CWC 2019: ਹਾਸ਼ਿਮ ਅਮਲਾ ਨੇ ਰਚਿਆ ਇਤਿਹਾਸ, ਸਭ ਤੋਂ ਤੇਜ਼ 8000 ਦੌੜਾਂ ਪੂਰੀਆਂ ਕਰਨ ਵਾਲੇ ਬਣੇ ਦੂਜੇ ਬੱਲੇਬਾਜ਼

By  Jashan A June 20th 2019 02:57 PM

CWC 2019: ਹਾਸ਼ਿਮ ਅਮਲਾ ਨੇ ਰਚਿਆ ਇਤਿਹਾਸ, ਸਭ ਤੋਂ ਤੇਜ਼ 8000 ਦੌੜਾਂ ਪੂਰੀਆਂ ਕਰਨ ਵਾਲੇ ਬਣੇ ਦੂਜੇ ਬੱਲੇਬਾਜ਼,ਲੰਡਨ: ICC ਕ੍ਰਿਕਟ ਵਿਸ਼ਵ ਕੱਪ 2019 'ਚ ਕੱਲ੍ਹ ਨਿਊਜ਼ੀਲੈਂਡ ਤੇ ਦੱਖਣੀ ਅਫ਼ਰੀਕਾ ਵਿਚਾਲੇ ਖੇਡੇ ਗਏ ਮਹਾਂ ਮੁਕਬਾਲੇ 'ਚ ਨਿਊਜ਼ੀਲੈਂਡ ਨੇ ਦੱਖਣੀ ਅਫ਼ਰੀਕਾ ਨੂੰ ਕਰਾਰੀ ਮਾਤ ਦਿੱਤੀ। ਪਹਿਲਾ ਬੱਲੇਬਾਜ਼ੀ ਕਰਦਿਆਂ ਦੱਖਣੀ ਅਫ਼ਰੀਕਾ ਨੇ 49 ਓਵਰ 'ਚ 6 ਵਿਕਟਾਂ ਗਵਾ ਕੇ 241ਦੌੜਾਂ ਦਾ ਟੀਚਾ ਦਿੱਤਾ। ਜਿਸ ਨੂੰ ਨਿਊਜ਼ੀਲੈਂਡ ਨੇ 4 ਵਿਕਟਾਂ ਗਵਾ ਕੇ ਹਾਸਲ ਕੇ ਲਿਆ। ਇਸ ਮੈਚ ਨੂੰ ਹਾਰਨ ਦੇ ਬਾਵਜੂਦ ਵੀ ਦੱਖਣੀ ਅਫ਼ਰੀਕਾ ਦੇ ਬੱਲੇਬਾਜ਼ ਹਾਸ਼ਿਮ ਅਮਲਾ ਨੇ ਇੱਕ ਵੱਡੀ ਉਪਲੱਬਧੀ ਹਾਸਲ ਕੀਤੀ ਹੈ। ਹੋਰ ਪੜ੍ਹੋ: ਤਰਨਤਾਰਨ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ 3 ਵਿਕਅਤੀਆਂ ਨੂੰ ਢਾਈ ਕਰੋੜ ਦੀ ਹੈਰੋਇਨ ਸਮੇਤ ਕੀਤਾ ਕਾਬੂ ਹਾਸ਼ਿਮ ਅਮਲਾ ਵਨ-ਡੇ ਮੈਚਾਂ 'ਚ ਸੱਭ ਤੋਂ ਤੇਜ਼ 8000 ਦੌੜਾ ਬਣਾਉਣ ਵਾਲਾ ਦੂਜਾ ਬੱਲੇਬਾਜ਼ ਬਣ ਗਿਆ ਹੈ। ਇਸ ਦੇ ਨਾਲ ਹੀ ਅਜਿਹਾ ਕਮਾਲ ਕਰਨ ਵਾਲੇ ਚੌਥੇ ਦੱਖਣੀ ਅਫਰੀਕੀ ਬੱਲੇਬਾਜ਼ ਬਣ ਗਏ ਹਨ। ਦੱਸ ਦੇਈਏ ਕਿ ਹਾਸ਼ਿਮ ਅਮਲਾ 176 ਪਾਰੀਆਂ 'ਚ 8000 ਰਨ ਬਣਾਉਣ ਵਾਲੇ ਦੂਜੇ ਬੱਲੇਬਾਜ਼ ਬਣੇ ਹਨ ਤੇ ਪਹਿਲੇ ਸਥਾਨ 'ਤੇ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਹਨ। ਜ੍ਹਿਨਾਂ ਨੇ ਇਸ ਉਪਲੱਬਧੀ ਨੂੰ 175 ਪਾਰੀਆਂ 'ਚ ਹਾਸਲ ਕੀਤੀ ਸੀ। -PTC News

Related Post