ਬਾਲੀਵੁੱਡ ਦੇ ਦਿੱਗਜ ਅਦਾਕਾਰ ਦਿਲੀਪ ਕੁਮਾਰ ਦੇ ਦੇਹਾਂਤ 'ਤੇ PM ਮੋਦੀ ਨੇ ਜਤਾਇਆ ਦੁੱਖ

By  Shanker Badra July 7th 2021 12:24 PM

ਮੁੰਬਈ : ਬਾਲੀਵੁੱਡ ਦੇ ਦਿੱਗਜ ਅਦਾਕਾਰ ਦਿਲੀਪ ਕੁਮਾਰ ( Dilip Kumar dies )ਦਾ ਬੁੱਧਵਾਰ ਸਵੇਰੇ ਦੇਹਾਂਤ ਹੋ ਗਿਆ ਹੈ। ਦਿਲੀਪ ਕੁਮਾਰ ਨੇ 98 ਸਾਲ ਦੀ ਉਮਰ 'ਚ ਬੁੱਧਵਾਰ ਸਵੇਰੇ 7.30 ਵਜੇ ਮੁੰਬਈ ਦੇ ਹਸਪਤਾਲ 'ਚ ਆਖ਼ਰੀ ਸਾਹ ਲਏ ਹਨ। ਉਹ ਪਿਛਲੇ ਮਹੀਨੇ ਤੋਂ ਸਾਹ ਨਾਲ ਸਬੰਧਤ ਸਮੱਸਿਆਵਾਂ ਨਾਲ ਜੂਝ ਰਹੇ ਸਨ। ਦਿਲੀਪ ਕੁਮਾਰ (Dilip Kumar )ਦੇ ਦਿਹਾਂਤ ਨਾਲ ਬਾਲੀਵੁੱਡ ਅਤੇ ਦੇਸ਼ 'ਚ ਸੋਗ ਦੀ ਲਹਿਰ ਦੌੜ ਗਈ ਹੈ।

ਬਾਲੀਵੁੱਡ ਦੇ ਦਿੱਗਜ ਅਦਾਕਾਰ ਦਿਲੀਪ ਕੁਮਾਰ ਦੇ ਦੇਹਾਂਤ 'ਤੇ PM ਮੋਦੀ ਨੇ ਜਤਾਇਆ ਦੁੱਖ

ਪੜ੍ਹੋ ਹੋਰ ਖ਼ਬਰਾਂ : ਨਹੀਂ ਰਹੇ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਦਿਲੀਪ ਕੁਮਾਰ, 98 ਸਾਲ ਦੀ ਉਮਰ 'ਚ ਲਏ ਆਖ਼ਰੀ ਸਾਹ

ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi ) ਅਤੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਅਦਾਕਾਰ ਦਲੀਪ ਕੁਮਾਰ ਦੇ ਦੇਹਾਂਤ 'ਤੇ ਦੁੱਖ ਜ਼ਾਹਿਰ ਕੀਤਾ ਹੈ। ਦਿਲੀਪ ਕੁਮਾਰ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ, ਪੀਐਮ ਮੋਦੀ ਨੇ ਲਿਖਿਆ, ਦਿਲੀਪ ਕੁਮਾਰ ਜੀ ਇੱਕ ਸਿਨੇਮਾਈ ਦੀ ਮਹਾਨ ਕਥਾ ਵਜੋਂ ਯਾਦ ਕੀਤਾ ਜਾਵੇਗਾ। ਉਹਨਾਂ ਨੂੰ ਬੇਮਿਸਾਲ ਪ੍ਰਤਿਭਾ ਦੀ ਬਖਸ਼ਿਸ਼ ਸੀ, ਜਿਸ ਕਾਰਨ ਪੀੜ੍ਹੀਆਂ ਦੇ ਦਰਸ਼ਕ ਮੰਤਰਮੁਗਧ ਹੋ ਗਏ ਸਨ। ਉਹਨਾਂ ਦਾ ਜਾਣਾ ਸਾਡੀ ਸਭਿਆਚਾਰਕ ਸੰਸਾਰ ਲਈ ਘਾਟਾ ਹੈ। ਉਹਨਾਂ ਦੇ ਪਰਿਵਾਰ, ਦੋਸਤਾਂ ਅਤੇ ਅਣਗਿਣਤ ਪ੍ਰਸ਼ੰਸਕਾਂ ਨੂੰ ਦਿਲਾਸਾ। ਸ਼ਰਧਾਂਜਲੀ

