾਂ ਨੂੰ ਇਕੱਠਾਂ ਤੋਂ ਦੂਰ ਰਹਿਣ ਦੀ ਸਲਾਹ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਇਕ ਨਵਾਂ ਵਾਇਰਸ ਹੈ ਜੋ ਵੱਖ ਤਰ੍ਹਾਂ ਵਿਵਹਾਰ ਕਰ ਰਿਹਾ ਹੈ ਤੇ ਇਹ ਵਾਇਰਸ ਹਰ ਮੌਸਮ 'ਚ ਰਹਿਣ ਦੇ ਸਮਰੱਥ ਹੈ।

-PTCNews

Related Post