ਡੇਰਾ ਬਾਬਾ ਨਾਨਕ ਸਰਹੱਦ ਰਾਹੀਂ ਭਾਰਤ 'ਚ ਦਾਖਲ ਹੋਈ ਪਾਕਿ ਮਹਿਲਾ ਦੀ ਮੌਤ, ਦੇਖੋ ਤਸਵੀਰਾਂ

By  Jashan A February 22nd 2019 01:17 PM

ਡੇਰਾ ਬਾਬਾ ਨਾਨਕ ਸਰਹੱਦ ਰਾਹੀਂ ਭਾਰਤ 'ਚ ਦਾਖਲ ਹੋਈ ਪਾਕਿ ਮਹਿਲਾ ਦੀ ਮੌਤ, ਦੇਖੋ ਤਸਵੀਰਾਂ,ਗੁਰਦਾਸਪੁਰ: ਪਿਛਲੇ ਦਿਨੀਂ ਪਾਕਿਸਤਾਨ ਵਾਲੇ ਪਾਸਿਓਂ ਡੇਰਾ ਬਾਬਾ ਨਾਨਕ ਸਰਹੱਦ ਰਾਹੀਂ ਭਾਰਤ 'ਚ ਦਾਖਲ ਹੋਈ ਮਹਿਲਾ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਬੀਤੇ ਬੁੱਧਵਾਰ ਨੂੰ ਬੀ.ਐੱਸ.ਐੱਫ. ਦੇ ਜਵਾਨਾਂ ਵਲੋਂ ਡੇਰਾ ਬਾਬਾ ਨਾਨਕ ਦੀ ਅੰਤਰਰਾਸ਼ਟਰੀ ਸਰਹੱਦ ਤੋਂ ਭਾਰਤ ਅੰਦਰ ਘੁਸਪੈਠ ਕਰਕੇ ਦਾਖਲ ਹੁੰਦੀ ਪਾਕਿਸਤਾਨੀ ਮਹਿਲਾ ਬੀ.ਐੱਸ.ਐੱਫ. ਦੇ ਜਵਾਨਾਂ ਵਲੋਂ ਚਲਾਈ ਗੋਲੀ ਦਾ ਸ਼ਿਕਾਰ ਹੋ ਗਈ ਸੀ।

bsf ਡੇਰਾ ਬਾਬਾ ਨਾਨਕ ਸਰਹੱਦ ਰਾਹੀਂ ਭਾਰਤ 'ਚ ਦਾਖਲ ਹੋਈ ਪਾਕਿ ਮਹਿਲਾ ਦੀ ਮੌਤ, ਦੇਖੋ ਤਸਵੀਰਾਂ

ਜਿਸ ਤੋਂ ਬਾਅਦ ਉਸ ਔਰਤ ਨੂੰ ਪਹਿਲਾਂ ਡੇਰਾ ਬਾਬਾ ਨਾਨਕ ਤੇ ਫਿਰ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ, ਜਿਥੇ ਉਸਦਾ ਇਲਾਜ਼ ਚੱਲ ਰਿਹਾ ਸੀ। ਪਰ ਇਲਾਜ਼ ਅਧੀਨ ਅੱਜ ਉਸ ਦੀ ਮੌਤ ਹੋ ਗਈ।

bsf ਡੇਰਾ ਬਾਬਾ ਨਾਨਕ ਸਰਹੱਦ ਰਾਹੀਂ ਭਾਰਤ 'ਚ ਦਾਖਲ ਹੋਈ ਪਾਕਿ ਮਹਿਲਾ ਦੀ ਮੌਤ, ਦੇਖੋ ਤਸਵੀਰਾਂ

ਮਿਲੀ ਜਾਣਕਾਰੀ ਅਨੁਸਾਰ ਉਕਤ ਮਹਿਲਾ ਭਾਰਤ -ਪਾਕਿ ਕੌਮਾਤਰੀ ਸਰਹੱਦ ‘ਤੇ ਪਾਕਿਸਤਾਨ ਵਾਲੇ ਪਾਸਿਉਂ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਹੀ ਸੀ।

-PTC News

Related Post