ਹਿੰਮਤ ਅੱਗੇ ਹਾਰੀ ਅਪਾਹਜਤਾ, ਦੇਸੀ ਜੁਗਾੜ ਨਾਲ ਤਿਆਰ ਕੀਤੇ ਜਿਮ 'ਚ ਅਨੇਕਾਂ ਬੱਚੇ ਕਰਦੇ ਨੇ ਪ੍ਰੈਕਟਿਸ

By  Ravinder Singh May 29th 2022 12:50 PM

ਹੁਸ਼ਿਆਰਪੁਰ : ਹੁਸ਼ਿਆਰਪੁਰ ਵਿੱਚ ਕੋਰੋਨਾ ਸਮੇਂ ਦੌਰਾਨ ਇਕ ਵਿਅਕਤੀ ਨੇ ਦੇਸੀ ਜੁਗਾੜ ਲਗਾ ਕੇ ਦੇਸੀ ਜਿਮ ਤਿਆਰ ਕੀਤਾ ਜਿਸ ਵਿੱਚ ਅਨੇਕਾਂ ਬੱਚੇ ਪ੍ਰੈਕਟਿਸ ਕਰਦੇ ਹਨ। ਇਸ ਜਿਮ ਨੂੰ ਤਿਆਰ ਕਰਨ ਲਈ ਨਾ-ਮਾਤਰ ਹੀ ਪੈਸੇ ਲੱਗੇ ਹਨ ਤੇ ਇਹ ਸਹੂਲਤਾਂ ਨੂੰ ਭਰਪੂਰ ਜਿਮ ਹੈ। ਬੱਚੇ ਇਸ ਨੂੰ ਜਿਮ ਨੂੰ ਕਾਫੀ ਉਤਸ਼ਾਹ ਨਾਲ ਵਰਤਦੇ ਹਨ।

ਹਿੰਮਤ ਅੱਗੇ ਹਾਰੀ ਅਪਾਹਜਤਾ, ਦੇਸੀ ਜੁਗਾੜ ਨਾਲ ਤਿਆਰ ਕੀਤੇ ਜਿਮ 'ਚ ਅਨੇਕਾਂ ਬੱਚੇ ਕਰਦੇ ਨੇ ਪ੍ਰੈਕਟਿਸ

ਪੇਸ਼ੇ ਤੋਂ ਡਰਾਈਵਰ ਅਤੇ ਸਰੀਰਕ ਤੌਰ 'ਤੇ ਅਪਾਹਜ ਨੌਜਵਾਨ ਨੇ ਕੋਰੋਨਾ ਦੇ ਸਮੇਂ ਦੌਰਾਨ ਦੇਸੀ ਜੁਗਾੜ ਲਗਾ ਕੇ ਘਰ ਦੇ ਸਾਹਮਣੇ ਓਪਨ ਜਿਮ ਬਣਾ ਦਿੱਤਾ। ਕੋਰੋਨਾ ਵਾਇਰਸ ਨੇ ਕਈ ਕਾਰੋਬਾਰ ਖਤਮ ਕਰ ਦਿੱਤੇ ਪਰ ਹੁਸ਼ਿਆਰਪੁਰ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ ਨਾਂ ਦੇ ਵਿਅਕਤੀ ਨੇ ਇਸ ਸਮੇਂ ਵੀ ਹਿੰਮਤ ਨਹੀਂ ਹਾਰੀ ਅਤੇ ਇਨ੍ਹੀਂ ਦਿਨੀਂ ਘਰ ਵਿੱਚ ਬੈਠਣ ਦੀ ਬਜਾਏ ਉਸ ਨੇ ਇਕ ਦੇਸੀ ਜੁਗਾੜ ਨਾਲ ਜਿਮ ਤਿਆਰ ਕਰ ਦਿੱਤੀ। ਹੌਲੀ-ਹੌਲੀ ਵੱਡੀ ਗਿਣਤੀ ਵਿੱਚ ਨੌਜਵਾਨ ਜਿੰਮ ਜੁਆਇਨ ਕਰ ਲੱਗ ਪਏ।

