ਦਿੱਲੀ ਪੁਲਿਸ ਦੀ ਕ੍ਰਾਈਮ ਬਰਾਂਚ ਨੇ ਖ਼ਾਲਿਸਤਾਨ ਕਮਾਂਡੋ ਫੋਰਸ ਦੇ ਭਗੌੜੇ ਅੱਤਵਾਦੀ ਨੂੰ ਦਿੱਲੀ ਤੋਂ ਕੀਤਾ ਕਾਬੂ

By  Shanker Badra March 13th 2019 07:19 PM

ਦਿੱਲੀ ਪੁਲਿਸ ਦੀ ਕ੍ਰਾਈਮ ਬਰਾਂਚ ਨੇ ਖ਼ਾਲਿਸਤਾਨ ਕਮਾਂਡੋ ਫੋਰਸ ਦੇ ਭਗੌੜੇ ਅੱਤਵਾਦੀ ਨੂੰ ਦਿੱਲੀ ਤੋਂ ਕੀਤਾ ਕਾਬੂ:ਨਵੀਂ ਦਿੱਲੀ : ਦਿੱਲੀ ਪੁਲਿਸ ਦੀ ਕ੍ਰਾਈਮ ਬਰਾਂਚ ਨੇ ਅੱਜ ਖ਼ਾਲਿਸਤਾਨ ਕਮਾਂਡੋ ਫੋਰਸ ਦੇ ਇੱਕ ਭਗੌੜੇ ਅੱਤਵਾਦੀ ਗੁਰਸੇਵਕ ਸਿੰਘ ਉਰਫ਼ ਬਬਲੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਇਸ ਅੱਤਵਾਦੀ ਨੂੰ ਅੰਤਰਰਾਜੀ ਗੈਂਗਸਟਰ ਜਾਂਚ ਦਸਤੇ (ਆਈ.ਜੀ.ਆਈ.ਐੱਸ.) ਅਤੇ ਕ੍ਰਾਈਮ ਬਰਾਂਚ ਦਿੱਲੀ ਪੁਲਿਸ ਦੇ ਸਾਂਝੇ ਯਤਨਾਂ ਨਾਲ ਗੁਰਸੇਵਕ ਨੂੰ ਕਾਬੂ ਕੀਤਾ ਹੈ। [caption id="attachment_269095" align="aligncenter" width="300"]Delhi Police Crime Branch Khalistan Commando Force Terrorist arrested ਦਿੱਲੀ ਪੁਲਿਸ ਦੀ ਕ੍ਰਾਈਮ ਬਰਾਂਚ ਨੇ ਖ਼ਾਲਿਸਤਾਨ ਕਮਾਂਡੋ ਫੋਰਸ ਦੇ ਭਗੌੜੇ ਅੱਤਵਾਦੀ ਨੂੰ ਦਿੱਲੀ ਤੋਂ ਕੀਤਾ ਕਾਬੂ[/caption] ਮਿਲੀ ਜਾਣਕਾਰੀ ਮੁਤਾਬਕ ਪੁਲਿਸ ਨੇ ਖ਼ਾਲਿਸਤਾਨ ਕਮਾਂਡੋ ਫੋਰਸ ਦੇ ਭਗੌੜੇ ਅੱਤਵਾਦੀ ਗੁਰਸੇਵਕ ਸਿੰਘ ਉਰਫ਼ ਬਬਲੂ ਨੂੰ ਉਸ ਸਮੇਂ ਗ੍ਰਿਫ਼ਤਾਰ ਕੀਤਾ , ਜਦੋਂ ਉਹ ਦਿੱਲੀ ਦੇ ਆਈਐੱਸਬੀਟੀ 'ਤੇ ਆਪਣੇ ਨਜ਼ਦੀਕੀ ਨੂੰ ਮਿਲਣ ਆਇਆ ਸੀ। [caption id="attachment_269097" align="aligncenter" width="300"]Delhi Police Crime Branch Khalistan Commando Force Terrorist arrested ਦਿੱਲੀ ਪੁਲਿਸ ਦੀ ਕ੍ਰਾਈਮ ਬਰਾਂਚ ਨੇ ਖ਼ਾਲਿਸਤਾਨ ਕਮਾਂਡੋ ਫੋਰਸ ਦੇ ਭਗੌੜੇ ਅੱਤਵਾਦੀ ਨੂੰ ਦਿੱਲੀ ਤੋਂ ਕੀਤਾ ਕਾਬੂ[/caption] ਦੱਸ ਦੇਈਏ ਕਿ ਅੱਤਵਾਦੀ ਗੁਰਸੇਵਕ ਜਰਨੈਲ ਸਿੰਘ ਭਿੰਡਰਾਂਵਾਲੇ ਨਾਲ ਵੀ ਜੁੜਿਆ ਸੀ। ਮੁਲਜ਼ਮ ਗੁਰਸੇਵਕ ਖਾਲਿਸਤਾਨ ਕਮਾਂਡੋ ਫੋਰਸ (Khalistan Commando Force) ਦਾ ਵੀ ਮੈਂਬਰ ਹੈ। -PTCNews

Related Post