ਪਟਿਆਲਾ : ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਪੰਜਾਬ ਨੇ ਵਿਸ਼ਾਲ ਰੈਲੀ ਕਰਕੇ ਸ਼ਹਿਰ ਵਿੱਚ ਕੀਤਾ ਰੋਸ ਪ੍ਰਦਰਸ਼ਨ

By  Shanker Badra May 11th 2019 08:01 PM

ਪਟਿਆਲਾ : ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਪੰਜਾਬ ਨੇ ਵਿਸ਼ਾਲ ਰੈਲੀ ਕਰਕੇ ਸ਼ਹਿਰ ਵਿੱਚ ਕੀਤਾ ਰੋਸ ਪ੍ਰਦਰਸ਼ਨ:ਪਟਿਆਲਾ : ਪੰਜਾਬ ਸਰਕਾਰ ਵੱਲੋਂ ਬੀਤੇ ਦੋ ਸਾਲ ਦੇ ਕਾਰਜਕਾਲ ਦੌਰਾਨ ਮੁਲਾਜ਼ਮ ਮੰਗਾਂ ਨੂੰ ਨੁੱਕਰੇ ਲਗਾਉਣ ਅਤੇ ਪ੍ਰਮੁੱਖ ਸਿਆਸੀ ਪਾਰਟੀਆਂ ਵੱਲੋਂ ਗੈਰ ਮੁੱਦਿਆਂ ਦੀ ਗਰਦ ਉਛਾਲ ਕੇ ਲੋਕਾਂ ਦੇ ਅਸਲ ਮੁੱਦਿਆਂ ‘ਤੇ ਗੱਲ ਨਾ ਕਰਨ ਤੋਂ ਖਫਾ ਹੋਏ ਮੁਲਾਜ਼ਮਾਂ ਨੇ ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਪੰਜਾਬ (ਡੀ.ਐਮ.ਐਫ) ਦੀ ਅਗਵਾਈ ਵਿੱਚ ਪੰਜਾਬ ਦੇ ਤਿੰਨ ਸ਼ਹਿਰਾਂ ਪਟਿਆਲਾ, ਅੰਮ੍ਰਿਤਸਰ ਅਤੇ ਬਠਿੰਡੇ ਵਿੱਚ ਵੱਡੇ ਜ਼ੋਨਲ ਰੋਸ ਮੁਜਹਾਰੇ ਕੀਤੇ ਗਏ। [caption id="attachment_294170" align="aligncenter" width="300"]Democratic Employees Federation Punjab rally Patiala city protest ਪਟਿਆਲਾ : ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਪੰਜਾਬ ਨੇ ਵਿਸ਼ਾਲ ਰੈਲੀ ਕਰਕੇ ਸ਼ਹਿਰ ਵਿੱਚ ਕੀਤਾ ਰੋਸ ਪ੍ਰਦਰਸ਼ਨ[/caption] ਪਟਿਆਲੇ ਦੇ ਨਹਿਰੂ ਪਾਰਕ ਵਿੱਚ ਵੱਡੀ ਗਿਣਤੀ ਵਿੱਚ ਜੁੜੇ ਮਿਡ -ਡੇ -ਮੀਲ ,ਕੁੱਕ ਵਰਕਰਾਂ, ਦਫਤਰੀ ਕਰਮਚਾਰੀਆਂ, ਸਿਹਤ, ਜਲ ਸਪਲਾਈ ਅਤੇ ਸਿੱਖਿਆ ਵਿਭਾਗ ਦੇ ਮੁਲਾਜ਼ਮਾਂ ਨੇ ਮਾਲਵਾ-2 ਜ਼ੋਨ ਦੀ ਭਰਵੀਂ ਰੈਲੀ ਕਰਕੇ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਖਿਲਾਫ ਰੋਸ ਪ੍ਰਗਟ ਕੀਤਾ।