ਦੂਜੀ ਤਿਮਾਹੀ 'ਚ ਦੇਸ਼ ਦੀ GDP ਵਿਕਾਸ ਦਰ 8.4 ਫੀਸਦੀ ਰਹੀ, ਅੱਠ ਕੋਰ ਸੈਕਟਰਾਂ 'ਚ ਵਿਕਾਸ ਦਰ ਵਧੀ

By  Riya Bawa November 30th 2021 09:02 PM -- Updated: November 30th 2021 09:06 PM

GDP grows: ਸਰਕਾਰ ਵੱਲੋਂ ਦੂਜੀ ਤਿਮਾਹੀ ਲਈ ਜੀਡੀਪੀ ਵਿਕਾਸ ਦਰ ਦੇ ਅੰਕੜੇ ਜਾਰੀ ਕੀਤੇ ਗਏ ਹਨ। ਉਨ੍ਹਾਂ ਮੁਤਾਬਕ ਜੁਲਾਈ-ਸਤੰਬਰ ਤਿਮਾਹੀ 'ਚ ਵਿਕਾਸ ਦਰ 'ਚ ਵਾਧਾ ਹੋਇਆ ਹੈ। ਅੰਕੜਿਆਂ ਮੁਤਾਬਕ ਦੂਜੀ ਤਿਮਾਹੀ 'ਚ ਭਾਰਤ ਦੀ ਜੀਡੀਪੀ 8.4 ਫੀਸਦੀ ਦੀ ਦਰ ਨਾਲ ਵਧੀ ਹੈ। ਜੇਕਰ ਅਸੀਂ ਕੋਰ ਸੈਕਟਰ ਦੀ ਗੱਲ ਕਰੀਏ ਤਾਂ ਅੱਠ ਕੋਰ ਸੈਕਟਰਾਂ ਵਿੱਚ ਵਿਕਾਸ ਦਰ ਵਧੀ ਹੈ। ਅਕਤੂਬਰ 'ਚ ਉਨ੍ਹਾਂ ਦੀ ਵਿਕਾਸ ਦਰ 7.5 ਫੀਸਦੀ ਦੀ ਰਫਤਾਰ ਨਾਲ ਵਧੀ ਹੈ।

India GDP growth Fiscal deficit Indian economy जीडीपी ग्रोथ भारत की जीडीपी भारतीय अर्थव्यवस्था

ਮੰਗਲਵਾਰ ਨੂੰ ਜਾਰੀ ਅਧਿਕਾਰਤ ਅੰਕੜਿਆਂ ਮੁਤਾਬਕ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ ਜੀਡੀਪੀ (ਕੁੱਲ ਘਰੇਲੂ ਉਤਪਾਦ) ਵਿਕਾਸ ਦਰ 20.1 ਫੀਸਦੀ ਰਹੀ। ਇਸ ਦੇ ਨਾਲ ਹੀ ਪਿਛਲੇ ਸਾਲ ਅਪ੍ਰੈਲ-ਜੂਨ ਤਿਮਾਹੀ 'ਚ ਆਰਥਿਕ ਵਿਕਾਸ ਦਰ 'ਚ 24.4 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਸੀ।

GDP Growth in India: GDP contracts 7.3 percent for FY 2020-21

ਦੱਸ ਦੇਈਏ ਕਿ ਸਥਿਰ ਕੀਮਤਾਂ (2011-12) 'ਤੇ ਜੀਡੀਪੀ 2021-22 ਦੀ ਅਪ੍ਰੈਲ-ਸਤੰਬਰ ਮਿਆਦ ਵਿੱਚ 68.11 ਲੱਖ ਕਰੋੜ ਰੁਪਏ ਹੋਣ ਦਾ ਅਨੁਮਾਨ ਹੈ, ਜੋ ਪਿਛਲੇ ਸਾਲ ਦੀ ਸਮਾਨ ਮਿਆਦ ਵਿੱਚ 59.92 ਲੱਖ ਕਰੋੜ ਰੁਪਏ ਸੀ। ਇਸ ਤਰ੍ਹਾਂ, ਇਹ ਚਾਲੂ ਵਿੱਤੀ ਸਾਲ ਦੀ ਪਹਿਲੀ ਛਿਮਾਹੀ (ਅਪ੍ਰੈਲ-ਸਤੰਬਰ) ਵਿੱਚ 13.7 ਫੀਸਦੀ ਦੀ ਵਾਧਾ ਦਰ ਦਰਸਾਉਂਦਾ ਹੈ ਜਦਕਿ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ 'ਚ ਇਸ 'ਚ 15.9 ਫੀਸਦੀ ਦੀ ਗਿਰਾਵਟ ਆਈ ਸੀ।

India's FY21 GDP to contract 7.7 percent, says govt in first advance estimate

-PTC News

Related Post