ਹਰ ਘੰਟੇ 1 ਲੱਖ ਰੁਪਏ ਕਮਾਉਂਦੇ ਹਨ ਭਾਰਤੀ ਖਿਡਾਰੀ, ਦੋਹਰੇ ਸੈਂਕੜੇ ਉੱਤੇ ਮਿਲਦੀ ਹੈ ਇਹ ਰਕਮ

ਨਵੀਂ ਦਿੱਲੀ: ਭਾਰਤੀ ਕ੍ਰਿਕਟਰ ਦੁਨੀਆ ਵਿਚ ਸਭ ਤੋਂ ਜ਼ਿਆਦਾ ਪੈਸਾ ਕਮਾਉਣ ਵਾਲੇ ਖਿਡਾਰੀਆਂ ਵਿਚ ਸ਼ਾਮਿਲ ਹਨ। ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (BCCI) ਹਰ ਸਾਲ ਖਿਡਾਰੀਆਂ ਦੀ ਸੈਂਟਰਲ ਕਾਂਟਰੈਕਟ ਲਿਸਟ ਜਾਰੀ ਕਰਦਾ ਹੈ। ਬੋਰਡ ਨੇ ਖਿਡਾਰੀਆਂ ਨੂੰ 4 ਗ੍ਰੇਡ ਵਿਚ ਵੰਡਿਆ ਹੈ। ਇਸ ਵਿਚ ਗ੍ਰੇਡ A+, ਗ੍ਰੇਡA, ਗ੍ਰੇਡ B ਅਤੇ ਗ੍ਰੇਡ C ਹਨ।

ਪੜੋ ਹੋਰ ਖਬਰਾਂ: ਹੁਣ ਹਜ਼ਾਰਾਂ ਸਾਲ ਜੀਏਗਾ ਇਨਸਾਨ! ਲੈਬ ‘ਚ ਤਿਆਰ ਕੀਤਾ ਜਾਵੇਗਾ ਅਮਰ ਬਣਾਉਣ ਵਾਲਾ ਇੰਜੈਕਸ਼ਨ

ਗ੍ਰੇਡ A+ ਦੇ ਖਿਡਾਰੀਆਂ ਨੂੰ ਸਾਲਾਨਾ 7 ਕਰੋੜ, ਗ੍ਰੇਡ A ਦੇ ਖਿਡਾਰੀਆਂ ਨੂੰ 5 ਕਰੋੜ, ਗ੍ਰੇਡ B ਦੇ ਖਿਡਾਰੀਆਂ ਨੂੰ 3 ਕਰੋੜ ਤੇ ਗ੍ਰੇਡ C ਦੇ ਖਿਡਾਰੀਆਂ ਨੂੰ 1 ਕਰੋੜ ਰੁਪਏ ਮਿਲਦੇ ਹਨ। ਇਹ ਉਹ ਰਕਮ ਹੈ ਜੋ ਖਿਡਾਰੀਆਂ ਨੂੰ ਮਿਲਣੀ ਤੈਅ ਹੁੰਦੀ ਹੈ ਚਾਹੇ ਉਹ ਕਿੰਨੇ ਵੀ ਮੈਚ ਖੇਡਣ। ਮੰਨ ਲਵੋ ਇੱਕ ਖਿਡਾਰੀ ਹੈ ਅਤੇ ਉਸਦਾ ਨਾਮ ਗ੍ਰੇਡ B ਵਿਚ ਹੈ ਅਤੇ ਉਹ ਸਾਲ ਵਿਚ ਇੱਕ ਵੀ ਮੈਚ ਨਹੀਂ ਖੇਡਿਆ ਪਰ ਇਸ ਦੇ ਬਾਅਦ ਵੀ ਉਸ ਨੂੰ 3 ਕਰੋੜ ਰੁਪਏ ਮਿਲਣਗੇ।

