#Coronavirus: ਕੋਰੋਨਾ ਵਾਇਰਸ ਕਾਰਨ NPR ਅਤੇ ਜਨਗਣਨਾ ਅਗਲੇ ਹੁਕਮ ਤੱਕ ਮੁਲਤਵੀ

By  Shanker Badra March 25th 2020 05:52 PM

#Coronavirus: ਕੋਰੋਨਾ ਵਾਇਰਸ ਕਾਰਨ NPR ਅਤੇ ਜਨਗਣਨਾ ਅਗਲੇ ਹੁਕਮ ਤੱਕ ਮੁਲਤਵੀ:ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਦੇਸ਼ ਭਰ ਵਿਚ ਫੈਲਣ ਕਾਰਨ ਸਰਕਾਰ ਨੇ ਜਨਗਣਨਾ ਅਤੇ ਰਾਸ਼ਟਰੀ ਜਨਸੰਖਿਆ ਰਜਿਸਟਰ ਦਾ ਕੰਮ ਅਗਲੇ ਆਦੇਸ਼ਾਂ ਤੱਕ ਰੋਕ ਦਿੱਤਾ ਹੈ। ਪਹਿਲਾਂ ਇਹ ਦੋਵੇਂ ਕਾਰਜ 1 ਅਪ੍ਰੈਲ ਤੋਂ 30 ਸਤੰਬਰ ਦੇ ਵਿਚਕਾਰ ਹੋਣੇ ਸਨ। ਗ੍ਰਹਿ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਐਨਪੀਆਰ ਅਤੇ ਜਨਗਣਨਾ ਦਾ ਕੰਮ ਅਗਲੇ ਹੁਕਮਾਂ ਤੱਕ ਰੋਕ ਦਿੱਤਾ ਗਿਆ ਹੈ।

ਰਾਸ਼ਟਰੀ ਜਨਸੰਖਿਆ ਰਜਿਸਟਰ (ਐਨਪੀਆਰ) ਦਾ ਅਪਡੇਟ ਅਤੇ 2021 ਦੀ ਮਰਦਮਸ਼ੁਮਾਰੀ ਦਾ ਪਹਿਲਾ ਪੜਾਅ ਤਹਿ ਤਰੀਕ 'ਤੇ ਸ਼ੁਰੂ ਨਹੀਂ ਹੋਵੇਗਾ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਿਚ ਕੋਰੋਨਾ ਵਾਇਰਸ ਦਾ ਮੁਕਾਬਲਾ ਕਰਨ ਲਈ 21 ਦਿਨਾਂ ਦਾ ਲਾਕਡਾਊਨ ਕੀਤਾ ਹੈ। ਪੀਐਮ ਮੋਦੀ ਨੇ ਕਿਹਾ, ‘ਇਸ ਲਾਕਡਾਊਨ ਦੀ ਆਰਥਿਕ ਕੀਮਤ ਦੇਸ਼ ਨੂੰ ਭੁਗਤਣੀ ਪਏਗੀ ਪਰ ਹਰ ਭਾਰਤੀ ਦੀ ਜਾਨ ਬਚਾਉਣ ਲਈ ਇਹ ਸਮਾਂ ਭਾਰਤ ਸਰਕਾਰ, ਦੇਸ਼ ਦੀ ਹਰ ਰਾਜ ਸਰਕਾਰ, ਹਰ ਸਥਾਨਕ ਸੰਸਥਾ ਲਈ ਮੇਰੀ ਸਭ ਤੋਂ ਵੱਡੀ ਤਰਜੀਹ ਹੈ।

ਤੁਹਾਨੂੰ ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕੋਰੋਨਾ ਵਾਇਰਸ ਦੇ ਸੰਕਰਮਣ ਨੂੰ ਰੋਕਣ ਲਈ ਇਕ ਅਭਿਆਸ ਕਦਮ ਚੁੱਕਿਆ ਅਤੇ ਦੇਸ਼ ਭਰ ਵਿਚ 21 ਦਿਨਾਂ ਦੇ ਲਾਕਡਾਊਨ ਦਾ ਐਲਾਨ ਕੀਤਾ ਹੈ। ਇਸ ਤੋਂ ਬਾਅਦ ਕੇਂਦਰ ਸਰਕਾਰ ਨੇ ਕਿਹਾ ਕਿ ਸੜਕ, ਰੇਲ ਅਤੇ ਹਵਾਈ ਸੇਵਾਵਾਂ ਬੰਦ ਰਹਿਣਗੀਆਂ।

ਦੱਸ ਦੇਈਏ ਕਿ ਸਿਹਤ ਮੰਤਰਾਲੇ ਅਨੁਸਾਰ ਭਾਰਤ 'ਚ ਕੋਰੋਨਾ ਵਾਇਰਸ ਦੇ ਹੁਣ ਤੱਕ 562 ਕੇਸ ਪਾਜ਼ੀਟਿਵ ਸਾਹਮਣੇ ਆਏ ਹਨ, ਜਿਨ੍ਹਾਂ 'ਚੋਂ 11 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਤਾਮਿਲਨਾਡੂ ਦੇ ਮਦੁਰਈ 'ਚ ਰਾਜਾਜੀ ਹਸਪਤਾਲ 'ਚ ਕੋਰੋਨਾ ਵਾਇਰਸ (COVID-19) ਨਾਲ ਸੰਕ੍ਰਮਿਤ ਇਕ ਵਿਅਕਤੀ ਦੀ ਬੁੱਧਵਾਰ ਸਵੇਰੇ ਮੌਤ ਹੋ ਗਈ ਹੈ।

-PTCNews

Related Post