ਡੀਸੀ ਦੀਪਤੀ ਉੱਪਲ ਨੇ ਘਰ 'ਚ ਕੋਰੋਨਾ ਦੀ ਦਸਤਕ ਤੋਂ ਬਾਅਦ ਖੁਦ ਨੂੰ ਕੀਤਾ ਇਕਾਂਤਵਾਸ

By  Jagroop Kaur May 11th 2021 05:55 PM

ਕੋਰੋਨਾ ਵਾਇਰਸ ਇਹਨੀਂ ਦਿਨੀਂ ਦੇਸ਼ ਅਤੇ ਪੰਜਾਬ ਭਰ ਵਿਚ ਆਪਣੇ ਪੈਰ ਪਸਾਰਦਾ ਜਾ ਰਿਹਾ ਹੈ , ਉਥੇ ਹੀ ਇਸ ਦੇ ਕਹਿਰ ਤੋਂ ਬਚਾਉਣ ਲਈ ਲੱਗੇ ਸਰਕਾਰੀ ਮੁਲਾਜ਼ਮ ਵੀ ਕਹਿਰ ਤੋਂ ਬਚ ਨਹੀਂ ਪਾ ਰਹੇ , ਤਾਜ਼ਾ ਮਾਮਲੇ ਦੀ ਗੱਲ ਕਰੀਏ ਤਾਂ ਕਪੂਰਥਲਾ ਦੀ ਡੀਸੀ ਦੀਪਤੀ ਉੱਪਲ ਦੇ ਘਰ ਵਿਚ ਵੀ ਕੋਰੋਨਾ ਨੇ ਦਸਤਕ ਦਿਤੀ ਹੈ |

Raed more : ਪੰਜਾਬ ‘ਚ ਨਹੀਂ ਘਟ ਰਿਹਾ ਕੋਰੋਨਾ ਕਹਿਰ, ਇਹਨਾਂ ਸੂਬਿਆਂ ‘ਚ ਆਏ…

ਦਰਅਸਲ ਡੀਸੀ ਸਾਹਿਬਾ ਦੇ ਘਰ ਵਿਚ ਕੰਮ ਕਰਨ ਵਾਲੀ ਮਹਿਲਾ ਨੂੰ ਕੋਰੋਨਾ ਹੋਇਆ ਹੈ ਅਤੇ ਇਸ ਦੇ ਨਾਲ ਹੀ ਉਹਨਾਂ ਦੇ ਇਕ ਹੋਰ ਸੇਵਾਦਾਰ ਨੂੰ ਵੀ ਕੋਰੋਨਾ ਹੋ ਗਿਆ ਹੈ , ਜਿਸ ਕਾਰਨ ਉਹਨਾਂ ਨੇ ਆਪਣੇ ਆਪ ਨੂੰ ਘਰ ਵਿਚ ਇਕਾਂਤਵਾਸ ਕੀਤਾ ਹੈ |

ਇਸ ਦੀ ਜਾਣਕਾਰੀ ਮੀਡੀਆ ਨਾਲ ਕਪੂਰਥਲਾ ਦੇ ਸਿਵਲ ਸਰਜਨ ਪਰਮਿੰਦਰ ਕੌਰ ਨੇ ਦਿਤੀ ਹੈ , ਉਹਨਾਂ ਦਾ ਕਹਿਣਾ ਹੈ ਕਿ ਫਿਲਹਾਲ ਮੈਡਮ ਨੂੰ ਕੋਈ ਸਿਮਤਮ ਨਹੀਂ ਹਨ ਪਰ ਉਹਨਾਂ ਲੋਕ ਭਲਾਈ ਲਈ ਆਪਣੇ ਆਪ ਨੂੰ ਇਕਾਂਤਵਾਸ ਕੀਤਾ ਹੈ ਤਾਂ ਜੋ ਕਿਸੇ ਹੋਰ ਨੂੰ ਇਸ ਲਾਗ ਰੋਗ ਤੋਂ ਬਚਾਇਆ ਜਾ ਸਕੇ। ਇਸ ਦੇ ਨਾਲ ਸਿਵਲ ਸਰਕਜਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਘਰਾਂ ਵਿਚ ਹੀ ਰਹਿਣ ਤੇ ਜੇਕਰ ਬਹੁਤ ਜਰੂਰੀ ਕੰਮ ਲਈ ਕੋਈ ਬਾਹਰ ਜਾਂਦਾ ਹੈ ਤਾਂ ਉਹ ਆਪਣੇ ਆਪ ਨੂੰ ਚੰਗੀ ਤਰ੍ਹਾਂ ਨਾਲ ਮੂੰਹ ਧੱਕ ਕੇ ਬਾਹਰ ਜਾਵੇ ਅਤੇ ਨਿਯਮਾਂ ਦਾ ਪਾਲਣ ਕਰੇ।

Related Post