ਕੋਰੋਨਾ ਮਹਾਮਾਰੀ 'ਤੇ ਪ੍ਰਧਾਨਮੰਤਰੀ ਮੋਦੀ ਦਾ ਦੇਸ਼ ਨੂੰ ਸੰਦੇਸ਼

By  Jagroop Kaur November 24th 2020 03:18 PM -- Updated: November 24th 2020 03:23 PM

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਲਾਈਵ ਹੋ ਕੇ ਦੇਸ਼ ਨੂੰ ਕੋਰੋਨਾ ਮਹਾਮਾਰੀ ਤੋਂ ਨਜਿੱਠਣ ਲਈ ਅਹਿਤਿਆਤ ਵਰਤਣ ਲਈ ਇਕ ਵਾਰ ਫਿਰ ਤੋਂ ਸੁਚੇਤ ਕੀਤਾ ਹੈ , ਮੋਦੀ ਨੇ ਕਿਹਾ ਕਿ ਦੇਸ਼ ਵਿਚ ਮੁੜ ਤੋਂ ਕੋਰੋਨਾ ਦੀ ਬਿਮਾਰੀ 'ਚ ਵਾਧਾ ਹੋ ਰਿਹਾ ਹੈ ਇਸ ਲਈ ਲੋਕਾਂ ਨੂੰ ਅਜੇ ਵੀ ਅਹਿਤਿਆਤ ਵਰਤਣ ਦੀ ਲੋੜ ਹੈ। ਸਦਾ ਅਹਿਮ ਟੀਚਾ ਮੌਤ ਦਰ ਨੂੰ ਘੱਟ ਕਰਨਾ ਹੈ , ਨਾ ਕਿ ਵਧਾਉਣਾ।

ਪ੍ਰਧਾਨ ਮੰਤਰੀ ਨੇ ਅੱਜ ਕੋਰੋਨਾ ਵੈਕਸੀਨ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵੈਕਸੀਨ ਕਦੋਂ ਆਵੇਗੀ, ਇਸ ਦਾ ਸਮਾਂ ਅਸੀਂ ਤੈਅ ਨਹੀਂ ਕਰ ਸਕਦੇ ਸਗੋਂ ਕਿ ਇਹ ਵਿਗਿਆਨੀਆਂ ਦੇ ਹੱਥਾਂ 'ਚ ਹੈ। ਦਰਅਸਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 8 ਸੂਬਿਆਂ ਦੇ ਮੁੱਖ ਮੰਤਰੀ ਨਾਲ ਬੈਠਕ 'ਚ ਇਹ ਗੱਲ ਆਖੀ ਹੈ। ਮੋਦੀ ਨੇ ਕਿਹਾ ਕਿ ਕੋਰੋਨਾ ਵੈਕਸੀਨ ਨੂੰ ਲੈ ਕੇ ਕੁਝ ਲੋਕ ਰਾਜਨੀਤੀ ਕਰ ਰਹੇ ਹਨ ਪਰ ਕਿਸੇ ਨੂੰ ਰਾਜਨੀਤੀ ਕਰਨ ਤੋਂ ਰੋਕਿਆ ਨਹੀਂ ਜਾ ਸਕਦਾ।

Amid lockdown worries, PM Modi holds key meet with CMs on corona surge -  The Financial Express

ਭਾਰਤ ਜੋ ਵੀ ਵੈਕਸੀਨ ਆਪਣੇ ਨਾਗਰਿਕਾਂ ਨੂੰ ਦੇਵੇਗਾ, ਉਹ ਸਹੀ ਹੋਵੇਗੀ। ਵੈਕਸੀਨ ਦੀ ਡੋਜ਼ ਅਤੇ ਕੀਮਤ ਵੀ ਅਜੇ ਤੈਅ ਨਹੀਂ ਹੈ। ਫਰੰਟ ਲਾਈਨਜ਼ 'ਤੇ ਲੜਨ ਵਾਲੇ ਕੋਰੋਨਾ ਯੋਧਿਆਂ ਨੂੰ ਤਰਜ਼ੀਹ ਦਿੱਤੀ ਜਾਵੇਗੀ ਕਿ ਉਨ੍ਹਾਂ ਨੂੰ ਪਹਿਲਾਂ ਵੈਕਸੀਨ ਦੀ ਡੋਜ਼ ਦਿੱਤੀ ਜਾਵੇ।

Coronavirus live updates: Form task force at district level for Covid vaccine, PM tells CMs

ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ, ਭਾਰਤ ਦੇ ਕੋਵਿਡ -19 ਕੇਸਾਂ ਦਾ ਭਾਰ ਇਕ ਦਿਨ ਵਿਚ, 91,975. ਕੋਰੋਨਾਵਾਇਰਸ ਨਾਲ ਹੋਣ ਦੀ ਬਿਮਾਰੀ ਦੇ ਨਾਲ 91 ਲੱਖ ਦੇ ਪਾਰ ਹੋ ਗਿਆ ਹੈ, ਜਦੋਂ ਕਿ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਇਸ ਦੀ ਬਰਾਮਦਗੀ 86,04,955 ਹੋ ਗਈ ਹੈ। ਕੋਰੋਨਾਵਾਇਰਸ ਦੇ ਕੁੱਲ ਕੇਸ 91,77,841 'ਤੇ ਹਨ ਜਦੋਂ ਕਿ ਮਰਨ ਵਾਲਿਆਂ ਦੀ ਗਿਣਤੀ 1,34,218' ਤੇ ਪਹੁੰਚ ਗਈ

 

Related Post