ਦੀਵਾਲੀ 'ਤੇ ਸ਼ਾਪਿੰਗ ਦੀ ਫੋਟੋ ਪਾਉਣ ਤੋਂ ਪਹਿਲਾਂ ਸੋਚੋ

By  Joshi October 17th 2017 05:34 PM

Diwali shopping: ਦੀਵਾਲੀ 'ਤੇ ਸ਼ਾਪਿੰਗ ਦੀ ਫੋਟੋ ਪਾਉਣ ਤੋਂ ਪਹਿਲਾਂ ਸੋਚੋ, ਫਸ ਸਕਦੇ ਹੋ ਵੱਡੀ ਮੁਸੀਬਤ 'ਚ!

ਦੀਵਾਲੀ ਦਾ ਤਿਉਹਾਰ ਆਉਣ ਵਾਲਾ ਹੈ ਅਤੇ ਇਸ ਦੇ ਚੱਲਦਿਆਂ ਖਰੀਦਦਾਰੀ ਵੀ ਜ਼ੋਰਾਂ ਸ਼ੋਰਾਂ 'ਤੇ ਚੱਲ ਰਹੀ ਹੈ। ਹੁਣ ਜੇਕਰ ਤੁਸੀਂ ਵੱਡੇ ਅਤੇ ਮਹਿੰਗੇ ਤੋਹਫੇ ਖਰੀਦ ਕੇ ਸੋਸ਼ਲ ਮੀਡੀਆ 'ਤੇ ਸਾਈਟ 'ਤੇ ਫੋਟੋ ਪਾਉਣ ਦੀ ਸੋਚ ਰਹੇ ਹੋ ਤਾਂ ਜ਼ਰਾ ਸੰਭਲ ਕੇ ਕਿਉਂਕਿ ਇਹ ਫੋਟੋ ਟੈਕਸ ਅਧਿਕਾਰੀਆਂ ਦੀ ਨਿਗਾਹ 'ਚ ਆ ਸਕਦੀ ਹੈ।

Diwali shopping: ਦੀਵਾਲੀ 'ਤੇ ਸ਼ਾਪਿੰਗ ਦੀ ਫੋਟੋ ਪਾਉਣ ਤੋਂ ਪਹਿਲਾਂ ਸੋਚੋ, ਫਸ ਸਕਦੇ ਹੋ ਵੱਡੀ ਮੁਸੀਬਤ 'ਚ!ਟੈਕਸ ਅਧਿਕਾਰੀਆਂ ਨੇ ਕਾਲੇ ਧਨ ਦਾ ਪਤਾ ਲਗਾਉਣ ਸੋਸ਼ਲ ਮੀਡੀਆ ਸਾਈਟਾਂ 'ਤੇ ਖਾਸ ਨਜ਼ਰ ਰੱਖ ਰਹੇ ਹਨ। ਨਵੇਂ ਲਾਂਚ ਹੋਣ ਵਾਲਾ ਪ੍ਰਾਜੈਕਟ 'ਪ੍ਰਾਜੈਕਟ ਇਨ ਸਾਈਟ' 'ਚ ਸੋਸ਼ਲ ਮੀਡੀਆ ਤੋਂ ਤੁਹਾਡੀ ਜਾਣਕਾਰੀ ਮਲਾ ਕੇ ਦੇਖੀ ਜਾ ਸਕਦੀ ਹੈ। ਇਸ ਤੋਂ ਤੁਹਾਡੀ ਆਮਦਨੀ ਅਤੇ ਖਰਚੇ ਦੀ ਜਾਂਚ ਹੋ ਸਕਦੀ ਹੈ।

ਜੋ ਲੋਕ ਲਗਜ਼ਰੀ ਚੀਜ਼ਾਂ ਨਾਲ ਫੋਟੋਆਂ ਪਾਉਣਗੇ ਉਹਨਾਂ ਦੇ ਖਾਤਿਆਂ 'ਤੇ ਨਿਗਾਹ ਰੱਖ ਕੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਕਿ ਉਹ ਆਪਣਾ ਟੈਕਸ ਠੀਕ ਢੰਗ ਨਾਲ ਭਰ ਰਹੇ ਹਨ ਜਾਂ ਨਹੀਂ।

Diwali shopping: ਦੀਵਾਲੀ 'ਤੇ ਸ਼ਾਪਿੰਗ ਦੀ ਫੋਟੋ ਪਾਉਣ ਤੋਂ ਪਹਿਲਾਂ ਸੋਚੋ, ਫਸ ਸਕਦੇ ਹੋ ਵੱਡੀ ਮੁਸੀਬਤ 'ਚ!ਕਾਲੇ ਧਨ ਬਾਰੇ ਪਤਾ ਲਗਾਉਣ ਲਈ ਅਤੇ ਸਰਕਾਰ ਦੀ ਇਹ ਇੱਕ ਨਵੀਂ ਪਹਿਲਕਦਮੀ ਹੋਵੇਗੀ। ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਨਾਲ  ਟੈਕਸ ਚੋਰੀ ਨੂੰ ਬਚਾਉਣ 'ਚ ਇੱਕ ਲਾਹੇਵੰਦ ਕਦਮ ਹੈ।

—PTC News

Related Post