ਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ 3.57 ਲੱਖ ਕੋਰੋਨਾ ਦੇ ਨਵੇਂ ਕੇਸ ਆਏ ਸਾਹਮਣੇ ,  3449 ਮੌਤਾਂ 

By  Shanker Badra May 4th 2021 12:44 PM

ਨਵੀਂ ਦਿੱਲੀ : ਭਾਰਤ ਵਿੱਚ ਕੋਰੋਨਾ ਲਾਗ ਦੀ ਦੂਜੀ ਲਹਿਰ ਬੇਕਾਬੂ ਹੁੰਦੀ ਜਾ ਰਹੀ ਹੈ। ਦੇਸ਼ 'ਚ ਕੋਰੋਨਾ ਦੀ ਰਫ਼ਤਾਰ ਕਾਬੂ ਹੋਣ ਦਾ ਨਾਂ ਨਹੀਂ ਲੈ ਰਹੀ। ਹਰ ਰੋਜ਼ ਲਾਗ ਦੇ ਲੱਖਾਂ ਮਾਮਲਿਆਂ ਤੇ ਮੌਤਾਂ ਦੀ ਗਿਣਤੀ ਰਿਕਾਰਡ ਪੱਧਰ 'ਤੇ ਵਧ ਰਹੀ ਹੈ।ਭਾਰਤ ਵਿੱਚ ਲਗਾਤਾਰ 7 ਵੇਂ ਦਿਨ ਸਾਢੇ ਤਿੰਨ ਲੱਖ ਤੋਂ ਵੱਧ ਕੋਰੋਨਾ ਕੇਸ ਦਰਜ ਕੀਤੇ ਗਏ ਹਨ।

ਕੀ ਨੱਕ 'ਚ ਨਿੰਬੂ ਦੇ ਰਸ ਦੀਆਂ 2 ਬੂੰਦਾਂ ਪਾਉਣ ਨਾਲ ਖ਼ਤਮ ਹੋ ਜਾਵੇਗਾ ਕੋਰੋਨਾ ?  ਜਾਣੋਂ ਇਸ ਦਾਅਵੇ ਦੀ ਸੱਚਾਈ 

COVID-19 crisis : India reports 3.57 lakh new cases, 3,449 deaths in 24 hours ਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ 3.57 ਲੱਖ ਕੋਰੋਨਾ ਦੇ ਨਵੇਂ ਕੇਸ ਆਏ ਸਾਹਮਣੇ ,  3449 ਮੌਤਾਂ

ਸਿਹਤ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਵਿੱਚ 357,229 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ ਤੇ 3449 ਸੰਕਰਮਿਤ ਲੋਕਾਂ ਨੇ ਆਪਣੀਆਂ ਜਾਨਾਂ ਗੁਆਈ ਹਨ। ਹਾਲਾਂਕਿ , 3,20,289 ਲੋਕਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ ਅਤੇ ਹਸਪਤਾਲ ਤੋਂ ਸਿਹਤਯਾਬ ਹੋ ਕੇ ਵਾਪਸ ਆਪਣੇ ਘਰ ਪਰਤੇ ਹਨ।

COVID-19 crisis : India reports 3.57 lakh new cases, 3,449 deaths in 24 hours ਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ 3.57 ਲੱਖ ਕੋਰੋਨਾ ਦੇ ਨਵੇਂ ਕੇਸ ਆਏ ਸਾਹਮਣੇ ,  3449 ਮੌਤਾਂ

ਇਸ ਤੋਂ ਬਾਅਦ ਹੁਣ ਦੇਸ਼ ਵਿਚ ਕੋਰੋਨਾ ਮਰੀਜ਼ਾਂ ਦਾ ਅੰਕੜਾ 2 ਕਰੋੜ 2 ਲੱਖ 82 ਹਜ਼ਾਰ 833 ਹੋ ਗਿਆ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ 2 ਲੱਖ 22 ਹਜ਼ਾਰ 408 ਹੋ ਗਈ ਹੈ। ਫਿਲਹਾਲ ਦੇਸ਼ ਵਿਚ ਸਿਹਤਯਾਬ ਹੋਏ ਲੋਕਾਂ ਦੀ ਗਿਣਤੀਇੱਕ ਕਰੋੜ 66 ਲੱਖ 13 ਹਜ਼ਾਰ 292 ਹੈ। ਦੇਸ਼ ਵਿਚ ਇਸ ਸਮੇਂ ਐਕਟਿਵ ਮਾਮਲਿਆਂ ਦੀ ਗਿਣਤੀ 34 ਲੱਖ 47 ਹਜ਼ਾਰ 133 ਹੈ।

COVID-19 crisis : India reports 3.57 lakh new cases, 3,449 deaths in 24 hours ਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ 3.57 ਲੱਖ ਕੋਰੋਨਾ ਦੇ ਨਵੇਂ ਕੇਸ ਆਏ ਸਾਹਮਣੇ ,  3449 ਮੌਤਾਂ

ਦੱਸ ਦੇਈਏ ਕਿ ਦੇਸ਼ ਵਿਚ 16 ਜਨਵਰੀ ਤੋਂ ਕੋਰੋਨਾ ਵੈਕਸੀਨੇਸ਼ਨ ਮੁਹਿੰਮ ਦੀ ਸ਼ੁਰੂਆਤ ਹੋਈ ਸੀ, ਜਿਸ ਤਹਿਤ ਹੁਣ ਤੱਕ ਕੁਲ 15,89,32,921 ਲੋਕਾਂ ਨੂੰ ਵੈਕਸੀਨ ਦੀ ਖੁਰਾਕ ਦਿੱਤੀ ਜਾ ਚੁੱਕੀ ਹੈ।ਦੇਸ਼ ਵਿਚ ਕੋਰੋਨਾ ਦੀ ਮੌਤ ਦਰ 1.10 ਪ੍ਰਤੀਸ਼ਤ ਹੈ ਜਦੋਂ ਕਿ ਰਿਕਵਰੀ ਰੇਟ 82 ਪ੍ਰਤੀਸ਼ਤ ਤੋਂ ਘੱਟ ਹੈ। ਐਕਟਿਵ ਮਾਮਲੇ ਵੱਧ ਕੇ 17 ਪ੍ਰਤੀਸ਼ਤ ਹੋ ਗਏ। ਕੋਰੋਨਾ ਐਕਟਿਵ ਕੇਸ ਵਿੱਚ ਭਾਰਤ ਦੁਨੀਆ ਵਿੱਚ ਦੂਜੇ ਨੰਬਰ 'ਤੇ ਹੈ।

COVID-19 crisis : India reports 3.57 lakh new cases, 3,449 deaths in 24 hours ਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ 3.57 ਲੱਖ ਕੋਰੋਨਾ ਦੇ ਨਵੇਂ ਕੇਸ ਆਏ ਸਾਹਮਣੇ ,  3449 ਮੌਤਾਂ

ਪੜ੍ਹੋ ਹੋਰ ਖ਼ਬਰਾਂ : ਪੰਜਾਬ 'ਚ ਫ਼ਿਲਹਾਲ ਨਹੀਂ ਲੱਗੇਗਾ ਮੁਕੰਮਲ ਲੌਕਡਾਊਨ , ਇਸ ਮੰਤਰੀ ਨੇ ਕੀਤਾ ਐਲਾਨ 

ਇਸ ਦੇ ਨਾਲ ਹੀ ਸੋਮਵਾਰ ਨੂੰ ਮਹਾਰਾਸ਼ਟਰ ਵਿਚ ਕੋਰੋਨਾ ਦੇ 48,621 ਨਵੇਂ ਮਾਮਲੇ ਸਾਹਮਣੇ ਆਏ ਹਨ , ਪੀੜਤ ਲੋਕਾਂ ਦੀ ਗਿਣਤੀ ਵਧ ਕੇ 47,71,022 ਹੋ ਗਈ ਹੈ। ਮਹਾਰਾਸ਼ਟਰ ਵਿਚ ਪਿਛਲੇ 30 ਦਿਨਾਂ ਦੀ ਮਿਆਦ ਵਿਚ ਪਹਿਲੀ ਵਾਰ ਸੋਮਵਾਰ ਨੂੰ ਨਵੇਂ ਕੇਸਾਂ ਦੀ ਗਿਣਤੀ 50,000 ਦੇ ਅੰਕੜੇ ਤੋਂ ਹੇਠਾਂ ਦਰਜ ਕੀਤੀ ਗਈ। ਕੋਵਿਡ ਦੇ 567 ਹੋਰ ਮਰੀਜ਼ਾਂ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 70,851 ਹੋ ਗਈ।

-PTCNews

Related Post