ਮਿਸੀਸਾਗਾ: ਹਾਈਵੇ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ, 7 ਜ਼ਖਮੀ, 1 ਦੀ ਮੌਤ

By  Joshi January 29th 2018 01:34 PM

Crash on QEW in Mississauga leaves 7 injured, 1 dead, 1 in critical condition: ਕੈਨੇਡਾ ਮਿਸੀਸਾਗਾ: ਹਾਈਵੇ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ, 7 ਜ਼ਖਮੀ, 1 ਦੀ ਮੌਤ

ਕੈਨੇਡਾ ਦੇ ਸ਼ਹਿਰ ਮਿਸੀਸਾਗਾ ਵਿੱਚ QEW ਇੱਕ ਭਿਆਨਕ ਹਾਸਦੇ ਨੇ ਕਈ ਘਰਾਂ ਦੇ ਚਿਰਾਗ ਬੁਝਾ ਦਿੱਤੇ ਹਨ। ਇਹ ਹਾਦਸਾ ਹਾਈਵੇਅ 'ਤੇ ਕੁਆਥਰਾ ਰੋਡ ਨੇੜੇ ਵਾਪਰਿਆ, ਜਿਸ 'ਚ ਪੰਜ ਗੱਡੀਆਂ ਇੱਕ ਤੋਂ ਬਾਅਦ ਇੱਕ ਆਪਸ 'ਚ ਟਕਰਾ ਗਈਆਂ।

ਇਸ ਭਿਆਨਕ ਸੜਕ ਹਾਦਸੇ ਵਿੱਚ ਜਿੱਥੇ ਇੱਕ ਵਿਅਕਤੀ ਦੀ ਮੌਤ ਹੋ ਗਈ, ਉਥੇ ਹੀ ਕੁੱਲ 7 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ ਜਦਕਿ 1 ਹੋਰ ਮਹਿਲਾ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

Crash on QEW in Mississauga leaves 7 injured, 1 dead, 1 in critical conditionਮਿਲੀ ਜਾਣਕਾਰੀ ਮੁਤਾਬਕ, 5 ਗੱਡੀਆਂ ਦੀ ਟੱਕਰ ਹੋਣ 'ਤੇ ਇਹ ਹਾਦਸਾ ਇੰਨ੍ਹੀ ਭਿਆਨਕ ਤਰ੍ਹਾਂ ਵਾਪਰਿਆ ਕਿ ਦੂਸਰੀ ਔਰਤ ਨੂੰ ਬਾਹਰ ਕੱਢਣ ਵਿਚ ਇੱਕ ਘੰਟੇ ਦਾ ਸਮਾਂ ਲੱਗ ਗਿਆ।

ਇਸ ਘਟਨਾ ਤੋਂ ਬਾਅਦ ਕਈ ਘੰਟਿਆਂ ਤੱਕ ਆਨ-ਰੈਂਪਸ ਨੂੰ ਬੰਦ ਰੱਖਿਆ ਗਿਆ। ਜ਼ਖਮੀ ਵਿਅਕਤੀਆਂ ਨੂੰ ਤੁਰੰਤ ਹਸਪਤਾਲ ਲਜਾਇਆ ਗਿਆ ਸੀ।

ਫਿਲਹਾਲ, ਮਾਮਲੇ ਦੀ ਜਾਂਚ ਪੁਲਿਸ ਵਲੋ ਲਗਾਤਾਰ ਜਾਰੀ ਹੈ।

—PTC News

Related Post