ਸਿੱਖਿਆ ਨੂੰ ਲੈਕੇ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਦਾ ਵੱਡਾ ਐਲਾਨ

By  Jagroop Kaur March 6th 2021 02:45 PM

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਹੈ ਕਿ ਹੁਣ ਦਿੱਲੀ ਦਾ ਵੀ ਆਪਣਾ ਵੱਖਰਾ ਸਿੱਖਿਆ ਬੋਰਡ ਹੋਵੇਗਾ। ਇਸ ਸਮੇਂ ਦਿੱਲੀ ਵਿੱਚ ਸਿਰਫ CBSE/ICSE ਬੋਰਡ ਹਨ। ਅਜੇ ਸਿਰਫ ਇਸ ਮਾਧਿਅਮ ਰਾਹੀਂ ਪੜ੍ਹਾਈ ਹੁੰਦੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੈਸ ਕਾਨਫਰੰਸ ਵਿੱਚ ਇਹ ਜਾਣਕਾਰੀ ਦਿੱਤੀ।

Delhi to have its own school education board, says Chief Minister Arvind  Kejriwal delhi new education board

READ MORE : ਬਿਕਰਮ ਸਿੰਘ ਮਜੀਠੀਆ ਨੇ ਕੈਗ ਦੇ ਖੁਲ੍ਹਾਸਿਆਂ ਨਾਲ ਸੁਨੀਲ ਜਾਖੜ ਨੂੰ ਕੀਤਾ ਬੇਨਕਾਬ

ਉਹਨਾਂ ਕਿਹਾ ਕਿ ਕੌਮੀ ਰਾਜਧਾਨੀ ਦਿੱਲੀ ਦਾ ਹੁਣ ਆਪਣਾ ਵੱਖਰਾ ਸਿੱਖਿਆ ਬੋਰਡ ਹੋਵੇਗਾ। ਕੇਜਰੀਵਾਲ ਸਰਕਾਰ ਨੇ ਅੱਜ 'ਦਿੱਲੀ ਬੋਰਡ ਆਫ਼ ਐਜੂਕੇਸ਼ਨ' ਦੇ ਗਠਨ ਨੂੰ ਮਨਜ਼ੂਰੀ ਦਿੱਤੀ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਿਹਾ ਕਿ ਇਸ ਸਾਲ 20 ਤੋਂ 25 ਸਰਕਾਰੀ ਸਕੂਲਾਂ ਨੂੰ ਇਸ ਬੋਰਡ 'ਚ ਸ਼ਾਮਿਲ ਕੀਤਾ ਜਾਵੇਗਾ। ਉਨ੍ਹਾਂ ਨੂੰ ਮਾਨਤਾ ਸੀ. ਬੀ. ਐਸ. ਈ. ਤੋਂ ਹਟਾ ਕੇ ਇਸ ਬੋਰਡ ਤੋਂ ਹੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਕਦਮ ਤੋਂ ਸਾਰੇ ਸਕੂਲਾਂ ਨੂੰ ਇਸ ਬੋਰਡ 'ਚ ਸ਼ਾਮਿਲ ਨਹੀਂ ਕੀਤਾ ਜਾਵੇਗਾ।delhi new education board

delhi new education boardRead more : ਜਾਣੋ 10ਵੀਂ, 12ਵੀਂ ਬੋਰਡ ਪ੍ਰੀਖਿਆਵਾਂ ਦੀ ਡੇਟਸ਼ੀਟ ਦੀ ਨਵੀਂ ਤਰੀਕ

ਕਿਸ ਸਕੂਲ ਨੂੰ ਇਸ ਬੋਰਡ 'ਚ ਸ਼ਾਮਿਲ ਕਰਨਾ ਹੈ, ਇਸ ਸਬੰਧੀ ਫ਼ੈਸਲਾ ਉਸ ਸਕੂਲ ਦੇ ਅਧਿਆਪਕਾਂ, ਪ੍ਰਿੰਸੀਪਲ ਅਤੇ ਵਿਦਿਆਰਥੀਆਂ ਦੇ ਮਾਪਿਆਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਹੀ ਲਿਆ ਜਾਵੇਗਾ। ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਹੁਣ ਸਮਾਂ ਆ ਗਿਆ ਹੈ ਕਿ ਦਿੱਲੀ 'ਚ ਕੀ ਅਤੇ ਕਿਵੇਂ ਪੜ੍ਹਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ, ''ਇਸ ਬੋਰਡ ਦੇ ਤਿੰਨ ਉਦੇਸ਼ ਹੋਣਗੇ।

CBSE class 10 Board exams suspended for 2020, except for northeast Delhi  students: Govt | India News | Zee News

ਅਸੀਂ ਅਜਿਹੇ ਬੱਚੇ ਤਿਆਰ ਕਰਨੇ ਹਨ, ਜਿਹੜੇ ਕੱਟੜ ਦੇਸ਼ ਭਗਤ ਹੋਣ, ਜਿਹੜੇ ਆਉਣ ਵਾਲੇ ਵੇਲੇ 'ਚ ਹਰ ਖੇਤਰ 'ਚ ਦੇਸ਼ ਦੀ ਜ਼ਿੰਮੇਵਾਰੀ ਆਪਣੇ ਮੋਢਿਆਂ 'ਤੇ ਚੁੱਕਣ ਲਈ ਤਿਆਰ ਹੋਣ। ਸਾਡੇ ਬੱਚੇ ਚੰਗੇ ਇਨਸਾਨ ਬਣਨ ਅਤੇ ਇਹ ਬੋਰਡ ਬੱਚਿਆਂ ਨੂੰ ਆਪਣੇ ਪੈਰਾਂ 'ਤੇ ਖੜ੍ਹਾ ਹੋਣ ਲਈ ਤਿਆਰ ਕਰੇਗਾ।

Related Post