ਸਰਪੰਚ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਦਾ ਵੱਡਾ ਉਪਰਾਲਾ, 4 ਕਨਾਲ ਜ਼ਮੀਨ ਮਿੰਨੀ ਜੰਗਲ ਲਈ ਦਾਨ ਕੀਤੀ

By  Jasmeet Singh July 7th 2022 12:34 PM -- Updated: July 7th 2022 12:39 PM

ਫਰੀਦਕੋਟ, 7 ਜੁਲਾਈ: ਵਾਤਵਰਨ ਪ੍ਰਦੂਸ਼ਣ ਅਤੇ ਵੱਧ ਰਹੀ ਗਰਮੀ ਤੋਂ ਨਿਜਾਤ ਪਾਉਣ ਲਈ ਅਤੇ ਕੁਦਰਤੀ ਆਕਸੀਜਨ ਨੂੰ ਬਹਾਲ ਰੱਖਣ ਲਈ ਪੰਜਾਬ ਸਰਕਾਰ ਵੱਲੋਂ ਪੂਰੇ ਪੰਜਾਬ ਵਿੱਚ ਵੱਡੀ ਗਿਣਤੀ 'ਚ ਵੱਧ ਤੋਂ ਵੱਧ ਮਿੰਨੀ ਜੰਗਲ ਲਗਵਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ।

ਇਹ ਵੀ ਪੜ੍ਹੋ: ਅਦਾਕਾਰ ਸਲਮਾਨ ਖਾਨ ਦੇ ਵਕੀਲ ਨੂੰ ਚਿੱਠੀ ਰਾਹੀਂ ਜਾਨੋਂ ਮਾਰਨ ਦੀ ਮਿਲੀ ਧਮਕੀ

ਇਸਦੇ ਚਲਦੇ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ ਤਹਿਤ ਮਿੰਨੀ ਜੰਗਲ ਲਾਉਣ ਦਾ ਕੰਮ ਜਾਰੀ ਹੈ। ਫਰੀਦਕੋਟ ਸ਼ਹਿਰ ਤੋਂ ਸ਼ੁਰੂਆਤ ਕਰਕੇ ਪਿੰਡਾਂ, ਕਸਬਿਆਂ 'ਚ ਵੱਧ ਤੋਂ ਵੱਧ ਦਰੱਖਤ ਲਾਉਣ ਦੀ ਮੂੰਹੀਮ ਵਿੱਢੀ ਗਈ ਹੈ। ਜਿਸ ਤਿਹਤ ਜ਼ਿਲ੍ਹਾ ਫਰੀਦਕੋਟ 'ਚ 50 ਦੇ ਕਰੀਬ ਮਿੰਨੀ ਜੰਗਲ ਲਗਾਉਣ ਦੀ ਤਜਵੀਜ਼ ਤਿਆਰ ਕੀਤੀ ਹੈ।

ਇਸੇ ਮੁਹਿੰਮ ਤਹਿਤ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਮਚਾਕੀ ਕਲਾਂ ਦੇ ਸਰਪੰਚ ਗੁਰਸ਼ਵਿੰਦਰ ਸਿੰਘ ਨੇ ਆਪਣੀ ਨਿੱਜੀ ਜਮੀਨ ਵਿੱਚੋਂ 4 ਕਨਾਲ ਦੇ ਕਰੀਬ ਕੁਦਰਤ ਲਈ ਦਾਨ ਕਰ ਦਿੱਤੀ ਹੈ। ਜਿਸ ਵਿੱਚ 610 ਦੇ ਕਰੀਬ ਵਿਰਾਸਤੀ ਬੂਟੇ ਲਗਾ ਕੇ ਮਿੰਨੀ ਜੰਗਲ ਤਿਆਰ ਕੀਤਾ ਜਾਵੇਗਾ। ਜਿਸ ਲਈ ਫਰੀਦਕੋਟ ਦੇ ਡੀਸੀ ਰੂਹੀ ਦੁੱਗ ਵਿਸ਼ੇਸ ਤੌਰ 'ਤੇ ਇੱਥੇ ਪਹੁੰਚੇ ਤੇ ਬੂਟਾ ਲਗਾ ਕੇ ਇਸ ਜੰਗਲ ਦੀ ਸ਼ੁਰੂਆਤ ਕੀਤੀ ਤੇ ਸਰਪੰਚ ਦਾ ਧਨਿਵਾਦ ਕੀਤਾ।

ਇਸ ਮੌਕੇ ਪੰਚਾਇਤ ਯੂਨੀਅਨ ਜ਼ਿਲ੍ਹਾ ਫਰੀਦਕੋਟ ਦੇ ਪ੍ਰਧਾਨ ਗੁਰਸ਼ਵਿੰਦਰ ਸਿੰਘ ਨੇ ਦੱਸਿਆ ਕਿ ਇਹ ਸੋਚ ਉਨ੍ਹਾਂ ਦੇ ਮਨ ਵਿਚ ਕੋਵਿਡ ਕਾਲ ਦੁਰਾਨ ਉਸ ਵਕਤ ਆਈ ਜਦੋਂ ਆਕਸੀਜਨ ਦੀ ਬਹੁਤ ਵੱਡੀ ਕਮੀ ਆ ਗਈ ਸੀ। ਉਸ ਵਕਤ ਹੀ ਉਸਨੇ ਸੋਚਿਆ ਸੀ ਕਿ ਉਹ ਆਪਣੀ ਜਮੀਨ 'ਚ ਵਡੀ ਗਿਣਤੀ 'ਚ ਵਿਰਾਸਤੀ ਦਰਖਤ ਲਗਾ ਕੇ ਮਿੰਨੀ ਜੰਗਲਾਂ ਦੀ ਸ਼ੁਰੂਆਤ ਕਰੇਗਾ ਤਾਂ ਕਰਕੇ ਉਸਨੇ 4 ਕਨਾਲ ਜ਼ਮੀਨ ਅੱਜ ਕੁਦਰਤ ਦੇ ਹਵਾਲੇ ਕਰ ਦਿਤੀ ਹੈ।

ਇਹ ਵੀ ਪੜ੍ਹੋ: ਵਿਆਹ ਲਈ ਤਿਆਰ CM ਮਾਨ ਦੀ ਪਹਿਲੀ ਤਸਵੀਰ ਆਈ ਸਾਹਮਣੇ

ਸਰਪੰਚ ਗੁਰਸ਼ਵਿੰਦਰ ਸਿੰਘ ਨੇ ਇਸ ਮੌਕੇ ਪਹੁੰਚੇ ਡੀਸੀ ਫਰੀਦਕੋਟ ਦਾ ਧੰਨਵਾਦ ਕੀਤਾ ਤੇ ਅਜਿਹੇ ਉਪਰਾਲੇ ਕਰਨ ਦੀ ਹੋਰਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ।

- ਰਿਪੋਰਟਰ ਅਮਨਦੀਪ ਲੱਕੀ ਦੇ ਸਹਿਯੋਗ ਨਾਲ

-PTC News

Related Post