ਨਹੀਂ ਬਚਿਆ ਹੁਣ ਹੋਰ ਕੋਲਾ,ਝੱਲਣੇ ਪੈਣਗੇ ਬਿੱਜਲੀ ਕੱਟ :ਵੇਨੂੰ ਪ੍ਰਸਾਦ

By  Jagroop Kaur November 3rd 2020 05:38 PM -- Updated: November 3rd 2020 06:28 PM

ਪੰਜਾਬ ਵਿੱਚ ਬਿਜਲੀ ਦੇ ਹਾਲਾਤ ਕਾਫੀ ਚਿੰਤਾਜਨਕ ਸਥਿਤੀ 'ਤੇ ਪਹੁੰਚ ਗਏ ਹਨ। ਜਿਸ ਨਾਲ ਲੋਕਾਂ ਨੂੰ ਬਿਜਲੀ ਦੇ ਲਗਾਤਾਰ ਕੱਟਾਂ ਦਾ ਸਾਹਮਣਾ ਕਰਨਾ ਪਏਗਾ। ਇਸ ਦੀ ਪੁਸ਼ਟੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਚੇਅਰਮੈਨ ਵੇਨੂੰ ਪ੍ਰਸਾਦ ਕਰਦਿਆਂ ਦੱਸਿਆ ਕਿ ਬਿਜਲੀ ਦੇ ਹਾਲਾਤ ਕਾਫੀ ਖਰਾਬ ਹੋ ਚੁੱਕੇ ਹਨ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਕੋਲੇ ਦੀ ਘਾਟ ਹੋਣ ਕਾਰਨ ਅੱਜ ਆਖਰੀ ਥਰਮਲ ਪਲਾਂਟ ਵੀ 3 ਵਜੇ ਤੱਕ ਬੰਦ ਹੋ ਜਾਏਗਾ, ਜਿਸ ਦੇ ਚੱਲਦਿਆਂ ਬਿਜਲੀ ਕੱਟ ਲਗਾਉਣ ਤੋਂ ਇਲਾਵਾ ਕੋਈ ਹੱਲ ਨਹੀਂ ਹੈ।ਇਸ 'ਤੇ ਵਧੇਰੇ ਜਾਣਕਾਰੀ ਦਿੰਦੇ ਹੋਏ ਚੇਅਰਮੈਨ ਵੇਨੂੰ ਪ੍ਰਸਾਦ ਨੇ ਦੱਸਿਆ ਕਿ ਸੂਬੇ ਵਿੱਚ ਬਿਜਲੀ ਦੇ ਹਾਲਾਤ ਕਾਫੀ ਨਾਜ਼ੁਕ ਹਨ। ਪਿਛਲੇ 40 ਦਿਨਾਂ ਤੋਂ ਕੋਲਾ ਨਹੀਂ ਮਿਲ ਰਿਹਾ।, ਅਤੇ ਜੋ ਤਿੰਨ ਨਿੱਜੀ ਥਰਮਲ ਪਲਾਂਟ ਵੱਡੀ ਮਾਤਰਾ ਵਿੱਚ ਬਿਜਲੀ ਪੈਦਾ ਕਰਦੇ ਹਨ, ਉਹ ਵੀ ਪੂਰੀ ਤਰ੍ਹਾਂ ਬੰਦ ਹੈ। ਵੇਨੂ ਪ੍ਰਸਾਦ ਨੇ ਦੱਸਿਆ ਕਿ ਅੱਜ ਵੀ ਖੇਤੀਬਾੜੀ ਸੈਕਟਰ ਅਤੇ ਘਰੇਲੂ ਬਿਜਲੀ ਦੇ ਕੱਟ ਲਗਾਏ ਗਏ ਹਨ ਅਤੇ ਅੱਗੇ ਵੀ ਜੇਕਰ ਇਹ ਧਰਨਾ ਨਹੀਂ ਚੁੱਕਿਆ ਜਾਂਦਾ ਤਾਂ ਕੱਟ ਲਗਾਉਣ ਤੋਂ ਇਲਾਵਾ ਸਾਡੇ ਕੋਲ ਕੋਈ ਚਾਰਾ ਨਹੀਂ ਰਹੇਗਾUK government spells out plan to shut down coal plantsਅਸੀਂ ਰੋਜ਼ਾਨਾ ਪਾਵਰ ਐਕਸਚੇਂਜ ਤੋਂ 2000-3000 ਮੈਗਾਵਾਟ ਪਾਵਰ ਖਰੀਦ ਰਹੇ ਹਾਂ। ਪਰ ਕੁਝ ਕਾਰਨਾਂ ਕਰਕੇ ਬਾਹਰੋਂ ਬਿਜਲੀ ਲਈ ਇਨ੍ਹਾਂ 'ਤੇ ਨਿਰਭਰ ਨਹੀਂ ਹੋਇਆ ਜਾ ਸਕਦਾ। ਉਨ੍ਹਾਂ ਛੇਤੀ ਹੀ ਧਰਨੇ ਚੁੱਕੇ ਜਾਣ ਦੀ ਉਮੀਦ ਪ੍ਰਗਟਾਈ ਤਾਂਜੋ ਮਾਲ ਗੱਡੀਆਂ ਦੀ ਆਵਾਜਾਈ ਬਹਾਲ ਹੋਵੇ ਅਤੇ ਸੂਬੇ ਨੂੰ ਕੋਲੇ ਦੀ ਸਪਲਾਈ ਹੋ ਸਕੇ, ਜਿਸ ਨਾਲ ਲੋਕਾਂ ਨੂੰ ਆਉਣ ਵਾਲੀ ਪ੍ਰੇਸ਼ਾਨੀ ਤੋਂ ਨਿਜਾਤ ਮਿਲੇਗੀ।

ਹੋਰ ਪੜ੍ਹੋ : http://70 ਸਾਲਾ ਬਜ਼ੁਰਗ ਬੇਬੇ ਦੇ ਪਰੌਂਠਿਆਂ ਦੇ ਮੁਰੀਦ ਹੋਏ ਪੰਜਾਬੀ ਕਲਾਕਾਰ, Diljit ਨੇ ਤਾਂ ਕਰਲਿਆ ਪੱਕਾ ਇਰਾਦਾ

ਦੱਸ ਦੇਈਏ ਕਿ ਮੁੱਖ ਮੰਤਰੀ ਵੱਲੋਂ ਸੂਬੇ ਵਿੱਚ ਮਾਲ ਗੱਡੀਆਂ ਦੀ ਆਵਾਜਾਈ ਬੰਦ ਹੋਣ ਕਰਕੇ ਕੱਲ੍ਹ ਯਾਨੀ ਕਿ 4 ਨਵੰਬਰ 31 ਕਿਸਾਨ ਜਥੇਬੰਦੀਆਂ ਨੂੰ ਗੱਲਬਾਤ ਦਾ ਸੱਦਾ ਦਿੱਤਾ ਗਿਆ ਹੈ।ਦੂਜੇ ਪਾਸੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਕੇਂਦਰੀ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਦਿਆਂ ਅੰਦੋਲਨ ਨੂੰ ਹੋਰ ਤੇਜ਼ ਕਰਨ ਦਾ ਫੈਸਲਾ ਕੀਤਾ ਹੈ। ਸੂਬੇ ਦੀਆਂ ਵੱਖ- ਵੱਖ 67 ਜਥੇਬੰਦੀਆਂ 5 ਨਵੰਬਰ ਨੂੰ ਦੇਸ਼ ਭਰ ਵਿਚ ਚੱਕਾ ਜਾਮ ਕਰਨਗੀਆਂ।

Related Post