ਹਿੰਮਤ ਅੱਗੇ ਹਾਰੀ ਅਪਾਹਜਤਾ, ਦੇਸੀ ਜੁਗਾੜ ਨਾਲ ਤਿਆਰ ਕੀਤੇ ਜਿਮ 'ਚ ਅਨੇਕਾਂ ਬੱਚੇ ਕਰਦੇ ਨੇ ਪ੍ਰੈਕਟਿਸਸੁਖਵਿੰਦਰ ਅਨੁਸਾਰ ਉਹ ਖੁਦ ਵੀ ਖਿਡਾਰੀ ਹੈ ਤੇ ਕਈ ਜਗ੍ਹਾ ਖੇਡਾਂ ਖੇਡ ਚੁੱਕਾ ਹੈ ਅਤੇ ਇਨਾਮ ਵੀ ਜਿੱਤ ਚੁੱਕਾ ਹੈ। ਸੁਖਵਿੰਦਰ ਦਾ ਕਹਿਣਾ ਹੈ ਕਿ ਉਸ ਨੂੰ ਅਫ਼ਸੋਸ ਹੈ ਕਿ ਉਸ ਵਰਗੇ ਕਈ ਲੋਕ ਅੰਗਹੀਣ ਹੋਣ ਦਾ ਖਮਿਆਜ਼ਾ ਭੁਗਤ ਰਹੇ ਹਨ ਕਿਉਂਕਿ ਸਹੂਲਤਾਂ ਦੀ ਘਾਟ ਹੋਣ ਕਰ ਕੇ ਉਹ ਅੱਗੇ ਨਹੀਂ ਪਾਉਂਦੇ। ਟ੍ਰੇਨਰ ਵਜੋਂ ਕੰਮ ਕਰਨ ਤੋਂ ਬਾਅਦ ਉਸ ਨੇ ਆਪਣਾ ਓਪਨ ਜਿਮ ਸਥਾਪਤ ਕੀਤਾ, ਜਿਸ ਵਿੱਚ ਦੇਸੀ ਕਿਸਮ ਦੇ ਟੋਇੰਗ, ਸਕੂਟਰ, ਮੋਟਰਸਾਈਕਲ ਦੇ ਟਾਇਰ, ਖੰਭੇ ਦੀ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ। ਸੁਖਵਿੰਦਰ ਅਨੁਸਾਰ ਉਹ ਜੋ ਆਮਦਨ ਕਮਾਉਂਦਾ ਹੈ, ਉਹ ਇਸ ਜਿੰਮ ਨੂੰ ਹੋਰ ਵਧੀਆ ਬਣਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ।

ਹਿੰਮਤ ਅੱਗੇ ਹਾਰੀ ਅਪਾਹਜਤਾ, ਦੇਸੀ ਜੁਗਾੜ ਨਾਲ ਤਿਆਰ ਕੀਤੇ ਜਿਮ 'ਚ ਅਨੇਕਾਂ ਬੱਚੇ ਕਰਦੇ ਨੇ ਪ੍ਰੈਕਟਿਸਇਸ ਜਿਮ ਵਿੱਚ ਪ੍ਰੈਕਟਿਸ ਕਰਨ ਆਉਂਦੇ ਬੱਚਿਆਂ ਦਾ ਕਹਿਣਾ ਹੈ ਕਿ ਹਾਈ ਫਾਈ ਜਿਮਾਂ ਵਿੱਚ ਜਿਸ ਤਰ੍ਹਾਂ ਉਤਪਾਦ ਵੇਚੇ ਜਾਂਦੇ ਹਨ ਪਰ ਉਨ੍ਹਾਂ ਕੋਲ ਅਜਿਹਾ ਕੁਝ ਨਹੀਂ ਹੈ ਪਰ ਇਥੇ ਸਿਰਫ਼ ਕੁਦਰਤੀ ਖਾਣ ਵਾਲੀਆਂ ਚੀਜ਼ਾਂ ਦਿੱਤੀਆਂ ਜਾਂਦੀਆਂ ਹਨ ਜੋ ਕਿ ਸਿਹਤਮੰਦ ਰਹਿਣ ਲਈ ਕੁਦਰਤੀ ਹੈ।

ਇਹ ਵੀ ਪੜ੍ਹੋ : ਨੇਪਾਲ 'ਚ 22 ਲੋਕਾਂ ਨੂੰ ਲਿਜਾ ਰਿਹਾ ਜਹਾਜ਼ ਲਾਪਤਾ, 4 ਭਾਰਤੀ ਵੀ ਸਨ ਸਵਾਰ

Related Post