ਭਾਰਤ-ਪਾਕਿਸਤਾਨ ਮਹਾਂ ਮੁਕਾਬਲਾ : ਪਾਕਿਸਤਾਨ ਨੇ ਟਾਸ ਜਿੱਤ ਕੇ ਭਾਰਤ ਨੂੰ ਬੱਲੇਬਾਜ਼ੀ ਕਰਨ ਦਾ ਦਿੱਤਾ ਸੱਦਾ

By  Jashan A June 16th 2019 02:35 PM -- Updated: June 16th 2019 02:45 PM

ਭਾਰਤ-ਪਾਕਿਸਤਾਨ ਮਹਾਂ ਮੁਕਾਬਲਾ : ਪਾਕਿਸਤਾਨ ਨੇ ਟਾਸ ਜਿੱਤ ਕੇ ਭਾਰਤ ਨੂੰ ਬੱਲੇਬਾਜ਼ੀ ਕਰਨ ਦਾ ਦਿੱਤਾ ਸੱਦਾ,ਲੰਡਨ: ਕ੍ਰਿਕਟ ਦੀ ਦੁਨੀਆ ਦਾ ਸਭ ਤੋਂ ਵੱਡਾ ਮਹਾਕੁੰਭ ਇੰਗਲੈਂਡ ਦੀ ਧਰਤੀ ‘ਤੇ ਚੱਲ ਰਿਹਾ ਹੈ। ਵਿਸ਼ਵ ਕੱਪ 2019 ‘ਚ ਹੁਣ ਤੱਕ ਦੇ ਸਾਰੇ ਹੀ ਮੁਕਾਬਲੇ ਦਿਲ ਖਿੱਚਵੇਂ ਰਹੇ ਹਨ। ਪਰ ਇਸ ਮਹਾਕੁੰਭ ਦਾ ਸਭ ਤੋਂ ਫਸਵਾਂ ਮੁਕਾਬਲਾ ਭਾਰਤ ਤੇ ਪਾਕਿਸਤਾਨ ਵਿਚਾਲੇ ਅੱਜ ਯਾਨੀ ਸੁਪਰ ਸੰਡੇ ਨੂੰ ਖੇਡਿਆ ਜਾ ਰਿਹਾ ਹੈ।

ਪਾਕਿਸਤਾਨ ਦੀ ਟੀਮ ਇਸ ਵਿਸ਼ਵ ਕੱਪ ‘ਚ ਲੜਖੜਾਉਂਦੀ ਨਜ਼ਰ ਆ ਰਹੀ ਹੈ।ਪਾਕਿ ਟੀਮ ਹੁਣ ਤੱਕ 4 ਮੈਚ ਖੇਡ ਚੁੱਕੀ ਹੈ, ਜਿਨ੍ਹਾਂ ‘ਚ ਉਹ ਸਿਰਫ ਇੱਕ ਮੈਚ ਜਿੱਤ ਸਕੀ ਹੈ ਤੇ ਇਕ ਮੁਕਾਬਲਾ ਮੀਂਹ ਕਾਰਨ ਰੱਦ ਹੋ ਗਿਆ, ਜਿਸ ਕਾਰਨ ਪਾਕਿ ਟੀਮ 3 ਅੰਕਾਂ ਨਾਲ 8ਵੇਂ ਸਥਾਨ ‘ਤੇ ਬਣੀ ਹੋਈ ਹੈ।

ਟੀਮਾਂ:

ਭਾਰਤ : ਰੋਹਿਤ ਸ਼ਰਮਾ, ਲੋਕੇਸ਼ ਰਾਹੁਲ, ਵਿਰਾਟ ਕੋਹਲੀ, ਵਿਜੇ ਸ਼ੰਕਰ, ਮਹਿੰਦਰ ਸਿੰਘ ਧੋਨੀ (ਵਿਕਟਕੀਪਰ), ਕੇਦਾਰ ਜਾਧਵ, ਹਾਰਦਿਕ ਪੰਡਯਾ, ਭੁਵਨੇਸ਼ਵਰ ਕੁਮਾਰ, ਕੁਲਦੀਪ ਯਾਦਵ, ਯੁਜਵੇਂਦਰ ਚਾਹਲ, ਜਸਪ੍ਰੀਤ ਬੁਮਰਾਹ।

ਪਾਕਿਸਤਾਨ : ਇਮਾਮ-ਉਲ-ਹੱਕ, ਫਖ਼ਰ ਜਮਾਨ, ਬਾਬਰ ਆਜ਼ਮ, ਮੁਹੰਮਦ ਹਫੀਜ਼, ਸਰਫਰਾਜ਼ ਅਹਿਮਦ (ਕਪਤਾਨ), ਸ਼ੋਏਬ ਮਲਿਕ, ਇਮਾਦ ਵਸੀਮ, ਸ਼ਾਦਾਬ ਖਾਨ, ਹਸਨ ਅਲੀ, ਵਹਾਬ ਰਿਆਜ਼, ਮੁਹੰਮਦ ਆਮਿਰ।

-PTC News

Related Post