ਡਾਨਸੀਵਲ ਦੀ ਧੀ ਸੁਪਰੀਤ ਕੌਰ ਨੇ 8 ਭਾਸ਼ਾਵਾਂ 'ਚ ਅੱਵਲ ਰਹਿ ਕੇ ਦੇਸ਼ ਦਾ ਮਾਣ ਵਧਾਇਆ

By  Ravinder Singh July 26th 2022 04:39 PM

ਹੁਸ਼ਿਆਰਪੁਰ : ਗੜ੍ਹਸ਼ੰਕਰ ਦੇ ਪਿੰਡ ਡਾਨਸੀਵਲ ਦੀ ਧੀ ਸੁਪਰੀਤ ਕੌਰ ਨੇ ਇਟਲੀ ਦੀ ਸਭ ਤੋਂ ਵੱਡੀ ਸਟੇਟ ਕੰਪਾਨੀਆ ਦੇ ਸ਼ਹਿਰ ਬੱਤੀਪਾਲੀਆ ਵਿੱਚ ਗ੍ਰੈਜੂਏਸ਼ਨ ਕਰਨ ਦੌਰਾਨ 8 ਭਾਸ਼ਾਵਾਂ ਵਿੱਚ ਅੱਵਲ ਰਹਿ ਕੇ ਦੇਸ਼ ਵਾਸੀਆਂ ਦਾ ਮਾਣ ਵਧਾਇਆ ਹੈ, ਜਿਸ ਕਾਰਨ ਉਨ੍ਹਾਂ ਦੇ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ।

ਡਾਨਸੀਵਲ ਦੀ ਧੀ ਸੁਪਰੀਤ ਕੌਰ ਨੇ 8 ਭਾਸ਼ਾਵਾਂ 'ਚ ਅੱਵਲ ਰਹਿ ਕੇ ਦੇਸ਼ ਦਾ ਮਾਣ ਵਧਾਇਆਅੱਜ ਦੇ ਯੁੱਗ ਵਿੱਚ ਧੀਆਂ ਕਿਸੇ ਨਾਲੋਂ ਘੱਟ ਨਹੀਂ ਅਤੇ ਹੁਣ ਉਹ ਦੇਸ਼ ਦੇ ਨਾਲ ਨਾਲ ਵਿਦੇਸ਼ਾਂ ਵਿੱਚ ਵੀ ਆਪਣਾ ਨਾਂ ਰੋਸ਼ਨ ਕਰ ਰਹੀਆਂ ਹਨ। ਅਜਿਹਾ ਹੀ ਦੇਖਣ ਨੂੰ ਮਿਲ ਰਿਹਾ ਗੜ੍ਹਸ਼ੰਕਰ ਦੇ ਪਿੰਡ ਡਾਨਸੀਵਲ ਵਿਖੇ ਜਿਥੇ ਸੁਪਰੀਤ ਕੌਰ ਪੁੱਤਰੀ ਸੁਲਿੰਦਰ ਸਿੰਘ ਨੇ ਇਟਲੀ ਦੀ ਸਭ ਤੋਂ ਵੱਡੀ ਸਟੇਟ ਕੰਪਾਨੀਆ ਦੇ ਸ਼ਹਿਰ ਬੱਤੀਪਾਲੀਆ ਵਿੱਚ ਇੱਕ ਨਹੀਂ ਸਗੋਂ 8 ਭਾਸ਼ਾਵਾਂ ਵਿੱਚ ਗ੍ਰੈਜੂਏਸ਼ਨ ਕਰਨ ਦੌਰਾਨ ਟਾਪ ਕੀਤਾ ਹੈ। ਸੁਪਰੀਤ ਕੌਰ ਨੇ ਇਟਲੀ ਵਿੱਚ ਇੰਗਲਿਸ਼, ਸਪੈਨਿਸ਼, ਫਰੈਂਚ ਤੇ ਇਟਾਲੀਅਨ ਭਾਸ਼ਾ ਸਮੇਤ 8 ਭਾਸ਼ਾਵਾਂ ਵਿਚ ਟਾਪ ਕੀਤਾ ਹੈ।