ਰੈਲੀ ਕਰਨ ਉਪਰੰਤ ਸ਼ਹਿਰ ਦੇ ਪ੍ਰਮੁੱਖ ਹਿੱਸਿਆਂ ਵਿੱਚੋਂ ਹੁੰਦਾਂ ਹੋਇਆ ਫੁਆਰਾ ਚੌਂਕ ਤੱਕ ਵਿਸ਼ਾਲ ਰੋਸ ਮਾਰਚ ਕੱਢ ਕੇ ਲੋਕਾਂ ਦੀ ਕਚਿਹਰੀ ਵਿੱਚ ਪੰਜਾਬ ਤੇ ਕੇਂਦਰ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਉਜਾਗਰ ਕਰਕੇ ਜਮਹੂਰੀਅਤ ਦਾ ਝੰਡਾ ਬੁਲੰਦ ਕੀਤਾ। [caption id="attachment_294169" align="aligncenter" width="300"]Democratic Employees Federation Punjab rally Patiala city protest ਪਟਿਆਲਾ : ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਪੰਜਾਬ ਨੇ ਵਿਸ਼ਾਲ ਰੈਲੀ ਕਰਕੇ ਸ਼ਹਿਰ ਵਿੱਚ ਕੀਤਾ ਰੋਸ ਪ੍ਰਦਰਸ਼ਨ[/caption] ਇਸ ਮੌਕੇ ਇਕੱਤਰ ਵੱਡੀ ਗਿਣਤੀ ਮੁਲਾਜ਼ਮਾਂ ਨੂੰ ਸੰਬੋੋਧਨ ਕਰਦਿਆਂ ਡੀ.ਐਮ.ਐਫ ਦੇ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਵੜੈਚ, ਸੂਬਾਈ ਆਗੂਆਂ ਦਵਿੰਦਰ ਸਿੰਘ ਪੂਨੀਆ, ਵਿਕਰਮ ਦੇਵ ਸਿੰਘ, ਪ੍ਰਵੀਨ ਸ਼ਰਮਾ, ਜ਼ੋਨ ਕਨਵੀਨਰ ਗੁਰਮੀਤ ਸੁਖਪੁਰਾ, ਜੁਗਰਾਜ ਟੱਲੇਵਾਲ, ਪਿੰਕੀ ਖਰਾਬਗੜ੍ਹ ਅਤੇ ਉਸ਼ਾ ਰਾਣੀ ਆਦਿ ਨੇ ਦੱਸਿਆ ਕਿ ਕੇਂਦਰ ਦੀ ਅਕਾਲੀ-ਭਾਜਪਾ ਸਰਕਾਰ ਪਿਛਲੇ ਪੰਜ ਸਾਲਾਂ ਦੌਰਾਨ ਲੋਕਾਂ ਦੀਆਂ ਬੁਨਿਆਦੀ ਸਮੱਸਿਆਵਾਂ ਦਾ ਹੱਲ ਕਰਨ ਵਿੱਚ ਸਫਲ ਨਹੀਂ ਹੋਈ ਹੈ। ‘ [caption id="attachment_294166" align="aligncenter" width="300"]Democratic Employees Federation Punjab rally Patiala city protest ਪਟਿਆਲਾ : ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਪੰਜਾਬ ਨੇ ਵਿਸ਼ਾਲ ਰੈਲੀ ਕਰਕੇ ਸ਼ਹਿਰ ਵਿੱਚ ਕੀਤਾ ਰੋਸ ਪ੍ਰਦਰਸ਼ਨ[/caption] ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਿਸੇ ਪਰਿਵਾਰ ਨੂੰ ਨਵੀਂ ਨੌਕਰੀ ਤਾਂ ਕੀ ਦੇਣੀ ਸੀ, ਪਹਿਲਾਂ ਨੌਕਰੀਆਂ ਕਰਦੇ ਮੁਲਾਜ਼ਮਾਂ ਦੀ ਤਨਖਾਹ ਕਟੌਤੀ ਕੀਤੀ ਅਤੇ ਰੈਗੂਲਰ ਰੁਜ਼ਗਾਰ ਦਾ ਹੱਕ ਮੰਗਦੇ ਅਧਿਆਪਕਾਂ ‘ਤੇ ਮੁੱਖ ਮੰਤਰੀ ਦੀ ਪਟਿਆਲਾ ਰਿਹਾਇਸ਼ ਨੇੜੇ ਲਾਠੀਚਾਰਜ਼ ਅਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ।ਕੱਚੇ ਮੁਲਾਜ਼ਮਾਂ ਨੂੰ ਪਿੱਤਰੀ ਵਿਭਾਗਾਂ ਵਿੱਚ ਪੱਕੇ ਕਰਨ, ਤਨਖਾਹ ਅਨਾਮਲੀਆ ਦੂਰ ਕਰਨ, ਮਹਿੰਗਾਈ ਭੱਤੇ ਦੇ ਬਕਾਏ ਦੇਣ, ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਅਤੇ ਕੱਚੇ/ਕੰਟਰੈਕਟ ਮੁਲਾਜ਼ਮਾਂ ਦਾ ਰੈਗੂਲਰਾਈਜੇਸ਼ਨ ਬਿੱਲ-2016 ਵੀ ਠੰਡੇ ਬਸਤੇ ਵਿੱਚ ਸੁੱਟ ਦਿੱਤਾ ਗਿਆ। [caption id="attachment_294167" align="aligncenter" width="300"]Democratic Employees Federation Punjab rally Patiala city protest ਪਟਿਆਲਾ : ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਪੰਜਾਬ ਨੇ ਵਿਸ਼ਾਲ ਰੈਲੀ ਕਰਕੇ ਸ਼ਹਿਰ ਵਿੱਚ ਕੀਤਾ ਰੋਸ ਪ੍ਰਦਰਸ਼ਨ[/caption] ਮੁਲਾਜ਼ਮਾਂ ‘ਤੇ ਵਿਕਾਸ ਕਰ ਦੇ ਨਾਂ ਹੇਠ ਨਵਾਂ ਆਰਥਿਕ ਬੋਝ ਪਾ ਦਿੱਤਾ ਗਿਆ।ਸਰਕਾਰੀ ਸਕੂਲਾਂ ਦੇ ਗਰੀਬ ਵਿਦਿਆਰਥੀਆਂ ਨੂੰ ਅੱਤ ਮਾੜੇ ਦਰਜ਼ੇ ਦੀ ਵਰਦੀ ਦੇ ਕੇ ਉਨ੍ਹਾਂ ਨੂੰ ਮਜ਼ਾਕ ਦੇ ਪਾਤਰ ਬਣਾਇਆ ਗਿਆ ਅਤੇ ਇਸ ਮਾਮਲੇ ‘ਚ ਕਰੀਬ 75 ਕਰੋੜ ਰੁਪਏ ਦਾ ਘੋਟਲਾ ਹੋਣ ਦੇ ਚਰਚੇ ਜੋਰਾਂ ‘ਤੇ ਹਨ। 1 ਜਨਵਰੀ 2004 ਤੋਂ ਬਾਅਦ ਭਰਤੀ ਕੀਤੇ ਜਾ ਰਹੇ ਮੁਲਾਜ਼ਮਾਂ ਕੋਲੋ ਨਵੀਂ ਪੈਨਸ਼ਨ ਸਕੀਮ ਦੇ ਨਾਂ ਹੇਠ ਪੈਨਸ਼ਨ ਦਾ ਅਧਿਕਾਰ ਖੋਹ ਲਿਆ ਗਿਆ ਅਤੇ ਦੂਜੇ ਪਾਸੇ ਵਿਧਾਇਕਾਂ, ਪਾਰਲੀਮੈਂਟ ਮੈਬਰਾਂ ਅਤੇ ਮੰਤਰੀਆਂ ਨੂੰ ਲੱਖਾਂ ਰੁਪਏ ਪੈਨਸ਼ਨਾਂ ਦੇ ਰੂਪ ਵਿੱਚ ਲੁਟਾਏ ਜਾ ਰਹੇ ਹਨ। -PTCNews

Related Post