ਖਿਡਾਰੀਆਂ ਨੂੰ ਬੀਸੀਸੀਆਈ ਤੋਂ ਮਿਲਣ ਵਾਲੇ ਇਨ੍ਹਾਂ ਪੈਸਿਆਂ ਤੋਂ ਇਲਾਵਾ ਮੈਚ ਫੀਸ ਵੀ ਮਿਲਦੀ ਹੈ। ਉਨ੍ਹਾਂ ਨੂੰ ਇੱਕ ਟੈਸਟ ਮੈਚ ਲਈ 15 ਲੱਖ ਰੁਪਏ, ਇੱਕ ਵਨਡੇ ਦੇ 6 ਲੱਖ ਰੁਪਏ ਅਤੇ ਇੱਕ ਟੀ20 ਮੈਚ ਖੇਡਣ ਦੇ 3 ਲੱਖ ਰੁਪਏ ਮਿਲਦੇ ਹਨ। ਜੇਕਰ ਕੋਈ ਖਿਡਾਰੀ ਪਲੇਇੰਗ 11 ਦਾ ਹਿੱਸਾ ਨਹੀਂ ਹੈ ਤਾਂ ਉਸਨੂੰ ਇਸ ਰਕਮ ਦਾ 50 ਫੀਸਦੀ ਮਿਲਦਾ ਹੈ। ਆਮਤੌਰ ਉੱਤੇ ਇੱਕ ਟੀ20 ਮੈਚ 3 ਘੰਟੇ ਦਾ ਹੁੰਦਾ ਹੈ ਤਾਂ ਇਸ ਹਿਸਾਬ ਨਾਲ ਉਹ ਤਿੰਨ ਘੰਟੇ ਵਿਚ 3 ਲੱਖ ਰੁਪਏ ਕਮਾ ਲੈਂਦੇ ਹਨ।

ਪੜੋ ਹੋਰ ਖਬਰਾਂ: ਹੁਸ਼ਿਆਰਪੁਰ ‘ਚ ਸਫਾਈ ਕਰਮਚਾਰੀਆਂ ਦਾ ਰੋਸ਼ ਅੱਜ 28ਵੇਂ ਦਿਨ ‘ਚ ਪੁੱਜਾ

ਖਿਡਾਰੀਆਂ ਨੂੰ ਇਸ ਤੋਂ ਇਲਾਵਾ ਵੀ ਪੈਸੇ ਮਿਲਦੇ ਹਨ, ਜਿਸ ਬੋਨਸ ਮਨੀ ਕਿਹਾ ਜਾਂਦਾ ਹੈ। ਇਹ ਇੱਕ ਇਨਾਮ ਹੁੰਦਾ ਹੈ ਜੋ ਟੈਸਟ ਕ੍ਰਿਕਟਰ ਨੂੰ ਮਿਲਦਾ ਹੈ। ਜੇਕਰ ਕਿਸੇ ਖਿਡਾਰੀ ਨੇ ਦੋਹਰਾ ਸੈਂਕੜਾ ਬਣਾਇਆ ਤਾਂ ਉਸ ਨੂੰ 7 ਲੱਖ ਰੁਪਏ ਵਧੇਰੇ ਮਿਲਦੇ ਹਨ। ਜਦੋਂ ਕਿ ਸੈਂਕੜਾ ਮਾਰਨ ਉੱਤੇ 5 ਲੱਖ ਰੁਪਏ ਮਿਲਦੇ ਹਨ। ਉਥੇ ਹੀ, ਜੇਕਰ ਕਿਸੇ ਗੇਂਦਬਾਜ਼ ਨੇ 5 ਵਿਕਟਾਂ ਲਈਆਂ ਤਾਂ ਉਸ ਨੂੰ 5 ਲੱਖ ਰੁਪਏ ਬੋਨਸ ਮਿਲਦੇ ਹਨ। ਇਹ ਪੈਸਾ ਮੈਚ ਫੀਸ ਦਾ ਹਿੱਸਾ ਨਹੀਂ ਹੁੰਦਾ ਹੈ।

-PTC News