CWC 2019 : AUS ਨੂੰ ਪਿੱਛੇ ਛੱਡ ਟਾਪ 'ਤੇ ਭਾਰਤ, ਸੈਮੀਫਾਈਨਲ 'ਚ ਇਸ ਟੀਮ ਨਾਲ ਹੋਵੇਗੀ ਭਿੜੰਤ

By  Jashan A July 7th 2019 11:28 AM

CWC 201 : AUS ਨੂੰ ਪਿੱਛੇ ਛੱਡ ਟਾਪ 'ਤੇ ਭਾਰਤ, ਸੈਮੀਫਾਈਨਲ 'ਚ ਇਸ ਟੀਮ ਨਾਲ ਹੋਵੇਗੀ ਭਿੜੰਤ,ਲੰਡਨ: ਵਿਸ਼ਵ ਕੱਪ 2019 ਆਪਣੇ ਅੰਤਿਮ ਪੜਾਅ 'ਤੇ ਪਹੁੰਚ ਗਿਆ ਹੈ, ਜਿਸ ਦੌਰਾਨ ਹੁਣ ਸੈਮੀਫਾਈਨਲ ਦੇ ਮੁਕਾਬਲੇ ਖੇਡੇ ਜਾਣਗੇ। ਸੈਮੀਫਾਈਨਲ 'ਚ ਪਹੁੰਚਣ ਵਾਲੀਆਂ 4 ਟੀਮਾਂ 'ਚ ਭਾਰਤ, ਆਸਟ੍ਰੇਲੀਆ, ਇੰਗਲੈਂਡ ਅਤੇ ਨਿਊਜ਼ੀਲੈਂਡ ਦੇ ਨਾਮ ਸ਼ਾਮਿਲ ਹੈ। ਬੀਤੇ ਦਿਨ ਹੋਏ ਮੁਕਾਬਲੇ 'ਚ ਰੋਹਿਤ ਸ਼ਰਮਾ (103) ਅਤੇ ਕੇ.ਐੱਲ. ਰਾਹੁਲ (111) ਦੇ ਸ਼ਾਨਦਾਰ ਸੈਂਕੜਿਆਂ ਵਾਲੀ ਪਾਰੀ ਦੀ ਬਦੌਲਤ ਟੀਮ ਇੰਡੀਆ ਨੇ ਸ਼੍ਰੀਲੰਕਾ ਨੂੰ 7 ਵਿਕਟਾਂ ਨਾਲ ਕਰਾਰੀ ਹਾਰ ਦਿੱਤੀ।

ਨਿਊਜ਼ੀਲੈਂਡ ਨੂੰ ਹਰਾਉਂਦੇ ਹੀ ਪੁਆਇੰਟਸ ਟੇਬਲ 'ਚ ਤੀਜੇ ਸਥਾਨ 'ਤੇ ਵਰਲਡ ਕੱਪ ਦੀ ਮਜ਼ਬੂਤ ਦਾਅਵੇਦਾਰ ਮੰਨੀ ਜਾ ਰਹੀ ਇੰਗਲੈਂਡ ਦੀ ਟੀਮ ਪਹੁੰਚ ਗਈ ਹੈ। ਪੁਆਇੰਟਸ ਟੇਬਲ 'ਚ ਨਿਊਜ਼ੀਲੈਂਡ ਦੀ ਟੀਮ 11 ਅੰਕਾਂ ਦੇ ਨਾਲ ਚੌਥੇ ਸਥਾਨ 'ਤੇ ਹੈ। ਕੀਵੀ ਟੀਮ ਨੇ 9 ਮੈਚਾਂ 'ਚ ਪੰਜ 'ਚ ਜਿੱਤ, ਤਿੰਨ 'ਚ ਹਾਰ ਦਾ ਸਾਹਮਣਾ ਕੀਤਾ ਹੈ, ਜਦਕਿ ਇਕ ਮੈਚ ਬਨਤੀਜਾ ਰਿਹਾ।

-PTC News

Related Post