DDCA ਦੀ ਮੀਟਿੰਗ 'ਚ ਜ਼ਬਰਦਸਤ ਹੰਗਾਮਾ ,ਭਾਜਪਾ ਵਿਧਾਇਕ ਨੂੰ ਲੱਗੀਆਂ ਸੱਟਾਂ

By  Shanker Badra December 31st 2019 10:43 AM

DDCA ਦੀ ਮੀਟਿੰਗ 'ਚ ਜ਼ਬਰਦਸਤ ਹੰਗਾਮਾ ,ਭਾਜਪਾ ਵਿਧਾਇਕ ਨੂੰ ਲੱਗੀਆਂ ਸੱਟਾਂ:ਨਵੀਂ ਦਿੱਲੀ : ਦਿੱਲੀ ਅਤੇ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੀ ਸਲਾਨਾ ਮੀਟਿੰਗ 'ਚ ਦੋ ਧਿਰਾਂ ਵਿਚਾਲੇ ਜਮ ਕੇ ਕੁੱਟਮਾਰ ਹੋਈ ਹੈ। ਇਸ ਮੀਟਿੰਗ ਵਿਚ ਅਚਾਨਕ ਮੈਂਬਰਾਂ ਵਿਚਕਾਰ ਲੜਾਈ ਹੋ ਗਈ , ਜਿਸ ਤੋਂ ਬਾਅਦ ਇਸ ਘਟਨਾ ਦਾ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਗਿਆ। ਇਸ ਵੀਡੀਓ ਨੂੰ ਲੈ ਕੇ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਨੇ ਆਪਣਾ ਰੋਸ ਵੀ ਪ੍ਰਗਟ ਕੀਤਾ ਹੈ। [caption id="attachment_374617" align="aligncenter" width="300"]Delhi DDCA meeting fight ,meeting goes Video viral DDCA ਦੀ ਮੀਟਿੰਗ 'ਚਜ਼ਬਰਦਸਤ ਹੰਗਾਮਾ , ਭਾਜਪਾ ਵਿਧਾਇਕ ਨੂੰ ਲੱਗੀਆਂ ਸੱਟਾਂ[/caption] ਮਿਲੀ ਜਾਣਕਾਰੀ ਮੁਤਾਬਕ ਇਸ ਮੀਟਿੰਗ ਵਿੱਚ ਪੇਸ਼ ਕੀਤੇ ਇਕ ਮਤੇ 'ਤੇ ਸਾਰੀਆਂ ਦੀ ਸਹਿਮਤੀ ਨਹੀਂ ਬਣੀ, ਜਿਸ ਤੋਂ ਬਾਅਦ DDCA ਦੇ ਕਈ ਅਧਿਕਾਰੀਆਂ ਵਿੱਚਕਾਰ ਲੜਾਈ ਸ਼ੁਰੂ ਹੋ ਗਈ ,ਜਿਸ ਤੋਂ ਬਾਅਦ ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ। [caption id="attachment_374616" align="aligncenter" width="300"]Delhi DDCA meeting fight ,meeting goes Video viral DDCA ਦੀ ਮੀਟਿੰਗ 'ਚਜ਼ਬਰਦਸਤ ਹੰਗਾਮਾ , ਭਾਜਪਾ ਵਿਧਾਇਕ ਨੂੰ ਲੱਗੀਆਂ ਸੱਟਾਂ[/caption] ਜ਼ਿਕਰਯੋਗ ਹੈ ਕਿ ਇਹ ਮੀਟਿੰਗ ਅਰੁਣ ਜੇਤਲੀ ਸਟੇਡੀਅਮ, ਫਿਰੋਜ਼ ਸ਼ਾਹ ਕੋਟਲਾ ਗਰਾਉਂਡ,ਦਿੱਲੀ ਵਿਖੇ ਆਯੋਜਿਤ ਕੀਤੀ ਗਈ ਸੀ। ਇਸ ਮੀਟਿੰਗ 'ਚ ਰਿਟਾਇਰਡ ਜਸਟਿਸ ਬਦਰ ਦੁਰੇਜ਼ ਅਹਿਮਦ ਨੂੰ ਹਟਾਉਣ ਦੀ ਮੰਗ ਹੋ ਰਹੀ ਸੀ। ਇਸ ਝੜਪ 'ਚ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਓ.ਪੀ. ਸ਼ਰਮਾ ਨੂੰ ਵੀ ਸੱਟਾਂ ਵੱਜੀਆਂ ਹਨ। -PTCNews

Related Post