ਇੰਝ ਕਰਵਾਇਆ ਵਿਆਹ ਕਿ ਹਰ ਪਾਸੇ ਹੋ ਰਹੀ ਹੈ ਚਰਚਾ, ਦੇਖੋ ਤਸਵੀਰਾਂ

By  Joshi January 28th 2018 10:57 AM -- Updated: January 28th 2018 01:41 PM

Couple gets married 400 ft above ground, see pictures!: ਪੰਜਾਬ ਵਿੱਚ ਸਾਨੂੰ ਆਮ ਦੇਖਣ ਨੂੰ ਮਿਲਦਾ ਹੈ ਕਿ ਲੋਕ ਵੱਖਰੇ ਵੱਖਰੇ ਢੰਗ ਨਾਲ ਵਿਆਹ ਕਰਵਾ ਕੇ ਇਸ ਦਿਨ ਨੂੰ ਯਾਦਗਾਰੀ ਬਣਾਉਂਦੇ ਹਨ।  ਕੋਈ ਵਿਅਕਤੀ ਬਰਾਤ ਹੈਲੀਕਪਟਰ 'ਤੇ ਲੈ ਕੇ ਆਉਂਦਾ ਹੈ ਤਾਂ ਕੋਈ ਟਰੈਕਟਰ 'ਤੇ। Couple gets married 400 ft above ground, see pictures!ਹੁਣ ਇਸ ਚਲਣ ਦਾ ਅਸਰ ਸੱਤ ਸਮੁੰਦਰੋਂ ਪਾਰ ਵੀ ਦੇਖਣ ਨੂੰ ਮਿਲਿਆ ਹੈ, ਜਿੱਥੇ ਕੈਲੀਫੋਰਨੀਆ ਵਿੱਚ ਰਹਿਣ ਵਾਲੇ ਇੱਕ ਜੋੜੇ ਵੱਲੋਂ ਪਹਾੜਾਂ ਦੇ ਵਿਚਕਾਰ ਜਾਲ ਬੰਨ੍ਹਵਾ ਕੇ 400 ਫੁੱਟ ਦੀ ਉਚਾਈ 'ਤੇ ਵਿਆਹ ਕਰਵਾਉਣ ਦੀ ਖਬਰ ਹੈ। Couple gets married 400 ft above ground, see pictures!: ਬਹੁਤ ਸਾਰੇ ਲੋਕ ਆਪਣੇ ਵਿਆਹ ਨੂੰ ਯਾਦਗਾਰ ਬਣਾਉਣ ਲਈ ਸ਼ਹਿਰ ਤੋਂ ਦੂਰ ਸਮੁੰਦਰ ਦੇ ਕਿਨਾਰੇ ਜਾਂ ਫਿਰ ਦੂਜੇ ਦੇਸ਼ ਵਿੱਚ ਜਾਂਦੇ ਹਨ ਪਰ ਇਸ ਅਮਰੀਕੀ ਜੋੜੇ ਨੇ ਕੁਝ ਵੱਖਰੇ ਹੀ ਢੰਗ ਨਾਲ ਵਿਆਹ ਕਰਵਾਇਆ ਹੈ। Couple gets married 400 ft above ground, see pictures!ਅਜਿਹਾ ਕਰ ਕੇ ਇਹ ਜੋੜ੍ਹਾ ਪਿਛਲੇ ਦਿਨਾਂ ਤੋਂ ਕਾਫੀ ਚਰਚਾ 'ਚ ਹੈ ਅਤੇ ਉਹਨਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜੀ ਨਾਲ ਵਾਇਰਲ ਹੋ ਰਹੀਆਂ ਹਨ। ਲੋਕ ਇਹਨਾਂ ਤਸਵੀਰਾਂ 'ਤੇ ਬਹੁਤ ਸਾਰੇ ਕੁਮੈਂਟ ਅਤੇ ਵਧਾਈ ਸੰਦੇਸ਼ ਭੇਜ ਰਹੇ ਹਨ।  ਇਸ ਖੁਸ਼ੀ ਭਰੇ ਮਾਹੌਲ ਨੂੰ ਦੇਖ ਕੇ ਉਹਨਾਂ ਦੇ ਰਿਸ਼ਤੇਦਾਰ ਵੀ ਬਹੁਤ ਖੁਸ਼ ਸਨ। ਇਸ ਦੌਰਾਨ ਉਨ੍ਹਾਂ 'ਤੇ ਪੈਰਾਸ਼ੂਟ ਰਾਹੀ ਫੁੱਲਾਂ ਦੀ ਬਰਸਾਤ ਵੀ ਕੀਤੀ ਗਈ ਜੋ ਕਿ ਪੂਰੇ ਨਜ਼ਾਰ ਨੂੰ ਹੋਰ ਵੀ ਮਨਮੋਹਕ ਬਣਾ ਰਿਹਾ ਸੀ। —PTC News

Related Post