ਡਾਨਸੀਵਲ ਦੀ ਧੀ ਸੁਪਰੀਤ ਕੌਰ ਨੇ 8 ਭਾਸ਼ਾਵਾਂ 'ਚ ਅੱਵਲ ਰਹਿ ਕੇ ਦੇਸ਼ ਦਾ ਮਾਣ ਵਧਾਇਆਸੁਪਰੀਤ ਕੌਰ ਦੀ ਦਾਦੀ ਨੇ ਦੱਸਿਆ ਕਿ ਉਨ੍ਹਾਂ ਦੀ ਪੋਤੀ ਸੁਪਰੀਤ ਕੌਰ ਬਚਪਨ ਤੋਂ ਪੜ੍ਹਾਈ ਦੇ ਵਿੱਚ ਕਾਫੀ ਹੁਸ਼ਿਆਰ ਤੇ ਮਿਹਨਤੀ ਸੀ। ਨੌਵੀਂ ਕਲਾਸ ਦੀ ਪੜ੍ਹਾਈ ਕਰਨ ਤੋਂ ਬਾਅਦ ਉਹ ਆਪਣੇ ਪਰਿਵਾਰ ਦੇ ਨਾਲ ਇਟਲੀ ਚਲੀ ਗਈ ਤੇ ਉੱਥੇ ਉਸਨੇ ਪੂਰੀ ਮਿਹਨਤ ਨਾਲ ਪੜ੍ਹਾਈ ਕੀਤੀ ਅਤੇ ਅੱਜ ਉਹ ਇਸ ਮੁਕਾਮ ਤੱਕ ਪਹੁੰਚ ਗਈ ਕਿ ਉਸਨੇ 8 ਭਾਸ਼ਾ ਵਿੱਚ ਟਾਪ ਕਰ ਲਿਆ।

ਡਾਨਸੀਵਲ ਦੀ ਧੀ ਸੁਪਰੀਤ ਕੌਰ ਨੇ 8 ਭਾਸ਼ਾਵਾਂ 'ਚ ਅੱਵਲ ਰਹਿ ਕੇ ਦੇਸ਼ ਦਾ ਮਾਣ ਵਧਾਇਆਸੁਪਰੀਤ ਕੌਰ ਦੀ ਇਸ ਪ੍ਰਾਪਤੀ ਨੂੰ ਲੈਕੇ ਪਿੰਡ ਵਾਸੀ ਵਿੱਚ ਖੁਸ਼ੀ ਦਾ ਮਾਹੌਲ ਹੈ ਤੇ ਮਾਣ ਮਹਿਸੂਸ ਕਰ ਰਹੇ ਹਨ। ਸੁਪਰੀਤ ਕੌਰ ਇਲਾਕੇ ਦੀਆਂ ਹੋਰ ਕੁੜੀਆਂ ਲਈ ਵੀ ਪ੍ਰੇਰਨਾ ਸ੍ਰੋਤ ਬਣ ਗਈ ਹੈ। ਇਸ ਤੋਂ ਇਲਾਵਾ ਜਿਹੜੇ ਲੋਕ ਕੁੜੀਆਂ ਤੇ ਮੁੰਡਿਆਂ ਵਿੱਚ ਫਰਕ ਕਰਦੇ ਹਨ ਉਨ੍ਹਾਂ ਨੂੰ ਵੀ ਸੁਪਰੀਤ ਨੇ ਆਪਣੇ ਮਿਹਨਤ ਨਾਲ ਜਵਾਬ ਦਿੱਤਾ ਹੈ।

ਇਹ ਵੀ ਪੜ੍ਹੋ : ਲਖੀਮਪੁਰ ਖੀਰੀ ਹਿੰਸਾ: ਹਾਈ ਕੋਰਟ ਨੇ ਕੇਂਦਰੀ ਮੰਤਰੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੂੰ ਜ਼ਮਾਨਤ ਦੇਣ ਤੋਂ ਕੀਤਾ ਇਨਕਾਰ

Related Post