ਪੰਜਾਬ 'ਚ ਕੋਰੋਨਾ ਦੇ 1407 ਨਵੇਂ ਮਾਮਲੇ, ਇੰਨੇ ਲੋਕਾਂ ਦੀ ਹੋਈ ਮੌਤ

By  Baljit Singh June 9th 2021 08:44 PM

ਚੰਡੀਗੜ੍ਹ: ਕੋਰੋਨਾ ਵਾਇਰਸ ਦੀ ਰਫਤਾਰ ਹੁਣ ਸੂਬੇ ਵਿਚ ਮੱਠੀ ਪੈਂਦੀ ਜਾ ਰਹੀ ਹੈ। ਘਾਤਕ ਵਾਇਰਸ ਕਾਰਨ ਬੁੱਧਵਾਰ ਨੂੰ 66 ਮਰੀਜ਼ਾਂ ਦੀ ਜਾਨ ਚਲੀ ਗਈ ਜਦੋਂ ਕਿ ਇਸ ਲਾਗ ਕਾਰਣ 1407 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ।

ਪੜੋ ਹੋਰ ਖਬਰਾਂ: ਹੁਣ ਹਜ਼ਾਰਾਂ ਸਾਲ ਜੀਏਗਾ ਇਨਸਾਨ! ਲੈਬ ‘ਚ ਤਿਆਰ ਕੀਤਾ ਜਾਵੇਗਾ ਅਮਰ ਬਣਾਉਣ ਵਾਲਾ ਇੰਜੈਕਸ਼ਨ

ਇਸ ਦੇ ਨਾਲ ਹੀ ਪੰਜਾਬ ਵਿਚ ਕੋਰੋਨਾ ਕਾਰਣ ਹੋਣ ਵਾਲੀਆਂ ਮੌਤਾਂ ਦਾ ਅੰਕੜਾ 15293 ਤੱਕ ਪਹੁੰਚ ਗਿਆ ਹੈ। ਸੂਬੇ ਵਿਚ ਕੁੱਲ 5,83,474 ਲੋਕ ਪਾਜ਼ੇਟਿਵ ਪਾਏ ਜਾ ਚੁੱਕੇ ਹਨ ਅਤੇ ਇਸ ਬਿਮਾਰੀ ਨੂੰ ਅੱਜ 2521 ਮਰੀਜ਼ਾਂ ਨੇ ਮਾਤ ਦਿੱਤੀ ਹੈ ਜਿਸ ਦੇ ਚੱਲਦੇ 5,50,837 ਲੋਕ ਇਸ ਤੋਂ ਸਿਹਤਮੰਦ ਹੋਏ ਹਨ। ਸੂਬੇ ਵਿਚ ਪਾਜ਼ੇਟਿਵ ਦਰ ਘੱਟ ਕੇ 2.29 ਫੀਸਦ ਹੋ ਗਈ ਹੈ।

ਪੜੋ ਹੋਰ ਖਬਰਾਂ: ਵ੍ਹਟਸਐਪ ਤੋਂ ਇਸ ਤਰ੍ਹਾਂ ਲੀਕ ਹੋ ਸਕਦੀਆਂ ਹਨ ਤੁਹਾਡੀਆਂ ਪ੍ਰਾਈਵੇਟ ਤਸਵੀਰਾਂ ਤੇ ਚੈਟ

ਇਸ ਸਮੇਂ ਵੀ 17,344 ਲੋਕ ਇਸ ਬਿਮਾਰੀ ਨਾਲ ਲੜ ਰਹੇ ਹਨ। ਇਸ ਦੇ ਨਾਲ ਹੀ ਸੂਬੇ ਵਿਚ ਇਕ ਦਿਨ ਵਿਚ 61,350 ਕੋਰੋਨਾ ਟੈਸਟ ਕੀਤੇ ਗਏ ਹਨ।

ਪੜੋ ਹੋਰ ਖਬਰਾਂ: ਹਰ ਘੰਟੇ 1 ਲੱਖ ਰੁਪਏ ਕਮਾਉਂਦੇ ਹਨ ਭਾਰਤੀ ਖਿਡਾਰੀ, ਦੋਹਰੇ ਸੈਂਕੜੇ ਉੱਤੇ ਮਿਲਦੀ ਹੈ ਇਹ ਰਕਮ

-PTC News

Related Post