ਪਹਿਲਵਾਨ ਸੁਸ਼ੀਲ ਕੁਮਾਰ ਨੂੰ ਦਿੱਲੀ ਪੁਲਿਸ ਨੇ ਲਿਆ ਰਿਮਾਂਡ 'ਤੇ

By  Jagroop Kaur May 23rd 2021 08:33 PM -- Updated: May 23rd 2021 08:42 PM

ਦਿੱਲੀ ਦੇ ਛੱਤਰਸਾਲ ਸਟੇਡੀਅਮ ’ਚ ਪਹਿਲਵਾਨ ਸੁਸ਼ੀਲ ਕੁਮਾਰ ਨਾਲ ਝਗੜੇ ਦੇ ਬਾਅਦ ਪਹਿਲਵਾਨ ਸਾਗਰ ਧਨਖੜ ਦੀ ਹਸਪਤਾਲ ’ਚ ਮੌਤ ਹੋ ਗਈ ਸੀ। ਇਸ ਮਾਮਲੇ ’ਚ ਫ਼ਰਾਰ ਓਲੰਪੀਅਨ ਪਹਿਲਵਾਨ ਸੁਸ਼ੀਲ ਕੁਮਾਰ ਨੂੰ 18 ਦਿਨਾਂ ਬਾਅਦ ਪੁਲਿਸ ਨੇ ਗਿ੍ਰਫ਼ਤਾਰ ਕੀਤਾ ਅਤੇ ਅਦਾਲਤ ਵਿਚ ਪੇਸ਼ ਕੀਤਾ ਜਿਥੇ ਦਿੱਲੀ ਪੁਲਿਸ ਨੇ 6 ਦਿਨਾਂ ਦੇ ਰਿਮਾਂਡ 'ਤੇ ਲੈ ਲਿਆ ਹੈ। ਅਦਾਲਤ ਨੇ ਸੁਸ਼ੀਲ ਕੁਮਾਰ ਨੂੰ ਰਿਮਾਂਡ 'ਤੇ ਭੇਜ ਦਿੱਤਾ ਹੈ ਜਿਥੇ ਹੁਣ ਪੁਲਿਸ ਵੱਲੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾਵੇਗੀ |Wrestler murder case: Sushil Kumar's last location traced to Punjab

Read more : ਆਫਲਾਈਨ ਹੋਵੇਗੀ ਬਾਹਰਵੀਂ ਦੀ ਪ੍ਰੀਖਿਆ, ਜੂਨ ਦੇ ਆਖਰੀ ਹਫ਼ਤੇ ਹੋ ਸਕਦੀ ਹੈ ਤਰੀਕ ਤੈਅ

ਡਿਉਟੀ ਮੈਟਰੋਪੋਲੀਟਨ ਮੈਜਿਸਟਰੇਟ ਦਿਵਿਆ ਮਲਹੋਤਰਾ ਨੇ ਇਹ ਆਦੇਸ਼ ਸੁਣਾਉਂਦਿਆਂ ਦਿੱਲੀ ਪੁਲਿਸ ਦੀ ਪਾਲੀਆ ਦੋਵਾਂ ਵਿਅਕਤੀਆਂ ਦੇ 12 ਦਿਨਾਂ ਦੇ ਪੁਲਿਸ ਰਿਮਾਂਡ ਦੀ ਮੰਗ ਕਰਦਿਆਂ ਸੁਣਿਆ। ਇਥੇ ਇਹ ਵੀ ਦੱਸਣਯੋਗ ਹੈ ਕਿ ਜਦ ਸੁਸ਼ੀਲ ਕੁਮਾਰ ਮੁਸੀਬਤ ਦਾ ਸਾਹ੍ਹਮਨਾ ਕਰ ਰਹੇ ਹਨ। ਉਨ੍ਹਾਂ ਦਾ ਵਿਵਾਦਾ ਨਾਲ ਪੁਰਾਣਾ ਨਾਤਾ ਹੈ।Sushil Kumar arrest reactions | Sushil Kumar Chhatrasal Stadium murder case Sports fraternity reacts after Sushil Kumar's arrest in murder case | Sports News

Read more : ਅਹਿਮ ਖ਼ਬਰ: ਦਿੱਲੀ ‘ਚ ਇੱਕ ਹਫ਼ਤੇ ਲਈ ਹੋਰ ਵਧਾਇਆ ਗਿਆ ਲੌਕਡਾਊਨ

ਇਸ ਤੋਂ ਪਹਿਲਾਂ ਵੀ ਸਾਲ 2016 ’ਚ ਰੀਓ ਓਲੰਪਿਕ ਤੋਂ ਪਹਿਲਾਂ 74 ਕਿਲੋ ਵਰਗ ਕੈਟੇਗਰੀ ’ਚ ਪਹਿਲਵਾਨ ਨਰਸਿੰਘ ਯਾਦਵ ਡੋਪਿੰਗ ਮਾਮਲੇ ’ਚ ਫਸੇ ਸਨ। ਨਰਸਿੰਘ ਨੇ ਸੁਸ਼ੀਲ ’ਤੇ ਡੋਪਿੰਗ ’ਚ ਫਸਾਉਣ ਦਾ ਦੋਸ਼ ਲਾਇਆ ਸੀ ਕਿਉਂਕਿ ਇਸ ਵਰਗ ’ਚ ਉਨ੍ਹਾਂ ਨੇ ਸੁਸ਼ੀਲ ਨੂੰ ਹਰਾਇਆ ਸੀ। ਸੁਸ਼ੀਲ ਨੇ ਬਿਆਨ ਦਿੰਦੇ ਹੋਏ ਕਿਹਾ ਸੀ ਕਿ ਉਹ ਉਨ੍ਹਾਂ ਦੇ ਛੋਟੇ ਭਰਾ ਵਰਗੇ ਹਨ। ਸੁਸ਼ੀਲ ਸੱਟ ਕਾਰਨ ਓਲੰਪਿਕ ਕੁਆਲੀਫ਼ਾਇਰ ’ਚ ਹਿੱਸਾ ਨਹੀਂ ਲੈ ਸਕੇ ਸਨ।

Related Post