ਉੜੀਸਾ ਤੋਂ ਬਾਅਦ ਪੱਛਮੀ ਬੰਗਾਲ 'ਚ ਫਾਨੀ ਤੂਫ਼ਾਨ ਨੇ ਮਚਾਇਆ ਕਹਿਰ ,ਚੱਲ ਰਹੀਆਂ ਨੇ ਤੇਜ਼ ਹਵਾਵਾਂ

By  Shanker Badra May 4th 2019 11:11 AM

ਉੜੀਸਾ ਤੋਂ ਬਾਅਦ ਪੱਛਮੀ ਬੰਗਾਲ 'ਚ ਫਾਨੀ ਤੂਫ਼ਾਨ ਨੇ ਮਚਾਇਆ ਕਹਿਰ ,ਚੱਲ ਰਹੀਆਂ ਨੇ ਤੇਜ਼ ਹਵਾਵਾਂ:ਪੱਛਮੀ ਬੰਗਾਲ : ਫਾਨੀ ਤੂਫ਼ਾਨ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ।ਉੜੀਸਾ ਤੋਂ ਬਾਅਦ ਹੁਣ ਫਾਨੀ ਤੂਫ਼ਾਨ ਦਾ ਅਸਰ ਅੱਜ ਪੱਛਮੀ ਬੰਗਾਲ 'ਚ ਵੀ ਦੇਖਣ ਨੂੰ ਮਿਲਿਆ ਹੈ।ਜਾਣਕਾਰੀ ਅਨੁਸਾਰ ਚੱਕਰਵਰਤੀ ਤੂਫ਼ਾਨ ਫਾਨੀ ਖੜਗਪੁਰ ਨੂੰ ਪਾਰ ਕਰਦਾ ਹੋਇਆ ਪੱਛਮੀ ਬੰਗਾਲ ਪਹੁੰਚ ਗਿਆ ਹੈ।ਇਸ ਦੇ ਨਾਲ ਹੀ ਕੋਲਕਾਤਾ 'ਚ ਭਾਰੀ ਬਰਸਾਤ ਹੋ ਰਹੀ ਹੈ।

cyclone-fani-hit-west-bengal-by-crossing-kharagpur-earlier-today
ਉੜੀਸਾ ਤੋਂ ਬਾਅਦ ਪੱਛਮੀ ਬੰਗਾਲ 'ਚ ਫਾਨੀ ਤੂਫ਼ਾਨ ਨੇ ਮਚਾਇਆ ਕਹਿਰ ,ਚੱਲ ਰਹੀਆਂ ਨੇ ਤੇਜ਼ ਹਵਾਵਾਂ

ਇਸ ਦੌਰਾਨ ਪੱਛਮੀ ਬੰਗਾਲ ਅਤੇ ਕੋਲਕਾਤਾ 'ਚ ਤੇਜ਼ ਹਵਾਵਾਂ ਚੱਲ ਰਹੀਆਂ ਹਨ ਅਤੇ ਮੀਂਹ ਵੀ ਪੈ ਰਿਹਾ ਹੈ।ਓਥੇ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਜਨ-ਜੀਵਨ ਪ੍ਰਭਾਵਿਤ ਹੋ ਗਿਆ ਹੈ।ਪੱਛਮੀ ਬੰਗਾਲ 'ਚ ਫਾਨੀ ਤੂਫ਼ਾਨ ਨੇ ਕਹਿਰ ਮਚਾ ਦਿੱਤਾ ਹੈ ਅਤੇ ਕੱਚੇ ਘਰਾਂ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ।ਓਧਰ ਪੱਛਮੀ ਬੰਗਾਲ 'ਚ ਤੇਜ਼ ਹਵਾਵਾਂ ਨਾਲ ਕਈ ਦਰੱਖ਼ਤ ਜੜ੍ਹੋ ਪੁੱਟੇ ਗਏ ਹਨ।

cyclone-fani-hit-west-bengal-by-crossing-kharagpur-earlier-today
ਉੜੀਸਾ ਤੋਂ ਬਾਅਦ ਪੱਛਮੀ ਬੰਗਾਲ 'ਚ ਫਾਨੀ ਤੂਫ਼ਾਨ ਨੇ ਮਚਾਇਆ ਕਹਿਰ ,ਚੱਲ ਰਹੀਆਂ ਨੇ ਤੇਜ਼ ਹਵਾਵਾਂ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਲਾਲੜੂ-ਬਨੂੜ ਸੜਕ ‘ਤੇ ਵਾਪਰਿਆ ਦਰਦਨਾਕ ਹਾਦਸਾ , ਨੌਜਵਾਨ ਦੀ ਹੋਈ ਮੌਤ

ਭਾਰਤੀ ਮੌਸਮ ਵਿਭਾਗ ਨੇ ਪੱਛਮੀ ਬੰਗਾਲ ਤੋਂ ਉਠਣ ਵਾਲੇ ਤੂਫ਼ਾਨ ਫਾਨੀ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਹੈ।ਇਹ ਤੂਫ਼ਾਨ ਆਉਣ ਵਾਲੇ 12 ਘੰਟਿਆਂ ਵਿਚ ਗੰਭੀਰ ਰੂਪ ਲੈ ਸਕਦਾ ਹੈ ਅਤੇ 24 ਘੰਟਿਆਂ ਅੰਦਰ ਇਹ ਬੇਹਦ ਖ਼ਤਰਨਾਕ ਹੋ ਸਕਦਾ ਹੈ।ਤੂਫ਼ਾਨ ਦੇ ਸ਼ਾਮ ਤੱਕ ਬੰਗਲਾਦੇਸ਼ ਪਹੁੰਚਣ ਦੀ ਸੰਭਾਵਨਾ ਹੈ।

-PTCNews

ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ

Related Post