#DelhiElections2020: ਜਦੋਂ ਗੁਸੇ 'ਚ ਆਈ ਅਲਕਾ ਲਾਂਬਾ, ‘ਆਪ’ ਵਰਕਰ ਨੂੰ ਥੱਪੜ ਮਾਰਨ ਦੀ ਕੀਤੀ ਕੋਸ਼ਿਸ਼

By  Shanker Badra February 8th 2020 02:32 PM

#DelhiElections2020: ਜਦੋਂ ਗੁਸੇ 'ਚ ਆਈ ਅਲਕਾ ਲਾਂਬਾ, ‘ਆਪ’ ਵਰਕਰ ਨੂੰ ਥੱਪੜ ਮਾਰਨ ਦੀ ਕੀਤੀ ਕੋਸ਼ਿਸ਼:ਨਵੀਂ ਦਿੱਲੀ : ਦਿੱਲੀ ਵਿੱਚ 70 ਵਿਧਾਨ ਸਭਾ ਸੀਟਾਂ 'ਤੇ ਅੱਜ ਸਵੇਰੇ 8 ਵਜੇ ਤੋਂ ਵੋਟਾਂ ਪੈ ਰਹੀਆਂ ਹਨ ਅਤੇ ਵੋਟਿੰਗ ਸ਼ਾਮ 6 ਵਜੇ ਤੱਕ ਹੋਵੇਗੀ। ਇਨ੍ਹਾਂ ਚੋਣਾਂ ਦੇ ਨਤੀਜੇ ਮੰਗਲਵਾਰ 11 ਫ਼ਰਵਰੀ ਨੂੰ ਆਉਣਗੇ। ਦਿੱਲੀ ਚੋਣਾਂ ਵਿੱਚ ਆਮ ਆਦਮੀ ਤੋਂ ਲੈ ਕੇ ਸਿਆਸਤਦਾਨਾਂ ਤੱਕ ਸਾਰੇ ਸਵੇਰ ਤੋਂ ਹੀ ਵੋਟ ਪਾਉਣ ਲਈ ਪੋਲਿੰਗ ਬੂਥ 'ਤੇ ਨਜ਼ਰ ਆ ਰਹੇ ਹਨ।

#DelhiElections2020: Congress candidate Alka Lamba tries to slap AAP worker at polling booth #DelhiElections2020: ਜਦੋਂ ਗੁਸੇ 'ਚ ਆਈ ਅਲਕਾ ਲਾਂਬਾ, ‘ਆਪ’ ਵਰਕਰ ਨੂੰ ਥੱਪੜ ਮਾਰਨ ਦੀ ਕੀਤੀ ਕੋਸ਼ਿਸ਼

ਇਸ ਦੌਰਾਨ ਦਿੱਲੀ ਦੇ ਚਾਂਦਨੀ ਚੌਕ ਪੋਲਿੰਗ ਬੂਥ 'ਤੇ ਵੋਟ ਪਾਉਣ ਪਹੁੰਚੀ ਕਾਂਗਰਸੀ ਉਮੀਦਵਾਰਅਲਕਾ ਲਾਂਬਾ' ਦੀ ਆਪ 'ਵਰਕਰ ਨਾਲ ਝੜਪ ਹੋ ਗਈ ਹੈ। ਓਥੇ ਗੁੱਸੇ ਵਿਚ ਬੁਖਲਾਈ ਕਾਂਗਰਸੀ ਉਮੀਦਵਾਰ ਨੇ ਆਪ ਵਰਕਰ ਨੂੰ ਥੱਪੜ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਅਲਕਾ ਲਾਂਬਾ ਦਾ ਦੋਸ਼ ਹੈ ਕਿ ਕਾਰਕੁਨ ਇਤਰਾਜ਼ਯੋਗ ਟਿੱਪਣੀਆਂ ਕਰ ਰਿਹਾ ਸੀ।

#DelhiElections2020: Congress candidate Alka Lamba tries to slap AAP worker at polling booth #DelhiElections2020: ਜਦੋਂ ਗੁਸੇ 'ਚ ਆਈ ਅਲਕਾ ਲਾਂਬਾ, ‘ਆਪ’ ਵਰਕਰ ਨੂੰ ਥੱਪੜ ਮਾਰਨ ਦੀ ਕੀਤੀ ਕੋਸ਼ਿਸ਼

ਮਿਲੀ ਜਾਣਕਾਰੀ ਅਨੁਸਾਰ ਚਾਂਦਨੀ ਚੌਕ ਦੇ ਮਜਨੂੰ ਦੇ ਟਿੱਲੇ ਦੇ ਵੋਟਿੰਗ ਕੇਂਦਰ 126 ਤੋਂ 133 'ਤੇ ਅਲਕਾ ਲਾਂਬਾ ਅਤੇ 'ਆਪ' ਵਰਕਰ ਵਿਚਾਲੇ ਬਹਿਸ ਹੋ ਗਈ ਹੈ। ਇਸ ਦੌਰਾਨ ਅਲਕਾਲਾਂਬਾ ਨੇ ਦੋਸ਼ ਲਾਇਆ ਕਿ 'ਆਪ' ਵਰਕਰ ਨੇ ਉਨ੍ਹਾਂ ਦੇ ਬੇਟੇ ਬਾਰੇ ਟਿੱਪਣੀ ਕੀਤੀ ਹੈ। ਇਸ ਤੋਂ ਨਾਰਾਜ਼ ਹੋ ਕੇ ਉਨ੍ਹਾਂ ਨੇ 'ਆਪ' ਵਰਕਰ ਨੂੰ ਥੱਪੜ ਮਾਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਇਹ ਥੱਪੜ 'ਆਪ' ਵਰਕਰ ਨੂੰ ਨਹੀਂ ਲੱਗਾ।

#DelhiElections2020: Congress candidate Alka Lamba tries to slap AAP worker at polling booth #DelhiElections2020: ਜਦੋਂ ਗੁਸੇ 'ਚ ਆਈ ਅਲਕਾ ਲਾਂਬਾ, ‘ਆਪ’ ਵਰਕਰ ਨੂੰ ਥੱਪੜ ਮਾਰਨ ਦੀ ਕੀਤੀ ਕੋਸ਼ਿਸ਼

ਦੱਸ ਦੇਈਏ ਕਿ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਦੁਪਹਿਰ 12 ਵਜੇ ਤੱਕ 15.68 ਪ੍ਰਤੀਸ਼ਤ ਵੋਟਾਂ ਪਈਆਂ ਹਨ ਜਦਕਿ ਸਵੇਰੇ 11 ਵਜੇ ਤੱਕ ਦਿੱਲੀ ਵਿਧਾਨ ਸਭਾ ਚੋਣਾਂ ਲਈ 6.96% ਵੋਟਿੰਗ ਹੋਈ ਹੈ। ਇਸ ਦੌਰਾਨ ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਵਿਦੇਸ਼ ਮੰਤਰੀ ਐਸ ਜੈਸ਼ੰਕਰ, ਸਾਬਕਾ ਰਾਸ਼ਟਰਪਤੀ ਹਾਮਿਦ ਅੰਸਾਰੀ, ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ,ਸੋਨੀਆ ਗਾਂਧੀ, ਰਾਹੁਲ ਗਾਂਧੀ ਸਮੇਤ ਕਈ ਨੇਤਾਵਾਂ ਨੇ ਦਿੱਲੀ ਵਿੱਚ ਵੋਟ ਪਾਈ ਹੈ।

-PTCNews

Related Post