ਬਾਲੀਵੁੱਡ ਦੇ ਦਿੱਗਜ ਅਦਾਕਾਰ ਦਿਲੀਪ ਕੁਮਾਰ ਦੇ ਦੇਹਾਂਤ 'ਤੇ PM ਮੋਦੀ ਨੇ ਜਤਾਇਆ ਦੁੱਖ

ਦਿਲੀਪ ਕੁਮਾਰ ਦੀ ਪਤਨੀ ਸਾਇਰਾ ਬਾਨੋ ਵੱਲੋਂ ਬਿਆਨ 'ਚ ਕਿਹਾ ਗਿਆ ਸੀ ਕਿ ਦਿਲੀਪ ਕੁਮਾਰ ਦੀ ਸਿਹਤ 'ਚ ਸੁਧਾਰ ਹੋ ਰਿਹਾ ਹੈ। ਉਹ ਅਜੇ ਵੀ ਹਸਪਤਾਲ 'ਚ ਹਨ ਪਰ ਉਨ੍ਹਾ ਦੀ ਸਿਹਤ ਸਬੰਧੀ ਅਪਡੇਟ ਤੋਂ 2 ਦਿਨ ਬਾਅਦ ਹੀ ਦਿਲੀਪ ਕੁਮਾਰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਦਿਲੀਪ ਸਹਿਬ ਦੀ ਪਤਨੀ ਅਤੇ ਅਭਿਨੇਤਰੀ ਸਾਇਰਾ ਬਾਨੋ ਉਹਨਾਂ ਨਾਲ ਆਖਰੀ ਸਾਹ ਤੱਕ ਨਾਲ ਰਹੀ।

ਬਾਲੀਵੁੱਡ ਦੇ ਦਿੱਗਜ ਅਦਾਕਾਰ ਦਿਲੀਪ ਕੁਮਾਰ ਦੇ ਦੇਹਾਂਤ 'ਤੇ PM ਮੋਦੀ ਨੇ ਜਤਾਇਆ ਦੁੱਖ

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਕੋਰੋਨਾ ਕਾਰਨ ਪਿਛਲੇ ਸਾਲ ਦਿਲੀਪ ਕੁਮਾਰ ਦੇ ਦੋ ਛੋਟੇ ਭਰਾ ਦੀ ਮੌਤ ਹੋ ਗਈ ਸੀ। 21 ਅਗਸਤ ਨੂੰ 88 ਸਾਲ ਦੀ ਅਸਲਮ ਅਤੇ ਫਿਰ 2 ਸਤੰਬਰ ਨੂੰ 90 ਸਾਲਾ ਅਹਿਸਾਨ ਦਾ ਦੇਹਾਂਤ ਹੋ ਗਿਆ ਸੀ। ਇਸ ਕਾਰਨ ਸਾਇਰਾ ਬਾਨੋ ਅਤੇ ਦਿਲੀਪ ਕੁਮਾਰ ਨੇ 11 ਅਕਤੂਬਰ ਨੂੰ ਆਪਣੇ 54 ਵੇਂ ਵਿਆਹ ਦੀ ਵਰ੍ਹੇਗੰਢ ਨਹੀਂ ਮਨਾਈ ਸੀ।

ਬਾਲੀਵੁੱਡ ਦੇ ਦਿੱਗਜ ਅਦਾਕਾਰ ਦਿਲੀਪ ਕੁਮਾਰ ਦੇ ਦੇਹਾਂਤ 'ਤੇ PM ਮੋਦੀ ਨੇ ਜਤਾਇਆ ਦੁੱਖ

ਪੜ੍ਹੋ ਹੋਰ ਖ਼ਬਰਾਂ : ਸਾਬਕਾ ਗੈਂਗਸਟਰ ਕੁਲਵੀਰ ਨਰੂਆਣਾ ਅਤੇ ਉਸਦੇ ਸਾਥੀ ਚਮਕੌਰ ਝੁੰਬਾ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ

ਦਿਲੀਪ ਕੁਮਾਰ ਦਾ ਅਸਲ ਨਾਮ ਮੁਹੰਮਦ ਯੂਸਫ਼ ਖ਼ਾਨ ਸੀ। ਉਨ੍ਹਾਂ ਨੇ 'ਜਵਾਰ ਭਟਾ' (1944), 'ਅੰਦਾਜ਼' (1949), 'ਆਣ' (1952), 'ਦੇਵਦਾਸ' (1955), 'ਆਜ਼ਾਦ' (1955), 'ਮੁਗਲ-ਏ-ਆਜ਼ਮ' (1960), 'ਗੰਗਾ ਅਤੇ 50 ਤੋਂ ਵੱਧ ਬਾਲੀਵੁੱਡ ਫਿਲਮਾਂ ਵਿਚ ਕੰਮ ਕੀਤਾ ਹੈ ,ਜਿਨ੍ਹਾਂ ਵਿਚ 'ਜਮੁਨਾ' (1961), 'ਕ੍ਰਾਂਤੀ' (1981), 'ਕਰਮਾ' (1986) ਅਤੇ 'ਸੌਦਾਗਰ' (1991) ਸ਼ਾਮਲ ਹਨ।

-PTCNews

Related Post